14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਵਿਧਾਇਕ ਪੰਡੋਰੀ ਨੇ 'ਰੰਗਲਾ ਪੰਜਾਬ' ਸਕੀਮ ਤਹਿਤ ਹਲਕੇ ਦੇ 33 ਪਿੰਡਾਂ ਨੂੰ ਗਰਾਂਟ ਵੰਡੀ <br/>

Ad Position 21
No active advertisement
ਅਜੀਤ ਡੈਸਕ 17-05-2026
ਮਹਿਲ ਕਲਾਂ, 16 ਮਈ (ਅਵਤਾਰ ਸਿੰਘ ਅਣਖੀ)-ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ 'ਰੰਗਲਾ ਪੰਜਾਬ' ਸਕੀਮ ਤਹਿਤ ਹਲਕੇ ਦੇ 33 ਪਿੰਡਾਂ ਦੀਆਂ ਪੰਚਾਇਤਾਂ ਨੂੰ ਕੁੱਲ 2 ਕਰੋੜ 4 ਲੱਖ ਰੁਪਏ ਦੀ ਗਰਾਂਟ ਦੇ ਸ਼ੈਕਸ਼ਨ ਲੈਟਰ ਵੰਡੇ ਗਏ | ਵਿਧਾਇਕ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਲਈ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਵਿਕਾਸ ਕਾਰਜ ਤੇਜ਼ੀ ਨਾਲ ਕਰਵਾ ਰਹੀ ਹੈ ਅਤੇ ਕੋਈ ਵੀ ਪਿੰਡ ਸਰਕਾਰੀ ਗਰਾਂਟ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਚਾਇਤਾਂ ਵਲੋਂ ਪਿੰਡਾਂ ਦੇ ਅਧੂਰੇ ਵਿਕਾਸ ਕਾਰਜ ਮੁਕੰਮਲ ਕਰਵਾਉਣ ਲਈ ਇਹ ਗਰਾਂਟ ਮਹੱਤਵਪੂਰਨ ਸਾਬਤ ਹੋਵੇਗੀ | ਉਨ੍ਹਾਂ ਦੱਸਿਆ ਕਿ ਹਲਕੇ ਵਿਚ ਲਿੰਕ ਸੜਕਾਂ ਦੀ ਮੁਰੰਮਤ, ਕੱਚੇ ਰਸਤੇ ਪੱਕੇ ਕਰਨ, ਨਵੀਆਂ ਸੜਕਾਂ ਬਣਾਉਣ ਅਤੇ 18 ਫੁੱਟ ਚੌੜੀਆਂ ਸੜਕਾਂ ਤਿਆਰ ਕਰਨ ਦੇ ਕੰਮ ਤੇਜ਼ੀ ਨਾਲ ਜਾਰੀ ਹਨ | ਇਸ ਮੌਕੇ ਬੀ.ਡੀ.ਪੀ.ਓ. ਮਹਿਲ ਕਲਾਂ ਭੂਸ਼ਨ ਕੁਮਾਰ, ਪੰਚਾਇਤ ਸਕੱਤਰ ਗੁਰਦੀਪ ਸਿੰਘ ਬਰਨਾਲਾ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਸਰਪੰਚ ਓਮਨਦੀਪ ਸਿੰਘ ਹਮੀਦੀ, ਸਰਪੰਚ ਲਖਬੀਰ ਸਿੰਘ ਸਹੌਰ, ਅਰੁਣ ਕੁਮਾਰ ਬਾਂਸਲ, ਵਿਜੈ ਕੁਮਾਰ ਬਾਂਸਲ, ਰਿੰਕਾ ਕੁਤਬਾ ਬਾਹਮਣੀਆਂ, ਹਰਤੇਜ ਸਿੰਘ ਸਿੱਧੂ, ਸਰਪੰਚ ਹਰਪਾਲ ਸਿੰਘ ਮਹਿਲ ਖ਼ੁਰਦ, ਬਲਵਿੰਦਰ ਸਿੰਘ ਫ਼ੌਜੀ, ਸਰਪੰਚ ਕੈਪਟਨ ਜਤਿੰਦਰ ਪਾਲ ਸਿੰਘ ਪੰਡੋਰੀ, ਸੰਮਤੀ ਮੈਂਬਰ ਦਵਿੰਦਰ ਸਿੰਘ ਧਨੋਆ, ਗੁਰਜੀਤ ਸਿੰਘ ਧਾਲੀਵਾਲ, ਬਲਾਕ ਸੰਮਤੀ ਚੇਅਰਮੈਨ ਕਰਮਜੀਤ ਸਿੰਘ, ਮਾ: ਹਰਮਨਜੀਤ ਸਿੰਘ ਰਾਏ, ਪੀ.ਏ ਬਿੰਦਰ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਾਈ.ਐਸ. ਸਕੂਲ ਵਿਖੇ ਦਸਵੀਂ ਕਲਾਸ 'ਚੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ <br/> ਅਗਲੀ ਖ਼ਬਰ ਬਾਰ੍ਹਵੀਂ 'ਚੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ <br/>
Ad Position 24