18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਇੰਜ ਦਵਿੰਦਰ ਪਿਸ਼ੌਰ ਵਲੋਂ ਸਮਾਜ ਸੇਵੀ ਭਾਨ ਸਿੰਘ ਜੱਸੀ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 25-05-2026
ਧੂਰੀ, 24 ਮਈ (ਲਖਵੀਰ ਸਿੰਘ ਧਾਂਦਰਾ) - ਆਈ.ਟੀ.ਆਈ ਇਮ: ਐਸੋ: ਪੰਜਾਬ, ਡਿਵੀਜ਼ਨ ਧੂਰੀ ਦੀ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਜੀ: ਦਵਿੰਦਰ ਸਿੰਘ ਪਿਸ਼ੌਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਨਪਿੰਦਰ ਸਿੰਘ ਕਾਂਝਲਾ, ਮਨਜੀਤ ਸਿੰਘ ਲੱਡਾ, ਡਿਵੀਜ਼ਨ ਪ੍ਰਧਾਨ ਗੁਰਪਿੰਦਰ ਸਿੰਘ ਕਹੇਰੂ, ਦਵਿੰਦਰ ਸਿੰਘ ਪੁੰਨਾਵਾਲ, ਸਰਕਲ ਆਗੂ ਪੂਰਨ ਸਿੰਘ ਖੇੜੀ, ਡਿਵੀਜ਼ਨ ਆਗੂ ਜਸਬੀਰ ਕੁਮਾਰ ਸ਼ਰਮਾ, ਹੀਰਾ ਸਿੰਘ ਖੇੜੀ, ਜਰਨੈਲ ਸਿੰਘ ਮਾਨਾ, ਸੰਦੀਪ ਸਿੰਘ ਲੱਡਾ, ਮਿੱਠੂ ਸਿੰਘ ਪੇਦਨੀ, ਕੁਲਵੰਤ ਲੱਡਾ, ਸੰਦੀਪ ਸਿੰਘ ਦੀਦਾਰਗੜ੍ਹ, ਸਰਬਜੀਤ ਸਿੰਘ ਕੁੰਬੜਵਾਲ ਗੁਰਸੇਵਕ ਸਿੰਘ ਟੋਡਰਵਾਲ ਆਦਿ ਆਗੂਆਂ ਨੇ ਬੋਲਦਿਆਂ ਇੰਜੀ: ਭਾਨ ਸਿੰਘ ਜੱਸੀ ਵਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ | ਵੱਡੀ ਗਿਣਤੀ ਵਿੱਚ ਮੀਟਿੰਗ 'ਚ ਸ਼ਾਮਿਲ ਹੋਏ ਮੁਲਾਜ਼ਮ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਪ੍ਰਧਾਨ ਇੰਜੀ: ਦਵਿੰਦਰ ਸਿੰਘ ਪਿਸ਼ੌਰ ਨੇ ਮਾਣ ਮਹਿਸੂਸ ਕੀਤਾ ਕਿ ਕਿਸੇ ਵਕਤ ਸਮਾਜ ਸੇਵੀ ਭਾਨ ਸਿੰਘ ਜੱਸੀ ਜਥੇਬੰਦੀ ਦਾ ਇਕੱਲਾ ਹੀ ਮੈਂਬਰ ਸੀ ਜੋ ਚੁਣੌਤੀਆਂ ਨੂੰ ਸਵੀਕਾਰ ਕਰਦਾ ਹੋਇਆ ਡੱਟ ਕੇ ਜਥੇਬੰਦੀ ਨਾਲ ਖੜਿਆ ਰਿਹਾ | ਇਸ ਮੌਕੇ ਸਮਾਜ ਸੇਵੀ ਭਾਨ ਸਿੰਘ ਜੱਸੀ ਵਲੋਂ ਅੰਮਿ੍ਤ ਪਾਨ ਕਰਨ, ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਸਦਕਾ ਸੂਬਾ ਪ੍ਰਧਾਨ ਇੰਜੀ: ਦਵਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਵਿੱਚ ਜਥੇਬੰਦੀ ਦੇ ਸਮੂਹ ਆਗੂ ਸਾਹਿਬਾਨ ਵੱਲੋਂ ਸਮਾਜ ਸੇਵੀ ਭਾਨ ਸਿੰਘ ਜੱਸੀ ਦਾ 'ਜੋਸ਼ ਭਰਪੂਰ ਜੈਕਾਰਿਆਂ ਦੀ ਗੂੰਜ' ਵਿੱਚ ਸਨਮਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਸ਼ਿਰਾਜ ਗਰਗ ਨੇ ਸੈਂਕੜੇ ਸਮਰਥਕਾਂ ਸਮੇਤ ਕੱਢੀ ਜਨ ਸੰਪਰਕ ਯਾਤਰਾ <br/> ਅਗਲੀ ਖ਼ਬਰ ਬੇਕਾਬੂ ਗੱਡੀ ਦਰੱਖ਼ਤ ਨਾਲ ਟਕਰਾਈ, ਮਾਂ-ਪੁੱਤਰ ਦੀ ਮੌਤ
Ad Position 24