18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਆਜ਼ਾਦ ਉਮੀਦਵਾਰ ਸ਼ਿਰਾਜ ਗਰਗ ਨੇ ਸੈਂਕੜੇ ਸਮਰਥਕਾਂ ਸਮੇਤ ਕੱਢੀ ਜਨ ਸੰਪਰਕ ਯਾਤਰਾ <br/>

Ad Position 21
No active advertisement
ਅਜੀਤ ਡੈਸਕ 25-05-2026
ਭਦੌੜ, 24 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਸ਼ਿਰਾਜ ਗਰਗ ਪਤਨੀ ਮਨੀਸ਼ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌੜ ਨੇ ਆਪਣੇ ਸੈਂਕੜੇ ਵੋਟਰਾਂ ਤੇ ਸਮਰਥਕਾਂ ਨਾਲ ਵਾਰਡ ਅੰਦਰ ਜਾ ਕੇ ਜਨ ਸੰਪਰਕ ਯਾਤਰਾ ਕੱਢੀ | ਸ਼ਿਰਾਜ ਗਰਗ ਦੇ ਚੋਣ ਦਫ਼ਤਰ ਵਿਖੇ ਕਸਬਾ ਅਤੇ ਵਾਰਡ ਵਾਸੀਆਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡਾ ਮੁੱਖ ਨਿਸ਼ਾਨਾ ਆਪਣੇ ਕਸਬੇ ਦਾ ਵਿਕਾਸ ਕਰਨਾ ਹੈ | ਜਿਸ ਕਰ ਕੇ ਸਮੂਹ ਵਾਰਡ ਵਾਸੀਆਂ ਨੂੰ ਵਿਕਾਸ ਲਈ ਇਕੱਠੇ ਚੱਲਣਾ ਬਹੁਤ ਜਰੂਰੀ ਹੈ ਤੇ ਗਰਗ ਪਰਿਵਾਰ ਦੇ ਤੁਹਾਡੇ ਲਈ ਹਮੇਸ਼ਾਂ ਦਰਵਾਜੇ ਖੁੱਲੇ ਹਨ | ਅਸੀਂ ਪਹਿਲਾਂ ਵੀ ਪੰਜ ਸਾਲ ਕਸਬੇ ਦੇ ਲੋਕਾਂ ਦੀ ਸੇਵਾ ਪੂਰੀ ਤਨਦੇਹੀ ਨਾਲ ਕੀਤੀ ਹੈ, ਜਿਸ ਦੀ ਗਵਾਹੀ ਅੱਜ ਦਾ ਇਕੱਠ ਭਰਦਾ ਹੈ | ਇਸ ਮੌਕੇ ਉਮੀਦਵਾਰ ਸ਼ਿਰਾਜ ਗਰਗ ਨੂੰ ਵਾਰਡ ਨੰਬਰ 11 ਦੇ ਗੁਰਦੁਆਰਾ ਸਾਹਿਬ ਵਾਲੀ ਗਲੀ, ਮੁਹੱਲਾ ਗੋਂਦਾਰਾ, ਰਵਿਦਾਸ ਮੰਦਰ ਸਮੇਤ ਵੱਖ-ਵੱਖ ਥਾਵਾਂ ਉਪਰ ਲੱਡੂਆਂ ਨਾਲ ਤੋਲਿਆ ਗਿਆ |
ਭਦੌੜ ਦਾ ਵਿਕਾਸ ਸਾਡਾ ਮੁੱਖ ਮਕਸਦ-ਮਨੀਸ਼ ਗਰਗ
ਵਾਰਡ ਨੰ: 11 ਤੋਂ ਆਜ਼ਾਦ ਉਮੀਦਵਾਰ ਸ਼ਿਰਾਜ ਗਰਗ ਦੇ ਪਤੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਕਾਫਲੇ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਵਾਰਡ ਨੰਬਰ 11 ਸਾਡਾ ਆਪਣਾ ਘਰ ਹੈ | ਜਿਸ ਤਰੱਕੀ ਲਈ ਮੈਂ ਆਪਣੇ ਪ੍ਰਧਾਨਗੀ ਮੌਕੇ ਵੀ ਵਿਕਾਸ ਕੰਮਾਂ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਹੁਣ ਵੀ ਇਸ ਵਾਰਡ ਦੀ ਬਿਹਤਰੀ ਲਈ ਬਹੁਤ ਸਾਰੀਆਂ ਯੋੋਜਨਾਵਾਂ ਸਾਡੇ ਦਿਲ ਵਿਚ ਹਨ ਤੇ ਇਹ ਚੋਣ ਅਸੀਂ ਕੋਈ ਸਿਆਸੀ ਲਾਹਾਂ ਲੈਣ ਲਈ ਨਹੀਂ ਲੜ ਬਲਕਿ ਆਪਣੇ ਲੋਕਾਂ ਦੀ ਸੇਵਾ ਕਰਨ ਲਈ ਲੜ ਰਹੇ ਹਾਂ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਇਸ ਵਾਰਡ ਵਿਚੋਂ ਵੀ ਪਹਿਲਾ ਵਾਂਗ ਜਿੱਤ ਇਤਹਾਸਕ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਉਜਾਗਰ ਸਿੰਘ ਸਹਿਜੜਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ <br/> ਅਗਲੀ ਖ਼ਬਰ ਇੰਜ ਦਵਿੰਦਰ ਪਿਸ਼ੌਰ ਵਲੋਂ ਸਮਾਜ ਸੇਵੀ ਭਾਨ ਸਿੰਘ ਜੱਸੀ ਦਾ ਸਨਮਾਨ <br/>
Ad Position 24