18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਾਬਕਾ ਸਰਪੰਚ ਉਜਾਗਰ ਸਿੰਘ ਸਹਿਜੜਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ <br/>

Ad Position 21
No active advertisement
ਅਜੀਤ ਡੈਸਕ 25-05-2026
ਮਹਿਲ ਕਲਾਂ, 24 ਮਈ (ਤਰਸੇਮ ਸਿੰਘ ਗਹਿਲ)-ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਬਕਾ ਸਰਪੰਚ ਉਜਾਗਰ ਸਿੰਘ ਸਹਿਜੜਾ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਬਾਹਰਲਾ ਗੁਰਦੁਆਰਾ ਪਿੰਡ ਸਹਿਜੜਾ ਵਿਖੇ ਹੋਇਆ | ਇਸ ਸਮੇਂ ਰਾਗੀ ਗਿਆਨੀ ਜਸਵੰਤ ਸਿੰਘ ਸਹਿਜੜਾ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕਰਨ ਉਪਰੰਤ ਹੋਈ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 'ਚ ਇਲਾਕੇ ਭਰ ਤੋਂ ਰਾਜਨੀਤਿਕ ਤੇ ਸਮਾਜਿਕ ਸ਼ਖ਼ਸੀਅਤਾਂ ਵਲੋਂ ਭਰਵੀਂ ਸ਼ਮੂਲੀਅਤ ਕਰ ਕੇ ਸਾਬਕਾ ਸਰਪੰਚ ਉਜਾਗਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਸਮੇਂ ਸਾਬਕਾ ਸੈਨਿਕ ਵਿੰਗ ਦੇ ਆਗੂ ਨੰਬਰਦਾਰ ਸੁਰਜੀਤ ਸਿੰਘ ਵਿਧਾਤੇ, ਸਾਬਕਾ ਸੈਨਿਕ ਵਿੰਗ ਇਕਾਈ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੂਬੇਦਾਰ ਜਰਨੈਲ ਸਿੰਘ ਸਹਿਜੜਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਕਰਨੈਲ ਸਿੰਘ ਗਾਂਧੀ ਅਤੇ ਮਨਜੀਤ ਸਿੰਘ ਸਹਿਜੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਬਕਾ ਸਰਪੰਚ ਉਜਾਗਰ ਸਿੰਘ ਦਾ ਸਦੀਵੀ ਵਿਛੋੜਾ ਸਾਡੇ ਸਾਰਿਆਂ ਲਈ ਅਸਹਿ ਹੈ | ਉਨ੍ਹਾਂ ਵਲੋਂ ਪਿੰਡ ਸਹਿਜੜਾ ਵਿਖੇ ਬਿਨਾਂ ਕਿਸੇ ਭੇਦਭਾਵ ਤੋਂ ਕਰਵਾਏ ਗਏ ਵਿਕਾਸ ਕਾਰਜ ਅਤੇ ਨਿਭਾਈਆਂ ਲੋਕ ਪੱਖੀ ਸੇਵਾਵਾਂ ਨੂੰ ਸਦਾ ਲਈ ਯਾਦ ਰੱਖਿਆ ਜਾਵੇਗਾ | ਆਗੂਆਂ ਨੇ ਕਿਹਾ ਕਿ ਸਾਬਕਾ ਸਰਪੰਚ ਉਜਾਗਰ ਸਿੰਘ ਦੇ ਪਾਏ ਪੂਰਨਿਆਂ 'ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇਸ ਮੌਕੇ ਜਥੇਦਾਰ ਨਾਥ ਸਿੰਘ ਹਮੀਦੀ, ਬਾਪੂ ਤਰਸੇਮ ਸਿੰਘ ਪ੍ਰਧਾਨ ਵਾਰਿਸ ਪੰਜਾਬ ਦੇ, ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਜ਼ਿਲ੍ਹਾ ਪ੍ਰਧਾਨ, ਅਵਤਾਰ ਸਿੰਘ ਰਾਏਸਰ, ਗੁਰਪ੍ਰੀਤ ਸਿੰਘ ਲਾਡੀ ਬਰਨਾਲਾ, ਗਿਆਨੀ ਰਣਜੀਤ ਸਿੰਘ ਚੰਨਣਵਾਲ, ਸੁਖਵਿੰਦਰ ਸਿੰਘ ਠੀਕਰੀਵਾਲ ਜ਼ਿਲ੍ਹਾ ਜਨਰਲ ਸਕੱਤਰ, ਗੁਰਜੰਟ ਸਿੰਘ ਕੱਟੂ ਹਲਕਾ ਇੰਚਾਰਜ ਮਹਿਲ ਕਲਾਂ, ਸਰਦਾਰ ਗੁਰਨਾਮ ਸਿੰਘ ਭੋਤਨਾ ਜ਼ਿਲ੍ਹਾ ਪ੍ਰਧਾਨ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ, ਨੰਬਰਦਾਰ ਸੁਰਜੀਤ ਸਿੰਘ ਵਿਧਾਤੇ, ਸੂਬੇਦਾਰ ਬਲਵਿੰਦਰ ਸਿੰਘ ਬਾਵਾ, ਕੈਪਟਨ ਅਵਤਾਰ ਸਿੰਘ ਪੱਖੋਕੇ, ਤੇਜਿੰਦਰ ਸਿੰਘ ਰਾਜੂ ਛਾਪਾ, ਪਰਮਜੀਤ ਸਿੰਘ, ਜੀਤ ਸਿੰਘ ਰਾਏਸਰ, ਕਰਨੈਲ ਸਿੰਘ ਗਾਂਧੀ, ਗੁਰਜੰਟ ਸਿੰਘ ਸਰਪੰਚ ਚੰਨਣਵਾਲ, ਸਰਪੰਚ ਬਲਵਿੰਦਰ ਸਿੰਘ ਸਹਿਜੜਾ, ਸਮੂਹ ਗ੍ਰਾਮ ਪੰਚਾਇਤ ਸਹਿਜੜਾ, ਸਾਬਕਾ ਸਰਪੰਚ ਜਸਵਿੰਦਰ ਸਿੰਘ, ਗੁਰਧਿਆਨ ਸਿੰਘ ਬਲਾਕ ਪ੍ਰਧਾਨ ਭਾਕਿਯੂ ਕਾਦੀਆਂ, ਪਾਲ ਸਿੰਘ ਬਲਾਕ ਪ੍ਰਧਾਨ ਭਾਕਿਯੂ ਸਿੱਧੂਪੁਰ, ਸਤਪਾਲ ਸਿੰਘ ਸੋਹੀ ਭਾਕਿਯੂ ਡਕੌਂਦਾ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋਹਗੜ੍ਹ ਵਿਖੇ ਸੰਤ ਰਾਮਾਨੰਦ ਦੀ ਬਰਸੀ ਮੌਕੇ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਆਜ਼ਾਦ ਉਮੀਦਵਾਰ ਸ਼ਿਰਾਜ ਗਰਗ ਨੇ ਸੈਂਕੜੇ ਸਮਰਥਕਾਂ ਸਮੇਤ ਕੱਢੀ ਜਨ ਸੰਪਰਕ ਯਾਤਰਾ <br/>
Ad Position 24