ਸ਼ਹਿਣਾ, 24 ਮਈ (ਸੁਰੇਸ਼ ਗੋਗੀ)-ਸ਼ਹੀਦ ਸੈਨਿਕ ਭਵਨ ਸ਼ਹਿਣਾ ਵਿਖੇ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਵਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਨੂੰ ਹੁੰਗਾਰਾ ਦਿੰਦੇ ਹੋਏ ਪਿੰਡ ਸ਼ਹਿਣਾ ਦੀ ਹੋਣਹਾਰ ਸਪੁੱਤਰੀ ਜਸਮੀਤ ਕੌਰ ਸਪੁੱਤਰੀ ਬਲਵਿੰਦਰ ਸਿੰਘ ਫ਼ੌਜੀ ਪੋਤਰੀ ਮੁਕੰਦ ਸਿੰਘ ਫ਼ੌਜੀ ਨੇ ਬਾਰ੍ਹਵੀਂ ਕਲਾਸ 'ਚੋਂ 97 ਫ਼ੀਸਦੀ ਨੰਬਰ ਪ੍ਰਾਪਤ ਕਰ ਕੇ ਜ਼ਿਲ੍ਹੇ 'ਚੋਂ ਤੀਜਾ ਰੈਂਕ ਪ੍ਰਾਪਤ ਕੀਤਾ ਅਤੇ ਆਪਣੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਬੇਟੀਆਂ ਕਿਸੇ ਗੱਲੋਂ ਘੱਟ ਨਹੀਂ ਹਨ | ਇਸ ਬੇਟੀ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹੋ ਕੇ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਵਲੋਂ ਬੇਟੀ ਨੂੰ ਟਰਾਫ਼ੀ ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਮਾਤਾ ਅਤੇ ਉਨ੍ਹਾਂ ਦੇ ਦਾਦਾ ਨੂੰ ਸਿਰੋਪਾਉ ਭੇਟ ਕਰ ਕੇ ਸਨਮਾਨਿਤ ਕੀਤਾ ਤਾਂ ਕਿ ਹੋਣਹਾਰ ਬੱਚਿਆਂ ਦਾ ਹੌਸਲਾ ਵਧੇ ਅਤੇ ਪੜ੍ਹਾਈ ਵਿਚ ਦਿਲਚਸਪੀ ਵਧੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਭੋਤਨਾ, ਸੂਬੇਦਾਰ ਬਲਵਿੰਦਰ ਸਿੰਘ ਬਾਵਾ ਸ਼ਹਿਣਾ, ਸੂਬੇਦਾਰ ਗੁਰਦੀਪ ਸਿੰਘ ਸ਼ਹਿਣਾ, ਸੂਬੇਦਾਰ ਬਸੰਤ ਰਾਜ ਸ਼ਹਿਣਾ, ਕੈਪਟਨ ਅਵਤਾਰ ਸਿੰਘ ਪੱਖੋਕੇ, ਸੂਬੇਦਾਰ ਬਲਵਿੰਦਰ ਸਿੰਘ ਝੰਮਟ ਸ਼ਹਿਣਾ, ਨੰਬਰਦਾਰ ਸੁਰਜੀਤ ਸਿੰਘ ਵਿਧਾਤਾ, ਇਕਾਈ ਪ੍ਰਧਾਨ ਗੁਰਲਾਲ ਸਿੰਘ ਅਤੇ ਵਿਦਿਆਰਥਣ ਜਸਮੀਤ ਕੌਰ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ |