13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਚੋਣ ਪ੍ਰਚਾਰ ਬੰਦ ਹੁੰਦਿਆਂ ਹੀ ਸ਼ਾਂਤੀ ਪਸਰੀ

Ad Position 21
No active advertisement
ਅਜੀਤ ਡੈਸਕ 26-05-2026
ਧਨੌਲਾ, 25 ਮਈ (ਜਤਿੰਦਰ ਸਿੰਘ ਧਨੌਲਾ)-ਚੋਣ ਪ੍ਰਚਾਰ ਬੰਦ ਹੋਣ ਦੇ ਤੁਰੰਤ ਬਾਅਦ ਇਲਾਕਾ ਭਰ ਅੰਦਰ ਸ਼ਾਂਤੀ ਪਸਰ ਗਈ | ਪੋਲਿੰਗ ਬੂਥ ਢੁਕਵੀਂ ਥਾਂ 'ਤੇ ਲਾਉਣ ਲਈ ਜਗ੍ਹਾ ਰੋਕਣ ਲਈ ਜੱਦੋ ਜਹਿਦ ਚੱਲਦੀ ਦੇਖੀ ਗਈ | ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਬੜੀ ਫੁਰਤੀ ਨਾਲ ਪੋਲਿੰਗ ਅਮਲੇ ਸਮੇਤ ਪੋਲਿੰਗ ਬੂਥਾਂ 'ਤੇ ਪੁੱਜ ਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ | ਅਚੰਭੇ ਦੀ ਗੱਲ ਇਹ ਹੈ ਕਿ ਬਹੁਤੇ ਲੋਕ ਤਪਦੀ ਧੁੱਪ ਨੂੰ ਦੇਖ ਕੇ ਬਾਹਰ ਨਿਕਲਣਾ ਮੁਸ਼ਕਲ ਸਮਝਦੇ ਸਨ | ਪ੍ਰੰਤੂ ਧੁੱਪ ਦੀ ਪ੍ਰਵਾਹ ਕੀਤੇ ਬਗੈਰ ਇਦਾਂ ਭੱਜ ਨੱਠ ਕਰਦੇ ਦੇਖੇ ਗਏ ਜਿਵੇਂ ਪੋਹ-ਮਾਘ ਦੇ ਦਿਨਾਂ ਵਿਚ ਲੋਕ ਟਹਿਲਦੇ ਹੋਣ | ਪੁਲਿਸ ਪ੍ਰਸ਼ਾਸਨ ਵਲੋਂ ਇਕ ਦਿਨ ਪਹਿਲਾਂ ਫਲੈਗ ਮਾਰਚ ਵੀ ਕੱਢਿਆ ਗਿਆ | ਇਲੈੱਕਸ਼ਨ ਕਮਿਸ਼ਨ ਦੀ ਸਖ਼ਤੀ ਕਾਰਨ ਕੋਈ ਸ਼ੋਰ ਸ਼ਰਾਬਾ ਸੁਣਨ ਨੂੰ ਨਹੀਂ ਮਿਲਿਆ ਅਤੇ ਨਾ ਹੀ ਕੋਈ ਝੁੰਡ ਬਣਾ ਕੇ ਕਿਸੇ ਦੇ ਘਰ ਜਾਂਦਾ ਦੇਖਿਆ ਗਿਆ | ਬਲਕਿ ਫਟਾਫਟ ਵੋਟ ਪਰਚੀਆਂ ਕੱਟ ਕੇ ਘਰ-ਘਰ ਪਹੁੰਚਾਉਂਦੇ ਸਮਰਥਕ ਮਿਹਨਤ ਕਰਦੇ ਜ਼ਰੂਰ ਦੇਖੇ ਗਏ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ 'ਆਪ' ਦੀ ਹੋਵੇਗੀ ਸ਼ਾਨਦਾਰ ਜਿੱਤ- ਵਿਧਾਇਕ ਉੱਗੋਕੇ <br/> ਅਗਲੀ ਖ਼ਬਰ ਚੋਣ ਆਬਜ਼ਰਵਰ ਪਰਨੀਤ ਸ਼ੇਰਗਿੱਲ ਨੇ ਕੀਤਾ ਸਟਰਾਂਗ ਰੂਮ ਦਾ ਦੌਰਾ <br/>
Ad Position 24