23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪਰਮਜੀਤ ਮਾਨ ਦੀ ਪੁਸਤਕ ‘ਸਮੁੰਦਰਨਾਮਾ (ਛੱਲਾਂ ਨਾਲ ਗੱਲਾਂ)’ ਯੂਨੀਵਰਸਿਟੀ ਸਿਲੇਬਸ ‘ਚ ਹੋਈ ਸ਼ਾਮਿਲ

Ad Position 21
No active advertisement
ਅਜੀਤ ਡੈਸਕ 28-05-2026
ਬਰਨਾਲਾ, 27 ਮਈ (ਗੁਰਪ੍ਰੀਤ ਸਿੰਘ ਲਾਡੀ)- ਬਰਨਾਲਾ-ਮਾਨਸਾ ਦੇ ਅੱਧ ਵਿਚਕਾਰ ਪੈਂਦੇ ਪਿੰਡ ਰੜ੍ਹ (ਮਾਨਸਾ) ਦੇ ਜੰਮਪਲ ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ (ਛੱਲਾਂ ਨਾਲ ਗੱਲਾਂ) ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਡਾ. ਮਹਿੰਦਰ ਸਿੰਘ ਰੰਧਾਵਾ ਪੁਰਸਕਾਰ ਪ੍ਰਾਪਤ ਹੋਇਆ ਸੀ, ਹੁਣ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਪੰਜਾਬੀ ਆਨਰਜ਼ ਦੇ ਦੂਸਰੇ ਸਾਲ ਦੇ ਸਿਲੇਬਸ ਵਿਚ ਲੱਗਣ ਦਾ ਮਾਣ ਹਾਸਲ ਹੋਇਆ ਹੈ। ਦੱਸਣਯੋਗ ਹੈ ਕਿ ਪਰਮਜੀਤ ਮਾਨ ਨੇ ਆਪਣੇ ਪਹਿਲੇ ਕਹਾਣੀ ਸੰਗ੍ਰਹਿ ਨਾਲ ਸਮੁੰਦਰ ਦਾ ਆਦਮੀ ਵਜੋਂ ਪਹਿਚਾਣ ਬਣਾਈ ਸੀ ਅਤੇ ਹੁਣ ਤੱਕ ਪੰਜ ਮੌਲਿਕ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਗਈਆਂ ਹਨ । ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ਧੁੱਖਦੀਆਂ ਸਵੇਰਾਂ ਬਲਦੀਆਂ ਸ਼ਾਮਾਂ ਅਤੇ ਸਾਗਰ ਦੇ ਸਫੇ ‘ਤੇ ਹਨ। ਦੋ ਕਹਾਣੀ ਸੰਗ੍ਰਹਿ, ਸਮੁੰਦਰ ਦਾ ਆਦਮੀ ਤੇ ਰੇਤ ਦੇ ਘਰ ਹਨ। ਬਰਨਾਲਾ ਖੇਤਰ ਦੇ ਲੇਖਕਾਂ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ, ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਡਾ. ਜੋਗਿੰਦਰ ਸਿੰਘ ਨਿਰਾਲਾ, ਕੰਵਰਜੀਤ ਭੱਠਲ, ਜੁਗਰਾਜ ਧੌਲਾ, ਬੂਟਾ ਸਿੰਘ ਚੌਹਾਨ, ਰਾਮ ਸਰੂਪ ਸ਼ਰਮਾ, ਡਾ. ਰਾਮਪਾਲ ਸਿੰਘ ਸ਼ਾਹਪੁਰੀ, ਡਾ. ਤਰਸਪਾਲ ਕੌਰ, ਦਰਸ਼ਨ ਸਿੰਘ ਗੁਰੂ, ਤੇਜਿੰਦਰ ਚੰਡਿਹੋਕ ਹਾਕਮ ਸਿੰਘ ਰੂੜੇਕੇ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਸੁਖਵਿੰਦਰ ਸਿੰਘ ਸਨੇਹ ਅਤੇ ਚਰਨੀ ਬੇਦਿਲ ਤੋਂ ਇਲਾਵਾ ਇਲਾਕੇ ਦੇ ਸਾਹਿਤਕਾਰਾਂ ਨੇ ਪਰਮਜੀਤ ਮਾਨ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸਿਟੀ ਇੰਚਾਰਜ ਨੇ ਸਟਰਾਂਗ ਰੂਮ ਦੇ ਬਾਹਰ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ
Ad Position 24