08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸ਼ੈੱਡਾਂ ਦੀ ਅਲਾਟਮੈਂਟ ਨਾ ਹੋਣ 'ਤੇ ਸਬਜ਼ੀ ਮੰਡੀ ਐਸੋਸੀਏਸ਼ਨ ਵਲੋਂ ਰੋਸ ਪ੍ਰਦਰਸ਼ਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਬਰਨਾਲਾ, 28 ਮਈ (ਨਰਿੰਦਰ ਅਰੋੜਾ)-ਮਾਰਕੀਟ ਕਮੇਟੀ ਵਲੋਂ ਆੜ੍ਹਤੀਆਂ ਨੂੰ ਸ਼ੈੱਡਾਂ ਹੇਠ ਜਗ੍ਹਾ ਅਲਾਟ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਸਬਜ਼ੀ ਮੰਡੀ ਐਸੋਸੀਏਸ਼ਨ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਗੌਰਵ ਕੁਮਾਰ, ਮੀਤ ਪ੍ਰਧਾਨ ਬੂਟਾ ਸਿੰਘ, ਪਵਨ ਕੁਮਾਰ, ਅਸ਼ਵਨੀ ਮਦਾਨ, ਗੋਰਾ ਖ਼ਾਨ, ਸੁਨੀਲ ਕੁਮਾਰ ਅਤੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਆੜ੍ਹਤੀਆਂ ਦੀ ਸਹੂਲਤ ਲਈ ਦੋ ਸ਼ੈੱਡ ਬਣਵਾਏ ਗਏ ਸਨ | ਇਨ੍ਹਾਂ ਦਾ ਮਕਸਦ ਆੜ੍ਹਤੀਆਂ ਨੂੰ ਧੁੱਪ-ਮੀਂਹ ਤੋਂ ਬਚਾਅ ਅਤੇ ਸਾਮਾਨ ਰੱਖਣ ਲਈ ਢੁਕਵੀਂ ਜਗ੍ਹਾ ਮੁਹੱਈਆ ਕਰਵਾਉਣਾ ਸੀ | ਪਰ ਮਾਰਕੀਟ ਕਮੇਟੀ ਵਲੋਂ ਸਿਰਫ਼ ਇਕ ਹੀ ਸ਼ੈੱਡ ਆੜ੍ਹਤੀਆਂ ਨੂੰ ਦੇਣ ਦੀ ਗੱਲ ਕੀਤੀ ਜਾ ਰਹੀ ਹੈ | ਦੂਜਾ ਸ਼ੈੱਡ ਰਿਟੇਲ ਆੜ੍ਹਤ ਲਈ ਰਾਖਵਾਂ ਰੱਖਿਆ ਜਾ ਰਿਹਾ ਹੈ, ਜਿਸ ਦਾ ਆੜ੍ਹਤੀਆਂ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਸ਼ੈੱਡ ਬਣੇ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਮਾਰਕੀਟ ਕਮੇਟੀ ਨੇ ਅਜੇ ਤੱਕ ਅਲਾਟਮੈਂਟ ਨਹੀਂ ਕੀਤੀ | ਅਲਾਟਮੈਂਟ ਨਾ ਹੋਣ ਕਾਰਨ ਸ਼ੈੱਡਾਂ ਦੀ ਦੁਰਵਰਤੋਂ ਹੋ ਰਹੀ ਹੈ | ਇਹ ਸ਼ੈੱਡ ਵਾਹਨਾਂ ਦੀ ਪਾਰਕਿੰਗ, ਆਵਾਰਾ ਪਸ਼ੂਆਂ ਦੇ ਬੈਠਣ ਅਤੇ ਨਸ਼ੇੜੀਆਂ ਦੇ ਅੱਡੇ ਵਜੋਂ ਵਰਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮੰਡੀ ਦੇ ਵਿਚ ਹੀ ਇਕ ਕਬਾੜ ਦੀ ਦੁਕਾਨ ਹੈ ਜਿੱਥੇ ਕਿ ਹਰ ਸਮੇਂ ਕੋਈ ਨਾ ਕੋਈ ਦੁਰਘਟਨਾ ਵਾਪਰਨ ਦੀ ਸਥਿਤੀ ਬਣੀ ਰਹਿੰਦੀ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਕਬਾੜ ਦੀ ਦੁਕਾਨ ਨੂੰ ਵੀ ਇੱਥੋਂ ਚੁਕਵਾਇਆ ਜਾਵੇ | ਉਨ੍ਹਾਂ ਕਿਹਾ ਮੰਡੀ ਵਿਚ 70 ਤੋਂ ਵੱਧ ਆੜ੍ਹਤੀਏ ਕੰਮ ਕਰਦੇ ਹਨ | ਇਕ ਸ਼ੈੱਡ ਹੇਠ ਏਨੇ ਆੜ੍ਹਤੀਆਂ ਦਾ ਆਉਣਾ ਸੰਭਵ ਨਹੀਂ | ਜਗ੍ਹਾ ਦੀ ਘਾਟ ਕਾਰਨ ਧੱਕਾ-ਮੁੱਕੀ ਤੇ ਵਿਵਾਦ ਦੀ ਸਥਿਤੀ ਬਣ ਸਕਦੀ ਹੈ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਾਰਕੀਟ ਕਮੇਟੀ ਵਲੋਂ ਦੋਵੇਂ ਸ਼ੈੱਡ ਤੁਰੰਤ ਆੜ੍ਹਤੀਆਂ ਨੂੰ ਅਲਾਟ ਨਾ ਕੀਤੇ ਗਏ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਲੋੜ ਪੈਣ 'ਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਮਾਰਕੀਟ ਕਮੇਟੀ ਦੇ ਖ਼ਿਲਾਫ਼ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਦਲਜੀਤ ਸਿੰਘ, ਰਣਜੀਤ ਸਿੰਘ, ਹੈਪੀ, ਗੁਰਪ੍ਰੀਤ, ਕਾਲਾ, ਸਤੀਸ਼ ਕੁਮਾਰ, ਸੁਨੀਲ ਕੁਮਾਰ, ਮੁਨੀਸ਼ ਕੁਮਾਰ, ਸ਼ੁਭਮ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਧਿਰਾਂ ਨੇ ਚੋਣਾਂ 'ਚ ਸੱਤਾ ਧਿਰ ਅਤੇ ਪੁਲਿਸ 'ਤੇ ਧੱਕੇਸ਼ਾਹੀ ਦੇ ਲਾਏ ਦੋਸ਼ <br/> ਅਗਲੀ ਖ਼ਬਰ ਦੁਕਾਨ ਦੀ ਛੱਤ ਪਾੜ ਕੇ ਚੋਰ ਨਿੱਤ ਵਰਤੋਂ ਦਾ ਸਾਮਾਨ ਲੈ ਕੇ ਰਫ਼ੂ ਚੱਕਰ <br/>
Ad Position 24