08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਟਰਾਈਡੈਂਟ ਲਿਮਟਿਡ ਨੇ ਗਲੋਬਲ ਐਕਸਪੋਰਟ ਲਈ ਗੋਲਡ ਟਰਾਫ਼ੀ ਜਿੱਤੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਬਰਨਾਲਾ, 28 ਮਈ (ਗੁਰਪ੍ਰੀਤ ਸਿੰਘ ਲਾਡੀ)-ਟੈਕਸਟਾਈਲ ਨਿਰਮਾਣ ਦੇ ਖੇਤਰ ਵਿਚ ਦੇਸ਼ ਦੀ ਵੱਡੀ ਉਦਯੋਗਿਕ ਇਕਾਈ ਟਰਾਈਡੈਂਟ ਲਿਮਟਿਡ ਨੂੰ ਹਾਲ ਹੀ ਵਿਚ ਮੁੰਬਈ ਵਿਚ ਆਯੋਜਿਤ ਟੈਕਸਪ੍ਰੋਸਿਲ ਐਕਸਪੋਰਟ ਅਵਾਰਡਜ਼ 2023–24 ਦੌਰਾਨ ਗਲੋਬਲ ਐਕਸਪੋਰਟ ਸ਼੍ਰੇਣੀ ਵਿਚ ਗੋਲਡ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਭਾਰਤ ਦੇ ਟੈਕਸਟਾਈਲ ਐਕਸਪੋਰਟ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ | ਸਮਾਗਮ ਵਿਚ ਕੇਂਦਰੀ ਵਿੱਤ ਨਿਰਮਲਾ ਸੀਤਾਰਮਨ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ | ਇਸ ਮੌਕੇ ਪਦਮਸ੍ਰੀ ਰਾਜਿੰਦਰ ਗੁਪਤਾ, ਚੇਅਰਮੈਨ ਐਮੇਰਿਟਸ, ਟਰਾਈਡੈਂਟ ਗਰੁੱਪ ਨੇ ਕਿਹਾ ਕਿ ਕੰਪਨੀ ਲਈ ਇਹ ਮਾਣ ਦੀ ਗੱਲ ਹੈ ਕਿ ਉਸ ਨੂੰ ਸਾਲ 2023–24 ਲਈ ਗਲੋਬਲ ਕਾਟਨ ਟੈਕਸਟਾਈਲ ਐਕਸਪੋਰਟਸ ਵਿਚ ਗੋਲਡ ਟਰਾਫ਼ੀ ਮਿਲੀ ਹੈ | ਉਨ੍ਹਾਂ ਕਿਹਾ ਕਿ ਇਹ ਸਨਮਾਨ ਭਾਰਤ ਦੀ ਵਧ ਰਹੀ ਵਿਸ਼ਵ ਪੱਧਰੀ ਟੈਕਸਟਾਈਲ ਮੌਜੂਦਗੀ ਵਿਚ ਕੰਪਨੀ ਦੇ ਯੋਗਦਾਨ ਨੂੰ ਦਰਸਾਉਂਦਾ ਹੈ | ਉਨ੍ਹਾਂ ਨੇ ਕਿਹਾ ਕਿ ਗੁਣਵੱਤਾ, ਨਵੀਨਤਾ ਅਤੇ ਸਥਾਈ ਵਿਕਾਸ ਪ੍ਰਤੀ ਕੰਪਨੀ ਦੀ ਵਚਨਬੱਧਤਾ ਹੀ ਇਸ ਸਫਲਤਾ ਦੀ ਅਸਲ ਤਾਕਤ ਹੈ | ਇਸ ਦੇ ਨਾਲ ਹੀ ਭਾਰਤ ਦਾ ਟੈਕਸਟਾਈਲ ਉਦਯੋਗ ਵਿਸ਼ਵ ਪੱਧਰ 'ਤੇ ਆਪਣੀ ਮਜ਼ਬੂਤ ਪਛਾਣ ਬਣਾਉਂਦਾ ਹੋਇਆ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਯੋਗਦਾਨ ਪਾ ਰਿਹਾ ਹੈ | ਜ਼ਿਕਰਯੋਗ ਹੈ ਕਿ ਟਰਾਈਡੈਂਟ ਲਿਮਟਿਡ ਨੂੰ 2005 ਤੋਂ ਹੁਣ ਤੱਕ ਐਕਸਪੋਰਟ ਪ੍ਰਦਰਸ਼ਨ ਲਈ ਵੱਖ-ਵੱਖ ਸ਼੍ਰੇਣੀਆਂ ਵਿਚ 30 ਤੋਂ ਵੱਧ ਐਵਾਰਡ ਮਿਲ ਚੁੱਕੇ ਹਨ | ਕੰਪਨੀ ਨੂੰ ਲਗਾਤਾਰ 19ਵੇਂ ਸਾਲ ਟੈਕਸਪ੍ਰੋਸਿਲ ਵਲੋਂ ਸਨਮਾਨਿਤ ਕੀਤਾ ਗਿਆ ਹੈ, ਜੋ ਇਸ ਦੇ ਮਜ਼ਬੂਤ ਐਕਸਪੋਰਟ ਪ੍ਰਦਰਸ਼ਨ ਦੀ ਪੁਸ਼ਟੀ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ/ਕੌਂਸਲ ਚੋਣਾਂ ਦੀਆਂ ਪਈਆਂ ਵੋਟਾਂ ਦੀ ਗਿਣਤੀ ਅੱਜ <br/> ਅਗਲੀ ਖ਼ਬਰ ਵਿਰੋਧੀ ਧਿਰਾਂ ਨੇ ਚੋਣਾਂ 'ਚ ਸੱਤਾ ਧਿਰ ਅਤੇ ਪੁਲਿਸ 'ਤੇ ਧੱਕੇਸ਼ਾਹੀ ਦੇ ਲਾਏ ਦੋਸ਼ <br/>
Ad Position 24