ਈਦ-ਉਲ-ਅਜਹਾ (ਬਕਰੀਦ) ਦਾ ਪਵਿੱਤਰ ਤਿਉਹਾਰ ਮਨਾਇਆ <br/>
ਅਜੀਤ ਡੈਸਕ
29-05-2026
ਤਪਾ ਵਿਖੇ ਈਦ-ਉਲ-ਅਜ਼ਹਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ
ਤਪਾ ਮੰਡੀ, (ਪ੍ਰਵੀਨ ਗਰਗ)-ਜਾਮਾ ਮਸਜਿਦ ਤਪਾ ਵਿਖੇ ਅੱਜ ਮੁਸਲਿਮ ਭਾਈਚਾਰੇ ਵਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਈਦ-ਉਲ-ਅਜ਼ਹਾ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਭਾਵਨਾਵਾਂ ਨਾਲ ਮਨਾਇਆ ਗਿਆ | ਇਸ ਮੌਕੇ ਤਪਾ ਸ਼ਹਿਰ ਸਮੇਤ ਆਸ-ਪਾਸ ਦੇ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਮੁਸਲਿਮ ਭਾਈਚਾਰੇ ਦੇ ਲੋਕ ਜਾਮਾ ਮਸਜਿਦ ਵਿਖੇ ਇਕੱਠੇ ਹੋਏ ਅਤੇ ਆਪਸੀ ਭਾਈਚਾਰੇ ਅਤੇ ਪਿਆਰ ਦਾ ਪ੍ਰਗਟਾਵਾ ਕੀਤਾ | ਜਾਮਾ ਮਸਜਿਦ ਤਪਾ ਦੇ ਇਮਾਮ ਸਾਹਿਬ ਰਹਾਜੁਲ ਹੱਕ ਅਤੇ ਛੋਟੇ ਇਮਾਮ ਮੁਹੰਮਦ ਸ਼ਹਿਜ਼ਾਦ ਨੇ ਨਮਾਜ਼ ਅਦਾ ਕਰਵਾਈ | ਨਮਾਜ਼ ਦੌਰਾਨ ਦੇਸ਼ ਵਿਚ ਅਮਨ-ਅਮਾਨ, ਤਰੱਕੀ ਅਤੇ ਸਭ ਧਰਮਾਂ ਵਿਚਕਾਰ ਆਪਸੀ ਸਾਂਝ ਅਤੇ ਭਾਈਚਾਰੇ ਦੀ ਭਾਵਨਾ ਬਣੀ ਰਹਿਣ ਲਈ ਖ਼ਾਸ ਦੁਆ ਕੀਤੀ ਗਈ | ਇਸ ਤੋਂ ਇਲਾਵਾ ਦੇਸ਼ ਵਾਸੀਆਂ ਦੀ ਖ਼ੁਸ਼ਹਾਲੀ, ਚੰਗੀ ਸਿਹਤ ਅਤੇ ਸੁਖ-ਸ਼ਾਂਤੀ ਲਈ ਵੀ ਅਰਦਾਸ ਕੀਤੀ ਗਈ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਸਮਾਜ ਸੇਵੀਆਂ ਨੇ ਵੀ ਮਸਜਿਦ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਅਜ਼ਹਾ ਦੀ ਵਧਾਈ ਦਿੱਤੀ | ਭਾਈਚਾਰੇ ਦੇ ਲੋਕਾਂ ਵਲੋਂ ਪਹੁੰਚੇ ਮਹਿਮਾਨਾਂ ਅਤੇ ਪ੍ਰਬੰਧਕਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਨਾਜ਼ਮ ਹੁਸੈਨ ਰਾਜੂ, ਸੱੁਖੀ ਪ੍ਰਧਾਨ, ਪਾਲਾ ਖ਼ਾਨ, ਸ਼ੰਕਰ ਖ਼ਾਨ, ਹਾਸਨ ਖ਼ਾਨ, ਸਰਫ਼ਰਾਜ਼ ਖ਼ਾਨ, ਮੁੰਨਾ ਖ਼ਾਨ, ਸੁਲਤਾਨ ਅਲੀ, ਰਾਜੂ ਖ਼ਾਨ ਖ਼ਜ਼ਾਨਚੀ, ਅਲਾਦੀਨ ਸਮੇਤ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ |
ਹੰਡਿਆਇਆ ਵਿਖੇ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ
ਹੰਡਿਆਇਆ, (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਵਿਖੇ ਪੁਰਾਣੇ ਅਸਥਾਨ ਤਕੀਆ ਵਿਖੇ ਨਵੀਂ ਬਣਾਈ ਜਾ ਰਹੀ ਈਦਗਾਹ ਵਿਚ ਸਮੁੱਚੇ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਸਲਿਮ ਭਾਈਚਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਖ਼ਾਨ ਸੀਟੀ ਤੇ ਪ੍ਰਧਾਨ ਸੁਰਜੀਤ ਖ਼ਾਨ ਮੱਕੜੀ, ਸ਼ੀਨਾ ਮਲਿਕ, ਜਗਸੀਰ ਖ਼ਾਨ ਨੋਨੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ 1947 ਤੋਂ ਪਹਿਲਾਂ ਤਕੀਏ ਵਾਲੇ ਅਸਥਾਨ 'ਤੇ ਨਮਾਜ਼ ਅਦਾ ਕੀਤੀ ਜਾਂਦੀ ਸੀ ਪਰ ਉਸ ਤੋਂ ਬਾਅਦ ਬੰਦ ਹੋ ਗਈ ਸੀ | ਹੁਣ ਸਮੁੱਚੇ ਭਾਈਚਾਰੇ ਵਲੋਂ ਉੱਦਮ ਉਪਰਾਲੇ ਕਰ ਕੇ ਇਸ ਥਾਂ 'ਤੇ ਨਵੀਂ ਈਦਗਾਹ ਬਣਾਉਣ ਸਬੰਧੀ ਵਿਚਾਰਾਂ ਕਰ ਕੇ ਅੱਜ ਕਸਬੇ ਦੇ ਸਮੁੱਚੇ ਮੁਸਲਿਮ ਭਾਈਚਾਰੇ ਵਲੋਂ ਸਮੂਹਿਕ ਈਦ-ਉਲ-ਅਜ਼ਹਾ (ਬਕਰੀਦ) ਦੀ ਨਮਾਜ਼ ਅਦਾ ਕੀਤੀ ਅਤੇ ਇਸ ਖ਼ੁਸ਼ੀ ਵਿਚ ਸਮੂਹ ਨਗਰ ਅੰਦਰ ਲੱਡੂ ਵੰਡੇ ਗਏ | ਇਸ ਮੌਕੇ ਮੌਲਵੀ ਨਸੀਮ ਖ਼ਾਨ ਨੇ ਨਮਾਜ਼ ਅਦਾ ਕਰਵਾਈ | ਈਦਗਾਹ ਦੀ ਇਮਾਰਤ ਦੀ ਉਸਾਰੀ ਲਈ ਸੰਜੂ ਗੁਪਤਾ ਤਪੇ ਵਾਲੇ ਵਲੋਂ ਇਕ ਲੱਖ ਰੁਪਏ, ਮਰਹੂਮ ਮੁਸ਼ਤਾਕ ਖ਼ਾਨ ਮਾਕੀ ਦੇ ਸਮੂਹ ਪਰਿਵਾਰ ਵਲੋਂ 51 ਹਜ਼ਾਰ, ਪ੍ਰਧਾਨ ਸੀਟੀ ਨੇ 51 ਹਜ਼ਾਰ, ਸਿਤਾਰ ਖ਼ਾਨ ਨੇ 31 ਹਜ਼ਾਰ, ਮਹੰਤ ਆਸ਼ੂ ਚੇਲਾ ਮਹੰਤ ਸੁਨੀਤਾ 21 ਹਜ਼ਾਰ, ਮੱਖਣ ਖ਼ਾਨ, ਮੁਜਾਹਿਦ ਖ਼ਾਨ, ਆਰਿਫ਼ ਖ਼ਾਨ, ਕਿ੍ਸ਼ਨ ਖ਼ਾਨ, ਰਫ਼ੀਕ ਖ਼ਾਨ ਰਾਜੂ, ਇੰਤਜ਼ਾਰ ਖ਼ਾਨ, ਬਾਬਾ ਸੁੱਖੂ ਖੁੱਡੀ ਵਾਲੇ ਅਤੇ ਹੋਰਾਂ ਵਲੋਂ 11-11 ਹਜ਼ਾਰ ਅਤੇ 5100-5100 ਰੁਪਏ ਇਮਾਰਤ ਬਣਾਉਣ ਵਾਸਤੇ ਦਿੱਤੇ ਗਏ | ਇਸ ਸਮੇਂ ਅਮਜਦ ਖ਼ਾਨ, ਸਾਬਰ ਖ਼ਾਨ, ਅਸਲਮ ਖ਼ਾਨ, ਅਸ਼ਰਫ਼ ਖ਼ਾਨ, ਮਹੰਤ ਕਿਰਨਾਂ, ਸੁਖਵਿੰਦਰ ਖ਼ਾਨ, ਸਿਤਾਰ ਖ਼ਾਨ, ਇਕਬਾਲ ਖ਼ਾਨ, ਫ਼ਿਰੋਜ਼ ਖ਼ਾਨ ਲਾਡੀ, ਮੌਲਵੀ ਮੁਖਤਿਆਰ ਖ਼ਾਨ, ਮਹੰਤ ਕਿਰਨਾ ਚੇਲਾ ਮਹੰਤ ਆਸੂ, ਸਦੀਕ ਖ਼ਾਨ, ਅਕਰਮ ਖ਼ਾਨ, ਮੱਖਣ ਖ਼ਾਨ, ਰਿਹਾਨ ਖ਼ਾਨ, ਸਲੀਮ ਖ਼ਾਨ, ਖ਼ੁਸ਼ੀ ਮੁਹੰਮਦ, ਅਮਨੀ ਖ਼ਾਨ, ਅਨਵਰ ਖ਼ਾਨ, ਡਾ: ਦਿਲਬਰ ਖ਼ਾਨ, ਡਾ: ਨਜ਼ੀਰ ਖ਼ਾਨ, ਲਿਆਕਤ ਅਲੀ, ਅਰਮਾਨ ਖ਼ਾਨ, ਅਕਰਮ ਖ਼ਾਨ, ਬੌਬੀ ਖ਼ਾਨ, ਆਮੀਨ ਖ਼ਾਨ, ਮੇਲਰ ਖ਼ਾਨ, ਮੁਹੰਮਦ ਨੂਰ ਆਲਮ, ਪਾਲੀ ਖ਼ਾਨ, ਰਫ਼ੀ ਖ਼ਾਨ, ਬਸੀਰ ਖ਼ਾਨ, ਮੱਖਣ ਖ਼ਾਨ, ਬਸਾਵਾ ਸਿੰਘ ਐਮ.ਸੀ., ਬਲਵੀਰ ਸਿੰਘ ਮਹਿਰਮੀਆਂ ਐਮ.ਸੀ., ਸੋਨੀ ਸਿੱਧੂ ਆਦਿ ਸਮੇਤ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰਾ ਹਾਜ਼ਰ ਸੀ | ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਅਤੇ ਸਮੁੱਚੇ ਪੁਲਿਸ ਸਟਾਫ਼ ਨੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ |