09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਆਲ ਪੰਜਾਬ ਆਂਗਣਵਾੜੀ ਯੂਨੀਅਨ ਬਲਾਕ ਬਰਨਾਲਾ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਅੱਗੇ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 30-05-2026
ਬਰਨਾਲਾ, 29 ਮਈ (ਅਸ਼ੋਕ ਭਾਰਤੀ)-ਆਲ ਪੰਜਾਬ ਆਂਗਣਵਾੜੀ ਯੂਨੀਅਨ ਬਲਾਕ ਬਰਨਾਲਾ ਵਲੋਂ ਜਾਅਲੀ ਬਿੱਲਾਂ ਤੇ ਦਸਤਖ਼ਤ ਕਰਵਾਉਣ ਦੇ ਵਿਰੋਧ ਵਿਚ ਜ਼ਿਲ੍ਹਾ ਪੋ੍ਰਗਰਾਮ ਅਫ਼ਸਰ ਬਰਨਾਲਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ-ਪੱਤਰ ਦਿੱਤਾ ਗਿਆ | ਜ਼ਿਲ੍ਹਾ ਪ੍ਰਧਾਨ ਦਲਜੀਤ ਕੌਰ ਨੇ ਕਿਹਾ ਕਿ ਸੀ.ਡੀ.ਪੀ.ਓ. ਦਫ਼ਤਰ ਵਲੋਂ ਵਰਕਰਾਂ ਤੇ ਹੈਲਪਰਾਂ ਤੋਂ ਜੋ ਬਿੱਲਾਂ 'ਤੇ ਦਸਤਖ਼ਤ ਕਰਵਾ ਰਹੇ ਹਨ, ਉਹ ਬਿਲਕੁਲ ਗ਼ਲਤ ਹੈ | ਜੋ ਸਮਾਨ ਅਸੀਂ ਖ਼ਰੀਦਿਆ ਹੀ ਨਹੀਂ ਅਸੀਂ ਉਨ੍ਹਾਂ 'ਤੇ ਦਸਤਖ਼ਤ ਕਿਵੇਂ ਕਰ ਸਕਦੇ ਹਾਂ | ਜੋ ਸਮਾਨ ਸਾਡੇ ਆਂਗਣਵਾੜੀ ਸੈਂਟਰਾਂ ਵਿਚ ਭੇਜਿਆ ਗਿਆ, ਅਸੀਂ ਸਿਰਫ਼ ਉਸ ਸਮਾਨ 'ਤੇ ਹੀ ਦਸਤਖ਼ਤ ਕਰ ਸਕਦੇ ਹਾਂ | ਉਸ ਤੋਂ ਇਲਾਵਾ ਜੋ ਕੰਧਾਂ 'ਤੇ ਪੇਂਟ ਦੇ ਬਿੱਲਾਂ ਤੇ ਦਸਤਖ਼ਤ ਕਰਵਾਏ ਹਨ, ਉਹ ਗ਼ਲਤ ਹਨ | ਇਸ ਮੌਕੇ ਸਰਕਲ ਪ੍ਰਧਾਨ ਜਸਪਾਲ ਕੌਰ, ਜਸਵੀਰ ਕੌਰ, ਹਰਕੀਰਤ ਕੌਰ, ਅੰਗੂਰੀ ਦੇਵੀ, ਕਿਰਨਾ ਰਾਣੀ, ਗੁਰਮੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੁਦਰਤ ਦੇ ਕਹਿਰ ਅੱਗੇ ਬੇਵੱਸ ਹੋਇਆ ਕਿਸਾਨ <br/> ਅਗਲੀ ਖ਼ਬਰ ਨਗਰ ਨਿਗਮ ਚੋਣ ਨਤੀਜਿਆਂ ਨੇ ਸਾਬਤ ਕੀਤਾ ਕਿ 2027 'ਚ ਬਣੇਗੀ 'ਆਪ' ਦੀ ਸਰਕਾਰ-ਹਰਿੰਦਰ ਸਿੰਘ ਧਾਲੀਵਾਲ <br/>
Ad Position 24