ਬਰਨਾਲਾ, 29 ਮਈ (ਰਾਜ ਪਨੇਸਰ, ਨਰਿੰਦਰ ਅਰੋੜਾ)-ਨਗਰ ਨਿਗਮ ਚੋਣਾਂ 'ਚ ਲੋਕਾਂ ਦੇ ਫ਼ਤਵੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ 2027 ਵਿਚ ਆਮ ਆਦਮੀ ਪਾਰਟੀ ਇਕ ਵਾਰ ਫਿਰ ਪੰਜਾਬ ਦੀ ਵਾਂਗਡੋਰ ਸੰਭਾਲੇਗੀ | ਇਨਵਾਂ ਸ਼ਬਦਾਂ ਦਾ ਪ੍ਰਗਟਾਵਾ 'ਆਪ' ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਅਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ ਨੇ ਕਰਦਿਆਂ ਕਿਹਾ ਕਿ 'ਆਪ' ਨੂੰ ਪੰਜਾਬ 'ਚ ਰਾਜ ਕਰਦੇ 4 ਸਾਲ ਹੋ ਚੁੱਕੇ ਹਨ | ਪਾਰਟੀ ਵਲੋਂ ਲੋਕ ਭਲਾਈ ਕੰਮਾਂ ਦੀ ਹਨੇਰੀ ਲਿਆ ਕੇ ਰੱਖ ਦਿੱਤੀ ਹੈ | ਚਾਹੇ ਮੁਫ਼ਤ ਬਿਜਲੀ, ਮੁਫ਼ਤ ਇਲਾਜ ਜਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਹੋਵੇ | ਇਸੇ ਕਾਰਨ ਨਗਰ ਕੌਂਸਲ ਤੋਂ ਨਗਰ ਨਿਗਮ ਚੋਣਾਂ ਵਿਚ ਲੋਕਾਂ ਨੇ ਇਕ ਪਾਸੜ ਹੁੰਦਿਆਂ 'ਆਪ' ਦੇ ਉਮੀਦਵਾਰ ਦੇ ਹੱਕ 'ਚ ਫ਼ਤਵਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿਚ ਜਿੱਤ ਤੋਂ ਬਾਅਦ ਪਾਰਟੀ ਸ਼ਹਿਰ ਬਰਨਾਲਾ ਵਿਚ ਹੋਰ ਵੀ ਜ਼ਿਆਦਾ ਅਤੇ ਵੱਡੇ ਪੱਧਰ ਵਿਕਾਸ ਕਰਵਾਵੇਗੀ | ਇਸ ਮੌਕੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਭੱਠਲ, ਮੋਨੂੰ ਆੜ੍ਹਤੀਆ, ਕਾਕਾ ਬਾਜਵਾ ਆਦਿ ਹਾਜ਼ਰ ਸਨ |