09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਅਣਪਛਾਤੇ ਨੌਜਵਾਨ 'ਤੇ ਪਰਚਾ ਦਰਜ <br/>

Ad Position 21
No active advertisement
ਅਜੀਤ ਡੈਸਕ 30-05-2026
ਟੱਲੇਵਾਲ, 29 ਮਈ (ਸੋਨੀ ਚੀਮਾ)-ਪੁਲਿਸ ਚੌਂਕੀ ਪੱਖੋ ਕੈਂਚੀਆਂ ਅਧੀਨ ਆਉਂਦੇ ਪਿੰਡ ਚੀਮਾ ਤੋਂ ਇਕ ਨਾਬਾਲਗ ਲੜਕੀ ਨੂੰ ਇਕ ਅਣਪਛਾਤਾ ਨੌਜਵਾਨ ਵਰਗ਼ਲਾ ਕੇ ਲੈ ਗਿਆ | ਜਿਸ ਉਪਰੰਤ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਮੁਲਾਜ਼ਮ ਮੈਡਮ ਨਵਦੀਪ ਕੌਰ ਨੇ ਦੱਸਿਆ ਕਿ ਪਿੰਡ ਚੀਮਾ ਨਾਲ ਸਬੰਧਿਤ ਇਕ ਵਿਅਕਤੀ ਵਲੋਂ ਆਪਣੀ 14 ਸਾਲਾ ਨਾਬਾਲਗ ਲੜਕੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ, ਕਿ ਇਕ ਅਣਪਛਾਤਾ ਨੌਜਵਾਨ ਉਸ ਨੂੰ ਵਰਗ਼ਲਾ ਕੇ ਆਪਣੇ ਨਾਲ ਲੈ ਗਿਆ | ਜਿਸ ਉਪਰੰਤ ਪੁਲਿਸ ਵਲੋਂ ਉਕਤ ਬਿਆਨਾਂ ਉਪਰੰਤ ਇਕ ਅਣਪਛਾਤੇ ਨੌਜਵਾਨ 'ਤੇ ਧਾਰਾ 137,87 ਬੀ.ਐਨ.ਐਸ ਤਹਿਤ ਪਰਚਾ ਦਰਜ ਕੀਤਾ ਗਿਆ ਹੈ | ਪੁਲਿਸ ਮੁਲਾਜ਼ਮਾਂ ਅਨੁਸਾਰ ਉਕਤ ਮਾਮਲੇ ਸਬੰਧੀ ਰੇਡ ਅਤੇ ਹੋਰ ਟੈਕਨੀਕਲ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ, ਪਰ ਉਕਤ ਨਾਬਾਲਗ ਲੜਕੀ ਨੂੰ ਨੌਜਵਾਨ ਵਲੋਂ ਵਰਗ਼ਲਾ ਕੇ ਲੈ ਕੇ ਗਏ ਨੂੰ 10 ਦਿਨ ਬੀਤ ਜਾਣ ਉਪਰੰਤ ਅਜੇ ਤੱਕ ਕੋਈ ਥਹੂ ਪਤਾ ਨਹੀਂ ਲੱਗ ਸਕਿਆ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਚੋਣ ਨਤੀਜਿਆਂ ਨੇ ਸਾਬਤ ਕੀਤਾ ਕਿ 2027 'ਚ ਬਣੇਗੀ 'ਆਪ' ਦੀ ਸਰਕਾਰ-ਹਰਿੰਦਰ ਸਿੰਘ ਧਾਲੀਵਾਲ <br/> ਅਗਲੀ ਖ਼ਬਰ 'ਆਪ' ਲੀਗਲ ਵਿੰਗ ਵਲੋਂ ਕੇਂਦਰੀ ਮੰਤਰੀ ਬਿੱਟੂ ਵਲੋਂ ਪੰਜਾਬ ਪੁਲਿਸ ਨੂੰ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਨਿੰਦਾ <br/>
Ad Position 24