09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

'ਆਪ' ਲੀਗਲ ਵਿੰਗ ਵਲੋਂ ਕੇਂਦਰੀ ਮੰਤਰੀ ਬਿੱਟੂ ਵਲੋਂ ਪੰਜਾਬ ਪੁਲਿਸ ਨੂੰ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਨਿੰਦਾ <br/>

Ad Position 21
No active advertisement
ਅਜੀਤ ਡੈਸਕ 30-05-2026
ਸੰਗਰੂਰ, 29 ਮਈ (ਧੀਰਜ ਪਸ਼ੌਰੀਆ) - ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਵਰਤੀ ਗਈ ਭੱਦੀ ਸ਼ਬਦਾਵਲੀ ਅਤੇ ਉਨ੍ਹਾਂ ਦੀ ਡਿਊਟੀ ਵਿਚ ਕੀਤੀ ਦਖ਼ਲ ਅੰਦਾਜ਼ੀ ਦੀ ਆਮ ਆਦਮੀ ਪਾਰਟੀ ਲੀਗਲ ਵਿੰਗ ਜ਼ਿਲ੍ਹਾ ਸੰਗਰੂਰ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਲੀਗਲ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਬਚਨ ਸਿੰਘ ਨਹਿਲ ਨੇ ਧੂਰੀ ਨਗਰ ਕੌਂਸਲ ਚੋਣਾਂ ਦੌਰਾਨ ਜ਼ਿਲੇ੍ਹ ਦੀ ਮਹਿਲਾ ਐਸ.ਐਸ.ਪੀ ਸਮੇਤ ਪੁਲਿਸ ਅਧਿਕਾਰੀਆਂ ਨੂੰ ਧਮਕਾਉਣ ਅਤੇ ਪੰਜਾਬ ਪੁਲਿਸ ਲਈ ਵਰਤੀ ਗਈ ਸ਼ਬਦਾਵਲੀ ਦੀ ਜ਼ੋਰਦਾਰ ਨਿੰਦਾ ਕਰਦਿਆਂ ਹੋਇਆ ਕਿਹਾ ਕਿ ਇਸ ਨਾਲ ਬਿੱਟੂ ਨੇ ਆਪਣੇ ਅਹੁਦੇ ਦਾ ਮਿਆਰ ਡੇਗਿਆ ਹੈ | ਕੇਂਦਰ ਸਰਕਾਰ ਵਿਚ ਇੱਕ ਜ਼ਿੰਮੇਵਾਰੀ ਮੰਤਰੀ ਵਲੋਂ ਅਪਣਾਇਆ ਗਿਆ ਵਤੀਰਾ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਹੈ ਜੋ ਉਸ ਦੀ ਘਟੀਆ ਮਾਨਸਿਕਤਾ ਦਾ ਪ੍ਰਤੀਕ ਹੈ |

Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਅਣਪਛਾਤੇ ਨੌਜਵਾਨ 'ਤੇ ਪਰਚਾ ਦਰਜ <br/> ਅਗਲੀ ਖ਼ਬਰ ਪਤੀ ਦੀ ਕੱੁਟਮਾਰ ਉਪਰੰਤ ਪਤਨੀ ਦੇ ਗਰਭ ਵਿਚ ਪਲ ਰਹੇ ਬੱਚੇ ਦੀ ਮੌਤ, ਪਰਚਾ ਦਰਜ
Ad Position 24