ਸ਼ਹਿਣਾ, 1 ਜੂਨ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੀ ਮੀਟਿੰਗ ਨਹਿਰੀ ਰੈਸਟ ਹਾਊਸ ਸ਼ਹਿਣਾ ਵਿਖੇ ਭੋਲਾ ਸਿੰਘ ਛੰਨਾ ਗੁਲਾਬ ਸਿੰਘ ਵਾਲਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਿਸ ਵਿਚ ਕੁਲਵੰਤ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਏ.ਪੀ. ਖੇਤੀ ਮੋਟਰਾਂ ਦਾ ਸਸਤਾ ਲੋਡ ਦੁਬਾਰਾ ਭੇਜਣ ਦੀ ਮੰਗ ਕੀਤੀ ਗਈ | ਆਗੂਆਂ ਕਿਹਾ ਕਿ ਅੱਜ 1 ਜੂਨ ਸ਼ੁਰੂ ਹੋ ਗਈ ਹੈ ਕਿਸਾਨਾਂ ਦੀ 9, 10 ਜੂਨ ਤੱਕ ਝੋਨੇ ਲਾਉਣ ਦੀ ਤਿਆਰੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਰੈਗੂਏਟਰ ਕਮਿਸ਼ਨਰ ਨਾਲ ਮੀਟਿੰਗ ਕਰ ਕੇ ਏ.ਪੀ ਮੋਟਰਾਂ ਦਾ ਸਸਤਾ ਲੋਡ ਚਾਲੂ ਕਰਨ ਸਬੰਧੀ ਸਕੀਮ ਚਾਲੂ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਬੋਰਾ ਦਾ ਪਾਣੀ ਬਿਲਕੁਲ ਹੇਠਾਂ ਜਾ ਰਿਹਾ ਹੈ, ਛੋਟੀਆਂ ਮੋਟਰਾਂ ਪਾਣੀ ਨਹੀਂ ਦਿੰਦੀਆਂ ਜਿਸ ਕਰ ਕੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਕਿਸਾਨ ਲੋਡ ਨੂੰ ਉਡੀਕ-ਉਡੀਕ ਦੀਆਂ ਅੱਖਾਂ ਥੱਕ ਗਈਆਂ ਸਨ | ਇਸ ਮੌਕੇ ਰਾਮ ਸਿੰਘ ਸ਼ਹਿਣਾ ਜ਼ਿਲ੍ਹਾ ਜਨਰਲ ਸਕੱਤਰ, ਹਾਕਮ ਸਿੰਘ, ਮੱਘਰ ਸਿੰਘ, ਜਗਸੀਰ ਸਿੰਘ ਖੱਟੜਾ, ਮੱਘਰ ਸਿੰਘ ਅÏਲਖ, ਜਗਦੀਸ਼ ਦਾਸ ਸੈਕਟਰੀ,ਮੇਜਰ ਸਿੰਘ ਆਦਿ ਹਾਜ਼ਰ ਸਨ |