ਬਰਨਾਲਾ, 6 ਜੂਨ (ਰਾਜ ਪਨੇਸਰ)-ਸਥਾਨਕ ਅਨਾਜ ਮੰਡੀ ਬਰਨਾਲਾ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ 'ਚੋਂ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਵਿਜੇਂਦਰ ਸਿੰਘ ਪੱੁਤਰ ਕੁਲਦੀਪ ਸਿੰਘ ਵਾਸੀ ਦਰਜ਼ੀਆਂ ਵਾਲੀ ਗਲੀ ਨੇੜੇ ਗੇਲ ਬਾਜ਼ਾਰ ਮੰਡੀ ਡੱਬਵਾਲੀ ਹਾਲ ਆਬਾਦ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਅਨਾਜ ਮੰਡੀ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਹ ਪੰਜਾਬ ਐਂਡ ਸਿੰਧ ਬੈਂਕ ਵਿਚ ਬਤੌਰ ਮੈਨੇਜਰ ਵਜੋਂ ਡਿਊਟੀ ਨਿਭਾਅ ਰਿਹਾ ਹੈ | ਬੀਤੇ ਦਿਨੀਂ ਰੋਜ਼ਾਨਾ ਦੀ ਤਰ੍ਹਾਂ ਉਹ ਬੈਂਕ ਨੂੰ ਚੰਗੀ ਤਰ੍ਹਾਂ ਤਾਲਾ ਲਗਾ ਕੇ ਗਿਆ ਸੀ | ਅਗਲੇ ਦਿਨ ਸਵੇਰੇ ਬੈਂਕ ਖੋਲ੍ਹਣ ਸਮੇਂ 10 ਕੁ ਵਜੇ ਦੇ ਕਰੀਬ ਆ ਕੇ ਦੇਖਿਆ ਬੈਂਕ ਦੀ ਛੱਤ ਉੱਪਰ ਪੌੜੀਆਂ ਵਾਲੇ ਦਰਵਾਜ਼ੇ ਦਾ ਤਾਲਾ ਟੱੁਟਿਆ ਪਿਆ ਸੀ ਤੇ ਦਰਵਾਜ਼ੇ ਦੇ ਨਾਲ ਲਗਦੀ ਕੰਧ ਵੀ ਇਕ ਇੱਟ ਵੀ ਕੱਢੀ ਹੋਈ ਸੀ | ਬੈਂਕ ਅੰਦਰ ਦਾਖ਼ਲ ਹੋ ਕੇ ਚੈਕ ਕੀਤਾ ਤਾਂ ਸਾਰਾ ਸਮਾਨ ਸਹੀ ਸਲਾਮਤ ਸੀ | ਜਿਸ ਦੀ ਸੂਚਨਾ ਥਾਣਾ ਸਿਟੀ-1 ਨੰੂ ਦੇ ਦਿੱਤੀ ਗਈ | ਪੁਲਿਸ ਵਲੋਂ ਬੈਂਕ ਦੇ ਮੈਨੇਜਰ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਹ ਵੀ ਪਤਾ ਲੱਗਿਆ ਹੈ ਕਿ ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਦਿਆ ਸਿੰਘ ਹਨ |