02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕਿਸਾਨ ਯੂਨੀਅਨ ਵਲੋਂ ਅਰਥੀ ਫੂਕ ਮੁਜ਼ਾਹਰਾ ਅੱਜ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਦਿੜ੍ਹਬਾ ਮੰਡੀ, 7 ਜੂਨ (ਹਰਬੰਸ ਸਿੰਘ ਛਾਜਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦਿੜ੍ਹਬਾ ਬਲਾਕ ਦੀਆਂ ਪਿੰਡ ਇਕਾਈਆਂ ਦੀ ਮੀਟਿੰਗ ਬਲਾਕ ਪ੍ਰਧਾਨ ਨਾਇਬ ਸਿੰਘ ਗੁੱਜਰਾਂ, ਬਲਦੇਵ ਸਿੰਘ ਉਭਿਆ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਬੈਰਸੀਆਣਾ ਸਾਹਿਬ ਦਿੜ੍ਹਬਾ ਵਿਖੇ ਹੋਈ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਸ਼ਿਰਕਤ ਕੀਤੀ | ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਡੀਜ਼ਲ, ਪਟਰੋਲ, ਘਰੇਲੂ ਗੈਸਾਂ ਦੀਆਂ ਵਧੀਆ ਕੀਮਤਾਂ ਅਤੇ ਯੂਰੀਆ, ਡੀ.ਏ.ਪੀ.ਦੀ ਘਾਟ, ਜ਼ਬਰੀ ਜ਼ਮੀਨਾਂ ਕੌਡੀਆਂ ਦੇ ਭਾਅ, ਭਾਰਤ ਅਮਰੀਕਾ ਡੀਲ ਵਿਰੁੱਧ ਅਤੇ ਪੰਜਾਬ ਅੰਦਰ ਸੰਘਰਸ਼ਸ਼ੀਲ ਲੋਕਾਂ ਉੱਪਰ ਹੋ ਰਹੇ ਪੁਲਿਸ ਜ਼ਬਰ ਦੇ ਖ਼ਿਲਾਫ਼ 8 ਜੂਨ ਨੂੰ ਐਸ.ਐਸ.ਪੀ. ਦਫ਼ਤਰ ਸੰਗਰੂਰ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪਟਿਆਲਾ ਵਿੱਚ ਨੌਜਵਾਨ ਬਿਜਲੀ ਕਾਮੇ ਅਤੇ ਸੇਵਾ ਕੇਂਦਰ ਮੁਲਾਜ਼ਮਾਂ, ਲਾਈਨਮੈਨਾਂ ਤੇ ਅੰਨੇ੍ਹਵਾਹ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ 'ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਚਰਨਜੀਤ ਸਿੰਘ ਸੰਤਪੁਰਾ, ਚਮਕੌਰ ਸਿੰਘ ਸਾਦੀਹਰੀ, ਦਰਬਾਰਾ ਸਿੰਘ ਖੇਤਲਾ, ਭਰਭੂਰ ਸਿੰਘ ਗੁੱਜਰਾਂ, ਸ਼ੇਰ ਸਿੰਘ, ਕਾਕਾ ਸਿੰਘ ਤੂਰਬੰਜਾਰਾ, ਸੁਖਪਾਲ ਸਿੰਘ ਸਿੰਧੜਾ, ਗੁਰਚਰਨ ਸਿੰਘ, ਦੀਦਾਰ ਸਿੰਘ ਘੁਮਾਣ, ਲੀਲਾ ਸਿੰਘ ਦਿੜ੍ਹਬਾ, ਲਾਲ ਸਿੰਘ ਖ਼ਾਨਪੁਰ ਫ਼ਕੀਰਾਂ, ਜਤਿੰਦਰ ਸਿੰਘ ਹਰੀਗੜ੍ਹ, ਜਗਦੀਪ ਸਿੰਘ ਕੌਹਰੀਆਂ, ਜੀਵਨ ਸਿੰਘ ਰਾਮਪੁਰ ਗੁੱਜਰਾਂ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਅੰਦਰ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਕਚੂੰਬਰ ਕੱਢਿਆ - ਬੀਬੀ ਭੁੱਲਰ <br/> ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ <br/>
Ad Position 24