09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੱਖੋਕੇ ਦੀ ਪੰਚਾਇਤ ਵਲੋਂ ਕੁਝ ਵਿਅਕਤੀਆਂ 'ਤੇ ਵਿਕਾਸ ਕਾਰਜਾਂ 'ਚ ਅੜਿੱਕੇ ਡਾਹੁਣ ਦੇ ਦੋਸ਼

Ad Position 21
No active advertisement
ਅਜੀਤ ਡੈਸਕ 11-06-2026
ਟੱਲੇਵਾਲ, 10 ਜੂਨ (ਸੋਨੀ ਚੀਮਾ)- ਬੀਤੇ ਕੱਲ੍ਹ ਪਿੰਡ ਪੱਖੋਕੇ ਤੋਂ ਸ਼ਹਿਣਾ ਨੂੰ ਆਉਣ ਵਾਲੀ ਲਿੰਕ ਸੜਕ ਜੋ ਕਿ ਨਵੇਂ ਸਿਰੇ ਤੋਂ ਬਣਾਈ ਜਾ ਰਹੀ ਹੈ, ਤੋਂ ਪਿੰਡ ਦੇ ਕੁੱਝ ਵਿਅਕਤੀਆਂ ਵਲੋਂ ਸਫ਼ੈਦੇ, ਡੇਕਾ, ਬੇਰੀਆਂ ਅਤੇ ਹੋਰ ਦਰੱਖ਼ਤ ਗ੍ਰਾਮ ਪੰਚਾਇਤ ਅਤੇ ਸਰਪੰਚ ਪੱਖੋਕੇ ਵਲੋਂ ਬਿਨਾਂ ਮਨਜ਼ੂਰੀ ਤੋਂ ਪੁੱਟਣ ਦੋਸ਼ ਲਾਏ ਸਨ | ਜਿਸ ਦੇ ਸਬੰਧ ਵਿਚ ਸਰਪੰਚ ਗੁਰਚਰਨ ਸਿੰਘ ਦੀ ਅਗਵਾਈ 'ਚ ਪੰਚਾਇਤ ਵਲੋਂ ਪਿੰਡ 'ਚ ਗੁਰਦੁਆਰਾ ਸਾਹਿਬ ਤੋਂ ਮੁਨਿਆਦੀ ਕਰਵਾ ਕੇ ਉਕਤ ਧਾਰਮਿਕ ਸਥਾਨ ਅੱਗੇ ਪਿੰਡ ਦਾ ਇਕੱਠ ਰੱਖਿਆ ਗਿਆ ਸੀ | ਜਿਸ ਦੌਰਾਨ ਪਿੰਡ ਵਾਸੀ ਇਕੱਤਰ ਹੋਏ ਅਤੇ ਇਸ ਸਮੇਂ ਸੰਬੋਧਨ ਕਰਦਿਆਂ ਸਰਪੰਚ ਗੁਰਚਰਨ ਸਿੰਘ ਨੇ ਕਿਹਾ ਕਿ ਪਿੰਡ ਦੇ ਸਾਬਕਾ ਸਰਪੰਚ ਮੇਵਾ ਸਿੰਘ, ਜਸਵੀਰ ਸਿੰਘ ਸਾਬਕਾ ਪੰਚ, ਅਜੀਤ ਸਿੰਘ ਫ਼ੌਜੀ, ਜਗਸੀਰ ਸਿੰਘ ਗਿੱਲ, ਦਵਿੰਦਰ ਸਿੰਘ ਦਸਮੇਸ਼ ਟੈਂਟ ਵਾਲੇ, ਗੁਰਮੇਲ ਸਿੰਘ, ਗੁਰਵੀਰ ਸਿੰਘ ਪੱਖੋਕੇ ਆਦਿ ਵਿਅਕਤੀ ਪੰਚਾਇਤ ਅਤੇ ਪਿੰਡ ਦੇ ਵਿਕਾਸ ਕਾਰਜਾਂ ਵਿਚ ਜਾਣਬੁੱਝ ਕੇ ਅੜਿੱਕੇ ਡਾਹ ਰਹੇ ਹਨ ਅਤੇ ਜੇਕਰ ਹੁਣ ਪੱਖੋਕੇ ਤੋਂ ਸ਼ਹਿਣਾ ਨੂੰ ਸੜਕ ਬਣਾਈ ਜਾ ਰਹੀ ਹੈ, ਤਾਂ ਉਸ ਝਾੜ ਮਲੇ ਆਦਿ ਵੀ ਹਟਾਉਣੇ ਪੈਣਗੇ, ਜਿਨ੍ਹਾਂ ਨੂੰ ਉਕਤ ਵਿਅਕਤੀ ਸਰਕਾਰੀ ਥਾਂ ਵਿਚੋਂ ਦਰੱਖ਼ਤ ਵੱਢਣ ਦੀ ਗੱਲ ਆਖ ਕੇ ਲੋਕਾਂ ਅਤੇ ਪ੍ਰਸ਼ਾਸਨ ਨੂੰ ਗੁਮਰਾਹ ਕਰ ਰਹੇ ਹਨ | ਜਿਸ ਨਾਲ ਪਿੰਡ ਦੇ ਵਿਕਾਸ ਕਾਰਜਾਂ ਵਿਚ ਖੜੋਤ ਆ ਰਹੀ ਹੈ, ਉਨ੍ਹਾਂ ਹਾਜ਼ਰ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਤੁਸੀਂ ਪੰਚਾਇਤ ਦੇ ਨਾਲ ਹੋ ਤਾਂ ਅਸੀਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਵਾਂਗੇ, ਤਾਂ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਇਕ ਰਜਿਸਟਰ 'ਤੇ ਦਸਤਖ਼ਤ ਕਰ ਕੇ ਆਪਣੀ ਸਹਿਮਤੀ ਜਿਤਾਉਂਦਿਆਂ ਪੰਚਾਇਤ ਦਾ ਸਹੀ ਕਾਰਜਾਂ ਵਿਚ ਸਾਥ ਦੇਣ ਦਾ ਵਾਅਦਾ ਕੀਤਾ | ਇਸ ਤੋਂ ਇਲਾਵਾ ਸਰਪੰਚ ਗੁਰਚਰਨ ਸਿੰਘ ਨੇ ਦਵਿੰਦਰ ਸਿੰਘ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਵਿਅਕਤੀ ਦੀ ਇਕ ਕੇਸ ਵਿਚੋਂ ਹਾਈਕੋਰਟ ਤੋਂ ਜ਼ਮਾਨਤ ਹੋਈ ਹੈ, ਪਰ ਉਕਤ ਵਿਅਕਤੀ ਪਿੰਡ ਵਿਚ ਜਾਣਬੁੱਝ ਕੇ ਖਰੂਦ ਪਵਾ ਰਿਹਾ ਹੈ | ਇਸ ਸੰਬੰਧੀ ਜਦ ਦੂਜੀ ਧਿਰ ਦੇ ਮੇਵਾ ਸਿੰਘ ਸਾਬਕਾ ਸਰਪੰਚ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਸਰਪੰਚ ਗੁਰਚਰਨ ਸਿੰਘ ਸਾਡੇ ਸਾਰਿਆਂ 'ਤੇ ਨਿੱਜੀ ਤੌਰ 'ਤੇ ਦੋਸ਼ ਲਗਾ ਰਿਹਾ ਹੈ, ਜਦਕਿ ਅਸੀਂ ਪਿੰਡ ਦੇ ਵਿਕਾਸ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹੇ ਹਾਂ | ਉਨ੍ਹਾਂ ਕਿਹਾ ਕਿ ਪੱਖੋਕੇ ਤੋਂ ਸ਼ਹਿਣਾ ਨੂੰ ਜਾਂਦਾ ਰਸਤਾ ਜੋ ਅੱਜ ਵੀ 20 ਫੱੁਟ ਦੇ ਕਰੀਬ ਦਾ ਲਾਂਘਾ ਹੈ, ਤੋਂ ਸਰਪੰਚ ਨੇ 80-90 ਹਰੇ ਭਰੇ ਦਰੱਖ਼ਤ ਬਿਨਾਂ ਕਿਸੇ ਮਨਜ਼ੂਰੀ ਅਤੇ ਬਿਨਾਂ ਵਜ੍ਹਾ ਪੁਟਵਾ ਦਿੱਤੇ ਹਨ | ਉਨ੍ਹਾਂ ਨੇ ਦੋਸ਼ ਲਾਏ ਕਿ ਸਾਬਕਾ ਪੰਚ ਜਸਵੀਰ ਸਿੰਘ ਦਾ ਕੇਸ ਚੱਲਦਾ ਹੋਣ ਕਾਰਨ ਅਤੇ ਦਵਿੰਦਰ ਸਿੰਘ ਅਤੇ ਹੋਰ ਵਿਅਕਤੀਆਂ ਵਲੋਂ ਸਿਰਫ਼ ਹਰੇ ਭਰੇ ਦਰੱਖਤਾਂ ਨੂੰ ਵੱਢਣ 'ਤੇ ਹਾਅ ਦਾ ਨਾਅਰਾ ਮਾਰਿਆ ਹੈ ਅਤੇ ਉਕਤ ਮਾਮਲੇ ਨੂੰ ਦਬਾਉਣ ਲਈ ਸਰਪੰਚ ਪਿੰਡ ਦੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਇਲਾਕੇ 'ਚ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਸ਼ੁਰੂ <br/> ਅਗਲੀ ਖ਼ਬਰ ਆਈ.ਓ.ਐਲ. ਕੈਮੀਕਲ ਫ਼ੈਕਟਰੀ ਫ਼ਤਿਹਗੜ੍ਹ ਛੰਨਾ ਵਿਖੇ ਅਚਾਨਕ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ
Ad Position 24