11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਿੰਡ ਪੱਖੋ ਕਲਾਂ ਕਿਸਾਨ ਦੇ ਖੇਤ 'ਚ ਭੰਨਤੋੜ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਰੂੜੇਕੇ ਕਲਾਂ, 11 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਪੱਖੋ ਕਲਾਂ ਦੇ ਕਿਸਾਨ ਦੇ ਖੇਤ ਵਿਚ ਸਾਮਾਨ ਤੇ ਵਹੀਕਲ ਦੀ ਭੰਨਤੋੜ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਐਸ. ਐਸ. ਪੀ ਬਰਨਾਲਾ ਤੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਘਟਨਾ ਸਥਾਨ 'ਤੇ ਆਪਣੇ ਖੇਤ ਜਾਣਕਾਰੀ ਦਿੰਦੇ ਹੋਏ ਕਿਸਾਨ ਜਗਸੀਰ ਸਿੰਘ ਤੇ ਲਖਵੀਰ ਸਿੰਘ ਨੇ ਦੋਸ਼ ਲਗਾਏ ਕਿ ਪਿਛਲੇ ਦਿਨੀਂ ਉਸ ਦੇ ਖੇਤ ਦਾ ਗੁਆਂਢੀ ਕਿਸਾਨ ਕਰੀਬ 20 ਵਿਅਕਤੀਆਂ ਸਮੇਤ ਜਿਨ੍ਹਾਂ ਦੇ ਹੱਥਾਂ ਵਿਚ ਕਿਰਪਾਨਾਂ ਤੇ ਛੋਟੀਆਂ ਸਨ | ਉਨ੍ਹਾਂ ਸਾਰਿਆਂ ਨੇ ਉਨ੍ਹਾਂ ਦੇ ਖੇਤ ਦੀ ਸਾਂਝੀ ਵੱਟ ਅਤੇ ਮੱਕੀ ਦੀ ਫ਼ਸਲ ਵਾਹ ਕੇ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਖੇਤ ਮੋਟਰ ਵਾਲੇ ਕੋਠੇ ਕੋਲ ਖੜ੍ਹੇ ਮੋਟਰਸਾਈਕਲ ਤੇ ਹੋਰ ਸਮਾਨ ਦੀ ਡਾਂਗਾਂ ਮਾਰ ਕੇ ਨਾਜਾਇਜ਼ ਭੰਨਤੋੜ ਕੀਤੀ ਹੈ | ਜਿਸ ਸੰਬੰਧੀ ਤੁਰੰਤ ਅਸੀਂ ਪੁਲਿਸ ਨੂੰ ਹੈਲਪ ਲਾਈਨ ਨੰਬਰ 'ਤੇ ਕਾਲ ਕੀਤੀ | ਪਰ ਪੁਲਿਸ ਵਲੋਂ ਦੋਸ਼ੀ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰ ਕੇ ਉਕਤ ਵਿਅਕਤੀ ਸਾਡਾ ਜਾਨੀ ਵਾ ਮਾਲੀ ਨੁਕਸਾਨ ਕਰ ਸਕਦੇ ਹਨ | ਕਿਸਾਨਾਂ ਨੇ ਐਸ. ਐਸ. ਪੀ. ਬਰਨਾਲਾ ਤੋਂ ਲਿਖਤੀ ਦਰਖਾਸਤ ਰਾਹੀ ਇਨਸਾਫ਼ ਦੀ ਮੰਗ ਕੀਤੀ ਹੈ | ਮੌਕੇ 'ਤੇ ਹਾਜ਼ਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪੱਖੋ ਕਲਾਂ ਦੇ ਪ੍ਰਧਾਨ ਬਲਦੇਵ ਸਿੰਘ, ਮਹਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਿਸਾਨ ਦੇ ਖੇਤ ਮੌਕਾ ਦੇਖਿਆ ਹੈ ਜਿਥੇ ਕਿ ਕਿਸਾਨ ਦਾ ਮੋਟਰਸਾਈਕਲ ਤੇ ਹੋਰ ਸਾਮਾਨ ਦੀ ਭੰਨਤੋੜ ਕੀਤੀ ਗਈ ਹੈ | ਮੱਕੀ ਦੀ ਫ਼ਸਲ ਦਾ ਕੁੱਝ ਹਿੱਸਾ ਵੀ ਵਾਹਿਆ ਹੋਇਆ ਹੈ | ਘਟਨਾ ਦੀ ਨਿਰਪੱਖ ਪੜਤਾਲ ਤੇ ਕਾਰਵਾਈ ਹੋਣੀ ਚਾਹੀਦੀ ਹੈ | ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ, ਮਹਿੰਦਰ ਸਿੰਘ ਤੋਂ ਇਲਾਵਾ ਦਰਸ਼ਨ ਸਿੰਘ, ਜੋਗਿੰਦਰ ਸਿੰਘ ਹਾਜ਼ਰ ਸਨ | ਇਸ ਸੰਬੰਧੀ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਬਲਵਿੰਦਰ ਸਿੰਘ ਨੇ ਕਿਹਾ ਕਿ ਦੋਨੋਂ ਧਿਰਾਂ ਦਾ ਜ਼ਮੀਨ ਦੀ ਸਾਂਝੀ ਵੱਟ 'ਤੇ ਜ਼ਮੀਨ ਦੀ ਮਿਣਤੀ ਨੂੰ ਲੈ ਕੇ ਝਗੜਾ ਹੈ | ਜਿਸ ਸੰਬੰਧੀ ਕਿ ਇਕ ਵਿਅਕਤੀ ਹਸਪਤਾਲ ਦਾਖਲ ਵੀ ਹੋਇਆ ਹੈ | ਦੋਨੋਂ ਧਿਰਾਂ ਦੇ ਬਿਆਨਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਅਬਜ਼ਰਵਰ ਪ੍ਰੀਤਇੰਦਰਜੀਤ ਸਿੰਘ ਸੰਮੇਵਾਲੀ ਦਾ ਸਨਮਾਨ ਅਗਲੀ ਖ਼ਬਰ ਤਪਾ ਵਿਖੇ ਸਮੂਹ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ
Ad Position 24