11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਅਬਜ਼ਰਵਰ ਪ੍ਰੀਤਇੰਦਰਜੀਤ ਸਿੰਘ ਸੰਮੇਵਾਲੀ ਦਾ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਮਹਿਲ ਕਲਾਂ, 11 ਜੂਨ (ਅਵਤਾਰ ਸਿੰਘ ਅਣਖੀ)-ਸ਼੍ਰੋਮਣੀ ਅਕਾਲੀ ਦਲ ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਜਥੇਬੰਦੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ | ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਦੇ ਨਵ-ਨਿਯੁਕਤ ਅਬਜ਼ਰਵਰ ਪ੍ਰੀਤਇੰਦਰਜੀਤ ਸਿੰਘ ਸੰਮੇਵਾਲੀ ਨੇ ਮਹਿਲ ਕਲਾਂ ਵਿਖੇ ਸਰਕਲ ਪ੍ਰਧਾਨਾਂ ਤੇ ਵੱਖ-ਵੱਖ ਵਿੰਗਾਂ ਦੇ ਆਗੂਆਂ ਨਾਲ ਗੱਲਬਾਤ ਕਰਨ ਉਪਰੰਤ ਦਿੱਤੀ | ਸੰਮੇਵਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਮਿਹਨਤੀ ਤੇ ਸਮਰਪਿਤ ਵਰਕਰਾਂ ਨੂੰ ਅੱਗੇ ਲਿਆਉਣ ਦੀ ਨੀਤੀ 'ਤੇ ਚੱਲਦਾ ਆਇਆ ਹੈ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਕਾਰਕੁਨਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਵਲੋਂ ਸੂਬੇ ਭਰ 'ਚ ਸੰਗਠਨ ਨੂੰ ਨਵੀਂ ਤਾਕਤ ਦੇਣ ਲਈ ਵੱਖ-ਵੱਖ ਵਿੰਗਾਂ ਦੇ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਅਤੇ ਉਹ ਆਪਣੇ 'ਤੇ ਰੱਖੇ ਗਏ ਵਿਸ਼ਵਾਸ 'ਤੇ ਪੂਰੀ ਤਨਦੇਹੀ, ਇਮਾਨਦਾਰੀ ਤੇ ਨਿਸ਼ਠਾ ਨਾਲ ਖਰਾ ਉੱਤਰਨਗੇ | ਉਨ੍ਹਾਂ ਕਿਹਾ ਕਿ ਮੌਜੂਦਾ ਸਿਆਸੀ ਹਾਲਾਤਾਂ 'ਚ ਪਾਰਟੀ ਨੂੰ ਜੜ੍ਹਾਂ ਨਾਲ ਜੋੜਨ ਲਈ ਬੂਥ ਪੱਧਰ ਦੀ ਮਜ਼ਬੂਤ ਟੀਮ ਬਹੁਤ ਜ਼ਰੂਰੀ ਹੈ | ਇਸੇ ਮਕਸਦ ਨਾਲ ਮਹਿਲ ਕਲਾਂ ਵਿਧਾਨ ਸਭਾ ਹਲਕੇ ਦੀ ਹਰ ਬੂਥ 'ਤੇ ਇੰਚਾਰਜ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਸਰਕਲ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪਦਿਆਂ ਨਿਰਧਾਰਤ ਸਮੇਂ ਅੰਦਰ ਇਹ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ | ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਤੇ ਵੱਖ-ਵੱਖ ਆਗੂਆਂ ਨੇ ਨਵ-ਨਿਯੁਕਤ ਅਬਜ਼ਰਵਰ ਸੰਮੇਵਾਲੀ ਨੂੰ ਵਿਸ਼ਵਾਸ ਦਿਵਾਇਆ ਕਿ ਹਲਕਾ ਮਹਿਲ ਕਲਾਂ ਅੰਦਰ ਬੂਥ ਪੱਧਰ 'ਤੇ ਇੰਚਾਰਜ ਲਗਾਉਣ ਦਾ ਕੰਮ ਛੇਤੀ ਪੂਰਾ ਕਰ ਲਿਆ ਜਾਵੇਗਾ | ਪਾਰਟੀ ਦੇ ਪ੍ਰਮੁੱਖ ਬੁਲਾਰੇ ਡਾ. ਸੁਖਵਿੰਦਰ ਸਿੰਘ ਨਿਹਾਲੂਵਾਲ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਜਥੇਦਾਰ ਬਚਿੱਤਰ ਸਿੰਘ ਧਾਲੀਵਾਲ, ਜਗਦੇਵ ਸਿੰਘ ਬਦੇਸ਼ਾ, ਸੁਖਮੰਦਰ ਸਿੰਘ ਛੀਨੀਵਾਲ ਕਲਾਂ, ਗੁਰਦੀਪ ਸਿੰਘ ਟਿਵਾਣਾ, ਜੀਵਨ ਸਿੰਘ ਕੁਰੜ, ਹਰਪਾਲ ਸਿੰਘ ਪੰਡੋਰੀ, ਕੁਲਵੰਤ ਸਿੰਘ ਜਗਦੇ ਆਦਿ ਆਗੂਆਂ ਨੇ ਕਿਹਾ ਕਿ ਪਿੰਡ ਪੱਧਰ 'ਤੇ ਵਰਕਰਾਂ ਦੀ ਮੁੜ ਸਰਗਰਮੀ ਅਤੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਨਾਲ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਸਿਆਸਤ ਵਿਚ ਇਕ ਮਜ਼ਬੂਤ ਸ਼ਕਤੀ ਵਜੋਂ ਉੱਭਰੇਗਾ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਵਲੋਂ ਗੈਰ-ਵਿੱਦਿਅਕ ਜਬਰੀ ਲਗਾਈਆਂ ਡਿਊਟੀਆਂ ਦਾ ਸਖ਼ਤ ਵਿਰੋਧ ਅਗਲੀ ਖ਼ਬਰ ਪਿੰਡ ਪੱਖੋ ਕਲਾਂ ਕਿਸਾਨ ਦੇ ਖੇਤ 'ਚ ਭੰਨਤੋੜ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ
Ad Position 24