ਬਰਨਾਲਾ, 12 ਜੂਨ (ਅਸ਼ੋਕ ਭਾਰਤੀ)-ਸਮੂਹ ਅਧਿਆਪਕ ਜਥੇਬੰਦੀਆਂ ਜ਼ਿਲ੍ਹਾ ਬਰਨਾਲਾ ਦਾ ਇਕ ਮਾਸ ਡੈਪੂਟੇਸ਼ਨ ਹਰਿੰਦਰ ਮੱਲ੍ਹੀਆਂ, ਪਰਮਿੰਦਰ ਸਿੰਘ, ਰਾਜੀਵ ਕੁਮਾਰ, ਨਰਿੰਦਰ ਸ਼ਹਿਣਾ, ਅਮਰਜੀਤ ਸਿੰਘ ਖ਼ਾਲਸਾ, ਸੁਖਬੀਰ ਸਿੰਘ ਛਾਪਾ ਅਤੇ ਪਰਦੀਪ ਕੁਮਾਰ ਦੀ ਅਗਵਾਈ ਵਿਚ ਜਬਰੀ ਥੋਪੀਆਂ ਜਾ ਰਹੀਆਂ ਡਰੱਗ ਡਿਊਟੀਆਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲਿਆ ਤੇ ਮੰਗ-ਪੱਤਰ ਵੀ ਦਿੱਤਾ ਗਿਆ | ਇਸ ਮਾਸ ਡੈਪੂਟੇਸ਼ਨ ਦੀ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਕੋਲ ਹਰ ਤਰ੍ਹਾਂ ਦੀਆਂ ਗੈਰ-ਵਿੱਦਿਅਕ ਡਿਊਟੀਆਂ ਦਾ ਤਰਕ ਸੰਗਤ ਢੰਗ ਨਾਲ ਵਿਰੋਧ ਦਰਜ ਕਰਵਾਇਆ ਗਿਆ | ਆਗੂਆਂ ਨੇ ਕਿਹਾ ਕਿ ਡਰੱਗ ਡਿਊਟੀ ਇਕ ਸਵੈ-ਇੱਛੁਕ ਡਿਊਟੀ ਹੈ ਪ੍ਰੰਤੂ ਵੱਖ-ਵੱਖ ਤਹਿਸੀਲਾਂ ਦੇ ਅਧਿਕਾਰੀਆਂ ਵਲੋਂ ਇਸ ਸਬੰਧੀ ਡਰਾ ਧਮਕਾ ਕੇ ਜਬਰੀ ਸਹਿਮਤੀ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਦਾ ਜਥੇਬੰਦੀਆਂ ਨੇ ਤਿੱਖਾ ਰੋਸ ਪ੍ਰਗਟਾਇਆ | ਆਗੂਆਂ ਨੇ ਕਿਹਾ ਕਿ ਇਹ ਡਰੱਗ ਸੈਂਸਜ ਦੀ ਆੜ ਹੇਠ ਇਕ ਰਾਜਨੀਤੀ ਤੋਂ ਪ੍ਰੇਰਿਤ ਨਿੱਜੀ ਪਾਰਟੀ ਦਾ ਚੋਣ ਮਨੋਰਥਾਂ ਨੂੰ ਮੁੱਖ ਰੱਖ ਕੇ ਕਰਵਾਇਆ ਜਾ ਰਿਹਾ ਸਰਵੇ ਹੈ ਜੋ ਕਿ ਬਿਲਕੁਲ ਗ਼ਲਤ ਹੈ | ਜਿੱਥੇ ਇਹ ਸਿੱਧੇ ਰੂਪ ਵਿਚ ਸਰਕਾਰੀ ਖ਼ਜ਼ਾਨੇ ਦੀ ਬੇਕਿਰਕ ਲੁੱਟ ਹੈ, ਉੱਥੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਵੀ ਹੈ | ਡਿਪਟੀ ਕਮਿਸ਼ਨਰ ਬਰਨਾਲਾ ਨੇ ਜਥੇਬੰਦੀਆਂ ਦੀਆਂ ਦਲੀਲਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ | ਉਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਅਧਿਆਪਕ/ਮੁਲਾਜ਼ਮ ਤੋਂ ਜਬਰੀ ਡਰੱਗ ਸਰਵੇ ਨਹੀਂ ਕਰਵਾਇਆ ਜਾਵੇਗਾ ਅਤੇ ਇਸ ਸਬੰਧੀ ਹੇਠਲੇ ਅਧਿਕਾਰੀਆਂ ਨੂੰ ਤੁਰੰਤ ਜ਼ਰੂਰੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਜਾਣਗੀਆਂ | ਉਕਤ ਫ਼ੈਸਲੇ ਦੀ ਰੌਸ਼ਨੀ ਵਿਚ ਅਧਿਆਪਕ ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਸਹਿਮਤੀ ਤੋਂ ਕੋਈ ਵੀ ਅਧਿਆਪਕ ਦੀ ਡਿਊਟੀ ਨਹੀਂ ਲਗਾਈ ਜਾ ਸਕਦੀ | ਇਸ ਲਈ ਕਿਸੇ ਵੀ ਨੋਟਿਸ ਤੋਂ ਡਰਨ ਦੀ ਲੋੜ ਨਹੀਂ | ਅਧਿਆਪਕ ਜਥੇਬੰਦੀਆਂ ਇਸ ਸਬੰਧੀ ਪੂਰਨ ਤੌਰ 'ਤੇ ਪਹਿਰਾ ਦੇ ਰਹੀਆਂ ਹਨ ਤੇ ਨਾਲ ਹੀ ਉਨ੍ਹਾਂ ਕਾਡਰ ਨੂੰ ਵੀ ਹਰ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ | ਇਸ ਮੌਕੇ ਨਿਰਮਲ ਚੁਹਾਣਕੇ, ਨਿਰਮਲ ਸਿੰਘ ਪੱਖੋ ਕਲਾਂ, ਤੇਜਿੰਦਰ ਸਿੰਘ ਤੇਜੀ, ਜਸਵੀਰ ਸਿੰਘ ਸ਼ਹਿਣਾ, ਰਾਜਿੰਦਰ ਗੁਰੂ, ਕੇਵਲ ਸਿੰਘ, ਅਮਰੀਕ ਸਿੰਘ ਭੱਦਲਵੱਡ, ਲਖਵੀਰ ਸਿੰਘ ਠੁੱਲੀਵਾਲ, ਹਰਜੀਤ ਸਿੰਘ ਖੁੱਡੀ, ਰਾਕੇਸ਼ ਕੁਮਾਰ, ਪਰਮਜੀਤ ਸਿੰਘ ਭਦੌੜ, ਸਤਪਾਲ ਤਪਾ, ਚਮਕੌਰ ਸਿੰਘ ਭੋਤਨਾ , ਅੰਮਿ੍ਤ ਪਾਲ ਕੋਦਟੁੱਨਾ , ਵਿਸ਼ਾਲ ਉੱਪਲ ,ਰਘਵੀਰ ਸਿੰਘ ਵਜੀਦਕੇ ਖ਼ੁਰਦ, ਸੁਖਮਿੰਦਰ ਸਿੰਘ ਭੱਦਲਵੱਡ, ਰਘਵੀਰ ਕਰਮਗੜ੍ਹ, ਦਵਿੰਦਰ ਤਲਵੰਡੀ, ਜਸਵੀਰ ਸਿੰਘ ਗੁਰਮ, ਆਤਮਾ ਨੰਦ, ਭਾਰਤ ਭੂਸਨ, ਚਰਨਜੀਤ ਸਿੰਘ ਉਪਲੀ, ਹੈਡ