ਸ਼ਹਿਣਾ, 14 ਜੂਨ (ਸੁਰੇਸ਼ ਗੋਗੀ)-ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਾਲੇ ਵੱਡੀ ਗਿਣਤੀ ਵਿਚ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਗਏ ਹਨ | ਜ਼ਿਲ੍ਹਾ ਮੈਜਿਸਟੇ੍ਰਟ ਬਰਨਾਲਾ ਦੇ ਹੁਕਮਾਂ ਨੰਬਰ 105 ਐਮ.ਏ. ਦੀ 9 ਮਾਰਚ 2026 ਨੂੰ ਜਾਰੀ ਹੋਣ ਉਪਰੰਤ ਕੀਤੀ ਉਲੰਘਣਾ ਦੇ ਦੋਸ਼ ਤਹਿਤ ਪਰਚੇ ਦਰਜ ਕੀਤੇ ਗਏ ਹਨ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ ਵਿਚ ਟੀਮਾਂ ਬਣਾ ਕੇ ਲੈਟੀਟੂਡ, ਲੈਗੀਟੂਡ (ਜੀ.ਪੀ.ਐਸ) ਵਲੋਂ ਕੈਮਰੇ ਨਾਲ ਤਸਵੀਰਾਂ ਲਈਆਂ ਗਈਆਂ | ਜਿਨ੍ਹਾਂ ਦੇ ਆਧਾਰ 'ਤੇ ਅੱਗ ਲਾਉਣ ਵਾਲੇ ਕਿਸਾਨਾਂ 'ਤੇ ਪਰਚੇ ਦਰਜ ਕੀਤਾ ਗਏ ਹਨ | ਜਿਨ੍ਹਾਂ ਵਿਚ ਜਗਤਾਰ ਸਿੰਘ ਪੱੁਤਰ ਬਾਬੂ ਸਿੰਘ ਵਾਸੀ ਸ਼ਹਿਣਾ, ਅਵਤਾਰ ਸਿੰਘ ਪੱੁਤਰ ਬਚਨ ਸਿੰਘ ਵਾਸੀ ਸ਼ਹਿਣਾ, ਅਜਮੇਰ ਸਿੰਘ ਪੱੁਤਰ ਭਾਗ ਸਿੰਘ ਵਾਸੀ ਸ਼ਹਿਣਾ ਆਦਿ 'ਤੇ ਪਰਚੇ ਦਰਜ ਕੀਤੇ ਗਏ ਹਨ |