06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜਲਦ ਲੋਕ ਅਰਪਿਤ ਕੀਤਾ ਜਾਵੇਗਾ ਦਿੜ੍ਹਬਾ ਦਾ ਇੰਡੋਰ ਸਟੇਡੀਅਮ

Ad Position 21
No active advertisement
ਦਿੜ੍ਹਬਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਵਿੱਤ ਮੰਤਰੀ ਦੇ ਓ.ਐਸ.ਡੀ. ਤੇ ਐਸ ਡੀ ਐਮ ਦਿੜ੍ਹਬਾ ਤੇ ਹੋਰ ਅਧਿਕਾਰੀ | ਤਸਵੀਰ: ਜਸਵੀਰ ਸਿੰਘ ਔਜਲਾ <br/> 16-06-2026
ਦਿੜ੍ਹਬਾ ਮੰਡੀ, 15 ਜੂਨ (ਜਸਵੀਰ ਸਿੰਘ ਅÏਜਲਾ) - ਦਿੜ੍ਹਬਾ ਸ਼ਹਿਰ ਅੰਦਰ ਵੱਖ-ਵੱਖ ਵਾਰਡਾਂ ਵਿੱਚ ਚੱਲ ਰਹੇ ਕੰਮਾਂ ਦਾ ਵਿੱਤ ਮੰਤਰੀ ਦੇ ਵਿਸ਼ੇਸ਼ ਨਿਰਦੇਸ਼ਾਂ ਹੇਠ ਓ.ਐਸ.ਡੀ. ਤਪਿੰਦਰ ਸਿੰਘ ਸੋਹੀ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ | ਉਨ੍ਹਾਂ ਦੇ ਨਾਲ ਐਸ.ਡੀ.ਐਮ. ਦਿੜ੍ਹਬਾ ਤਰਸੇਮ ਚੰਦ, ਕਾਰਜ ਸਾਧਕ ਅਫ਼ਸਰ ਦਿੜ੍ਹਬਾ ਮਹਿੰਦਰ ਪਾਲ ਸਿੰਘ ਅਤੇ ਨਗਰ ਪੰਚਾਇਤ ਦਿੜ੍ਹਬਾ ਦੇ ਅਧਿਕਾਰੀ ਸੁਭਾਸ਼ ਚੰਦ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਵੱਲੋਂ ਚੱਲ ਰਹੇ ਗਲੀਆਂ ਦੇ ਕੰਮਾਂ, ਪਾਰਕਾਂ ਦਾ ਅਤੇ ਹੋਰ ਕਈ ਥਾਵਾਂ 'ਤੇ ਪੂਰੀਆਂ ਹੋ ਚੁੱਕੀਆਂ ਇਮਾਰਤਾਂ ਜਾਂ ਚੱਲ ਰਹੇ ਇਮਾਰਤਾਂ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ | ਦਿੜ੍ਹਬਾ ਸ਼ਹਿਰ ਅੰਦਰ ਕਈ ਥਾਵਾਂ 'ਤੇ ਨਵੀਆਂ ਗਲੀਆਂ ਬਣਨ ਦੇ ਕੰਮ ਚੱਲ ਰਹੇ ਹਨ ਅਤੇ ਕਈ ਕੰਮ ਮੁਕੰਮਲ ਵੀ ਹੋ ਚੁੱਕੇ ਹਨ | ਇਸ ਤੋਂ ਇਲਾਵਾ ਇੰਡੋਰ ਸਟੇਡੀਅਮ ਦੇ ਚੱਲਦੇ ਕੰਮ ਦਾ ਵੀ ਵਿਸ਼ੇਸ਼ ਤੌਰ 'ਤੇ ਜਾਇਜ਼ਾ ਲਿਆ ਗਿਆ ਅਤੇ ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਕਰੀਬ ਡੇਢ ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਤੇ ਜਲਦੀ ਹੀ ਲੋਕ ਅਰਪਣ ਕੀਤਾ ਜਾਵੇਗਾ | ਦਿੜ੍ਹਬਾ ਵਿਖੇ ਥਾਣੇ ਦੀ ਨਵੀਂ ਇਮਾਰਤ ਉਸਾਰੀ ਅਧੀਨ ਹੈ | ਇਸ ਇਮਾਰਤ ਦੇ ਚੱਲ ਰਹੇ ਕੰਮਾਂ ਦਾ ਵੀ ਤਪਿੰਦਰ ਸਿੰਘ ਸੋਹੀ ਅਤੇ ਐਸ.ਡੀ.ਐਮ. ਤਰਸੇਮ ਚੰਦ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ | ਉਨ੍ਹਾਂ ਨੇ ਵੇਖਿਆ ਕਿ ਉਸਾਰੀ ਲਈ ਵਰਤੇ ਜਾ ਰਹੇ ਮੈਟੀਰੀਅਲ ਵਿੱਚ ਕਮੀਆਂ ਹਨ,ਇਸ ਮੌਕੇ ਉਨ੍ਹਾਂ ਨੇ ਤੁਰੰਤ ਠੇਕੇਦਾਰ ਨੂੰ ਫ਼ੋਨ ਕਰ ਕੇ ਮੈਟੀਰੀਅਲ ਬਦਲਣ ਲਈ ਕਿਹਾ ਤੇ ਤਾੜਨਾ ਕੀਤੀ ਕੇ ਕਿਸੇ ਵੀ ਕੀਮਤ ਉੱਤੇ ਮੈਟੀਰੀਅਲ ਦੇ ਮਿਆਰ ਸਬੰਧੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਵਰਤੇ ਜਾਂਦੇ ਸੀਮੈਂਟ ਅਤੇ ਮਸਾਲੇ ਦੇ ਸੈਂਪਲ ਵੀ ਭਰੇ ਗਏ | ਉਨ੍ਹਾਂ ਕਿਹਾ ਕਿ ਕਿਹਾ ਕਿ ਜੇਕਰ ਅੱਗੇ ਤੋਂ ਵੀ ਇਸ ਕਿਸਮ ਦੀ ਅਣਗਹਿਲੀ ਸਾਹਮਣੇ ਆਈ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਨੇ ਪਿੰਡ ਮੱਟਰਾਂ ਅਤੇ ਨਰੈਣਗੜ੍ਹ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ <br/> ਅਗਲੀ ਖ਼ਬਰ ਭਾਜਪਾ ਦੇ ਬੁੱਧੀਜੀਵੀ ਸੈੱਲ ਦੀ ਹੋਈ ਮੀਟਿੰਗ
Ad Position 24
No active advertisement