ਧਨੌਲਾ, 21 ਜੂਨ (ਜਤਿੰਦਰ ਸਿੰਘ ਧਨੌਲਾ)-ਵਿਸ਼ਵ ਯੋਗਾ ਦਿਵਸ ਮੌਕੇ ਸਥਾਨਕ ਪੱਕਾ ਬਾਗ਼ ਵਿਖੇ ਯੋਗਾ ਪ੍ਰੇਮੀਆਂ ਵਲੋਂ ਬੜੇ ਹੀ ਸ਼ਾਨਦਾਰ ਢੰਗ ਨਾਲ ਯੋਗਾ ਕੀਤਾ ਗਿਆ । ਲੰਬੇ ਅਰਸੇ ਤੋਂ ਨਿਰੰਤਰ ਯੋਗਾ ਕਰਨ ਲਈ ਪੁੱਜ ਰਹੇ ਮੰਡੀ ਦੇ ਉੱਘੇ ਸਮਾਜ ਸੇਵੀ ਡਾਕਟਰ ਸ਼ੰਕਰ ਬਾਂਸਲ ਅਤੇ ਸੱਤਾ ਧਿਰ ਦੇ ਸੀਨੀਅਰ ਆਗੂ ਡਾਕਟਰ ਸਰਾਜ ਘਨੌਰ ਨੇ ਗੱਲਬਾਤ ਕਰਦਿਆਂ ਆਖਿਆ ਕਿ ਹਰ ਰੋਜ਼ ਯੋਗਾ ਕਰਨ ਨਾਲ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ। ਡਾ: ਸ਼ੰਕਰ ਨੇ ਆਖਿਆ ਕਿ ਸਿਹਤ ਵਿਚ ਹਮੇਸ਼ਾ ਤਾਜ਼ਗੀ ਬਣੀ ਰਹਿੰਦੀ ਹੈ ਅਤੇ ਕੰਮ ਕਰਦਿਆਂ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੁੰਦੀ। ਡਾਕਟਰ ਸ਼ੰਕਰ ਅਤੇ ਡਾਕਟਰ ਸਰਾਜ ਘਨੌਰ ਨੇ ਹਰ ਘਰ ‘ਚ ਰਹਿ ਰਹੇ ਪੁਰਸ਼ ਅਤੇ �ਰਤਾਂ ਨੂੰ ਮੁਖ਼ਾਤਬ ਹੁੰਦਿਆਂ ਆਖਿਆ ਕਿ ਉਹ ਰੁਝੇਵਿਆਂ ਦੇ ਦੌਰ ਵਿਚੋਂ ਸਿਰਫ਼ ਪੌਣਾ ਘੰਟਾ ਹਰ ਰੋਜ਼ ਕੱਢ ਕੇ ਯੋਗ ਦੇ ਸੌਖੇ ਆਸਣ ਕਰਨ ਨੂੰ ਤਰਜੀਹ ਦੇਣ। ਅਜਿਹਾ ਕਰਨ ਨਾਲ ਉਹ ਆਪਣੇ ਬੱਚਿਆਂ ਤੇ ਕਦੇ ਵੀ ਬੋਝ ਨਹੀਂ ਬਣਨਗੇ। ਉਕਤ ਪਤਵੰਤਿਆਂ ਨੇ ਆਖਿਆ ਕਿ ਯੋਗਾ ਨਾ ਕਰਨ ਵਾਲਿਆਂ ਅੰਦਰ ਅਨੇਕਾਂ ਬਿਮਾਰੀਆਂ ਆ ਕੇ ਪੈਰ ਪਸਾਰ ਲੈਂਦੀਆਂ ਹਨ।
ਯੋਗਾ ਕਰਦੇ ਰਹਿਣ ਨਾਲ ਹਮੇਸ਼ਾ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ- ਡਾ: ਬਾਂਸਲ ਅਤੇ ਡਾ: ਘਨੌਰ
ਅਜੀਤ ਡੈਸਕ
22-06-2026