ਬਰਨਾਲਾ, 21 ਜੂਨ (ਗੁਰਪ੍ਰੀਤ ਸਿੰਘ ਲਾਡੀ)-�ਮ ਯੋਗ ਕੇਂਦਰ ਬਰਨਾਲਾ ਵਲੋਂ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਅੱਜ ਮੰਦਿਰ ਪਾਰਕ (ਸ਼ਹੀਦ ਭਗਤ ਸਿੰਘ ਪਾਰਕ) ਵਿਚ ਯੋਗਾ ਟੀਚਰ ਜਸਪਾਲ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਵਾਰਡ ਕੌਂਸਲਰ ਸ੍ਰੀਮਤੀ ਊਸ਼ਾ ਰਾਣੀ ਅਤੇ ਪਾਰਕ ਕਮੇਟੀ ਦੇ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਸਭ ਨੂੰ ਯੋਗ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ �ਮ ਯੋਗ ਕੇਂਦਰ ਬਰਨਾਲਾ ਦੀਆਂ ਯੋਗ ਕਲਾਸਾਂ ਲਈ ਪਾਰਕ ਅੰਦਰ ਹੋਰ ਵਧੇਰੇ ਸਹੂਲਤਾਂ ਦੇਣ ਦਾ ਐਲਾਨ ਵੀ ਕੀਤਾ। ਕੇਂਦਰ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਵਰ੍ਹੇ ਦੇ ਯੋਗ ਥੀਮ ‘ਸਵਸਥ ਵਿਰਧ ਅਵਸਥਾ ਲਈ ਯੋਗ’ ਬਾਰੇ ਸਮਝਾਉਦਿਆਂ ਯੋਗਾ ਟੀਚਰ ਜਸਪਾਲ ਸਿੰਘ ਨੇ ਦੱਸਿਆ ਕਿ ਰੋਜਾਨਾ ਧਿਆਨ ਪਰਾਣਾਯਾਮ ਅਤੇ ਯੋਗ ਆਸਣ ਕਰ ਕੇ ਵਧਦੀ ਉਮਰ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਕ ਤੰਦਰੁਸਤ ਵਰੀਸ਼ਠ ਉਮਰ ਦਾ ਆਨੰਦ ਮਾਣਿਆ ਜਾ ਸਕਦਾ ਹੈ। ਇਸ ਮੌਕੇ ਅਮਰਜੀਤ ਸਿੰਘ, ਪੁਸ਼ਪਿੰਦਰ ਕਾਂਸਲ, ਦਰਸ਼ਨ ਸਿੰਘ, ਜਸਪਾਲ ਸਿੰਘ, ਰਾਜਨ ਜੁਨੇਜਾ, ਅਬਦੁਲ ਸਤਾੱਰ, ਹਰਬੰਸ ਲਾਲ, ਗੁਰਮੀਤ ਕੌਰ, ਸੁਨੀਤਾ ਗੋਇਲ, ਮਿਨਾਕਸ਼ੀ ਮਿੱਤਲ, ਸੁਖਵਿੰਦਰ ਕੌਰ, ਸ਼ਰੌਨਜੀਤ ਕੌਰ, ਸਰਬਜੀਤ ਕੌਰ, ਕਵਿਤਾ ਸਿੰਗਲਾ, ਰੇਨੂੰ ਸਿੰਗਲਾ, ਇੰਦੂ ਗੋਇਲ, ਸਪਨਾ ਜੁਨੇਜਾ, ਮੀਨੂੰ ਗਰਗ, ਇੰਦੂ ਬਾਂਸਲ, ਵੰਧਨਾ ਦੁਆ, ਆਸ਼ਾ ਸ਼ਰਮਾ, ਸੰਗੀਤਾ ਬਾਂਸਲ, ਨੀਨੂੰ ਗੋਇਲ, ਪ੍ਰੀਤੀ ਕਾਂਸਲ, ਮਿਨਾਕਸ਼ੀ ਮਿੱਤਲ, ਵਿਜੇ ਮਿੱਤਲ, ਸ਼ਾਲੂ ਮਿੱਤਲ, ਪੂਜਾ ਰਾਣੀ, ਮੈਡਮ ਰਮੇਸ਼ ਗੋਇਲ, ਰੌਸ਼ਨ ਲਾਲ, ਸ਼ਾਖਾ ਗਰਗ, ਸੋਨੀਆ ਗੁਪਤਾ ਅਤੇ ਹੋਰ ਯੋਗਾ ਪ੍ਰੇਮੀ ਹਾਜ਼ਰ ਸਨ।
ਯੋਗ ਕੇਂਦਰ ਵਲੋਂ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਮਨਾਇਆ ਯੋਗ ਦਿਵਸ
ਅਜੀਤ ਡੈਸਕ
22-06-2026