ਮਹਿਲ ਕਲਾਂ, 26 ਜੂਨ (ਅਵਤਾਰ ਸਿੰਘ ਅਣਖੀ)-ਕਾਂਗਰਸ ਪਾਰਟੀ ਵਲੋਂ ਨੌਜਵਾਨਾਂ ’ਚ ਉਤਸ਼ਾਹ ਪੈਦਾ ਕਰਨ ਲਈ ਯੂਥ ਵਿੰਗ ਦੀਆਂ ਚੋਣਾਂ ’ਚ ਨੌਜਵਾਨ ਵਰਗ ਨੇ ਵੱਖ-ਵੱਖ ਹਲਕਿਆਂ ਦੀਆਂ ਚੋਣਾਂ ’ਚ ਵੱਧ ਚੜ੍ਹ ਕੇ ਦਿਲਚਸਪੀ ਦਿਖਾਈ ਸੂਬੇ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਯੂਥ ਆਗੂਆਂ ਨੂੰ ਜਿਤਾਉਣ ਤੇ ਪੂਰਾ ਜ਼ੋਰ ਲਗਾਇਆ ਇਹ ਪ੍ਰਗਟਾਵਾ ਸੀਨੀਅਰ ਆਗੂ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਕੀਤਾ। ਉਨ੍ਹਾਂ ਕਿਹਾ ਕਿ ਸੀਨੀਅਰ ਕਾਂਗਰਸ ਆਗੂਆਂ ਨੇ ਹਲਕੇ ਦੇ ਪਿੰਡਾਂ ’ਚ ਨੌਜਵਾਨਾਂ ਨਾਲ ਤਾਲਮੇਲ ਕਰ ਕੇ ਸਖ਼ਤ ਮਿਹਨਤ ਕੀਤੀ ਸਮੁੱਚੀ ਟੀਮ ਦੀ ਸਖ਼ਤ ਮਿਹਨਤ ਸਦਕਾ ਗੁਰਪ੍ਰੀਤ ਸਿੰਘ ਗੁਰੀ ਠੀਕਰੀਵਾਲਾ ਹਲਕਾ ਮਹਿਲ ਕਲਾਂ ਯੂਥ ਕਾਂਗਰਸ ਦੇ ਪ੍ਰਧਾਨ ਨਿਯੁਕਤ ਹੋਏ ਹਨ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸ਼ੰਮੀ, ਪ੍ਰਧਾਨ ਜਸਮੇਲ ਸਿੰਘ ਬੜੀ, ਡਾ: ਬਲਵੰਤ ਰਾਏ ਸ਼ਰਮਾ, ਅਮਰਜੀਤ ਸਿੰਘ ਮਹਿਲ ਕਲਾਂ, ਦਰਸ਼ਨ ਸਿੰਘ ਚੁਹਾਣਕੇ ਖੁਰਦ, ਰੇਸ਼ਮ ਸਿੰਘ ਦਾਰਾ, ਮਨਪ੍ਰੀਤ ਸਿੰਘ, ਸਤਨਾਮ ਸਿੰਘ ਠੀਕਰੀਵਾਲ, ਭਗਵਾਨ ਸਿੰਘ, ਜਗਤਾਰ ਸਿੰਘ ਪਿੰਦੂ, ਲਖਵਿੰਦਰ ਸਿੰਘ ਚੁਹਾਣਕੇ, ਡਾ: ਗੋਪਾਲ ਸਿੰਘ ਚੰਨਣਵਾਲ ਆਦਿ ਆਗੂਆਂ ਨੇ ਨਵੇਂ ਚੁਣੇ ਹਲਕਾ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਠੀਕਰੀਵਾਲ ਨੂੰ ਵਧਾਈ ਦਿੰਦਿਆਂ ਕਿਹਾ ਗੁਰੀ ਦੀ ਗਤੀਸ਼ੀਲ ਅਗਵਾਈ ਹੇਠ ਹਲਕਾ ਮਹਿਲ ਕਲਾਂ ਅੰਦਰ ਯੂਥ ਕਾਂਗਰਸ ਨੂੰ ਹੋਰ ਵਧੇਰੇ ਮਜ਼ਬੂਤੀ ਮਿਲੇਗੀ। ਇਸ ਮੌਕੇ ਵੱਖ-ਵੱਖ ਆਗੂਆਂ ਦੀ ਅਗਵਾਈ ਹੇਠ ਨਵੇਂ ਚੁਣੇ ਹਲਕਾ ਪ੍ਰਧਾਨ ਗੁਰਪ੍ਰੀਤ ਗੁਰੀ ਠੀਕਰੀਵਾਲ ਨੂੰ ਸਨਮਾਨਿਤ ਕੀਤਾ ਗਿਆ।