05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਚੰਡੀਗੜ੍ਹ ਵਿਖੇ ਦਿੱਤਾ ਜਾਣ ਵਾਲਾ 4 ਜੁਲਾਈ ਵਾਲਾ ਧਰਨਾ ਹੁਣ 10 ਜੁਲਾਈ ਨੂੰ

Ad Position 21
No active advertisement
ਅਜੀਤ ਡੈਸਕ 01-07-2026
ਧਨੌਲਾ, 30 ਜੂਨ (ਜਤਿੰਦਰ ਸਿੰਘ ਧਨੌਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਬੀਕੇਯੂ ਏਕਤਾ ਉਗਰਾਹਾਂ ਤੇ ਡਕੌਂਦਾ ਧਨੇਰ ਦੋਵੇਂ ਜਥੇਬੰਦੀਆਂ ਵਲੋਂ ਡੀਜ਼ਲ, ਪੈਟਰੋਲ, ਗੈਸ ਤੇ ਰਸੋਈ ਵਿਚ ਵਰਤੋਂ ਕੀਤੀਆਂ ਜਾਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਇਰਾਨ-ਇਜਰਾਇਲ ਤੇ ਅਮਰੀਕਾ ਦੀ ਜੰਗ ਦੇ ਆੜ ਦੇ ਵਿਚ ਬਹੁਤ ਜ਼ਿਆਦਾ ਵਾਧਾ ਕੀਤਾ ਗਿਆ ਹੈ । ਇਸ ਦੇ ਵਿਰੁੱਧ ਚੰਡੀਗੜ੍ਹ ਇਕ ਰੋਜ਼ਾ ਰੋਸ ਧਰਨਾ ਜੋ 4 ਜੁਲਾਈ ਨੂੰ ਦਿੱਤਾ ਜਾਣਾ ਸੀ, ਮੁਲਤਵੀ ਕਰ ਕੇ 10 ਜੁਲਾਈ ਨੂੰ ਦਿੱਤਾ ਜਾਵੇਗਾ ਕਿਉਂਕਿ ਝੋਨੇ ਲਵਾਈ ਵਿਚ ਬਿਜਲੀ ਸਪਲਾਈ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ, ਸੋ ਜਿਹੜੇ ਆਗੂ ਚੰਡੀਗੜ੍ਹ ਇਕ ਰੋਜ਼ਾ ਰੋਸ ਧਰਨੇ ਵਿਚ ਲੱਗੇ ਹੋਏ ਸੀ ਤੇ ਤਿਆਰੀ ਮੁਕੰਮਲ ਕਰ ਲਈ ਗਈ ਸੀ। ਪਰ ਹੁਣ ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਦੇਣ ਲਈ ਪੰਜਾਬ ਸਰਕਾਰ ਅਸਮਰਥ ਹੈ ਸ਼ਹਿਰਾਂ-ਪਿੰਡਾਂ ਵਿਚ ਵੱਡੇ-ਵੱਡੇ ਕੱਟ ਲੱਗ ਰਹੇ ਹਨ। ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਗਰਿੱਡਾਂ ’ਤੇ ਧਰਨੇ ਤੇ ਸੜਕਾਂ ਰੋਕੀਆਂ ਜਾ ਰਹੀ ਹਨ। ਇਨ੍ਹਾਂ ਧਰਨਿਆਂ ਵਿਚ ਆਗੂਆਂ ਨੂੰ ਜਾਣਾ ਪੈ ਰਿਹਾ ਹੈ। ਡੀਜ਼ਲ, ਪੈਟਰੋਲ, ਗੈਸ ਤੇ ਰਸੋਈ ਵਿਚ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਵਿਚ ਕੀਤੇ ਗਏ ਵਾਧੇ ਕਾਰਨ ਕੁੱਲ ਵਰਗ ਦੇ ਲੋਕਾਂ ਦੇ ਘਰਾਂ ਦੇ ਪਰਿਵਾਰਾਂ ਦੇ ਪਾਲਣ ਪੋਸ਼ਣ ਕਰਨ ਦੇ ਲਈ ਖ਼ਰੀਦ ਕਰਨ ਦੀ ਪਹੁੰਚ ਤੋਂ ਬਾਹਰ ਹੈ। ਛੋਟੇ ਕਿਸਾਨ, ਮਜ਼ਦੂਰ, ਰੇਹੜੀ ਫੜ੍ਹੀ ਵਾਲਿਆਂ ਸਿਰ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਕਾਰਨ ਬਹੁਤ ਜ਼ਿਆਦਾ ਕਰਜ਼ਾ ਚੜ੍ਹਿਆ ਹੋਇਆ ਹੈ। ਜੋ ਕੇਂਦਰ ਸਰਕਾਰ ਵਲੋਂ ਟਰੰਪ ਨਾਲ ਕੀਤੇ ਸਮਝੌਤਿਆਂ ਨੂੰ ਕਰਨ ਨਾਲ ਖੇਤੀਬਾੜੀ ਤੇ ਘਰੇਲੂ ਵਰਤੋਂ ਆਉਣ ਵਾਲੀਆਂ ਵਸਤੂਆਂ ਦੀਆਂ ਵਧੀਆ ਕੀਮਤਾਂ ਦੇ ਕਾਰਨ ਛੋਟੇ ਕਿਸਾਨ, ਮਜ਼ਦੂਰ ਤੇ ਕੁੱਲ ਵਰਗ ਦੇ ਲੋਕਾਂ ਤੇ ਕਰਜ਼ੇ ਦੀ ਮਾਰ ਪੈਣੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਇੱਕ ਇੱਕ ਵਾਅਦਾ ਪੂਰਾ ਕੀਤਾ- ਵਿਧਾਇਕ ਉੱਗੋਕੇ ਅਗਲੀ ਖ਼ਬਰ ਟਰਾਈਡੈਂਟ ਗਰੁੱਪ ਨੂੰ ਮਿਲਿਆ ‘ਗ੍ਰੇਟ ਪਲੇਸ ਟੂ ਵਰਕ’ ਸਰਟੀਫਿਕੇਸ਼ਨ
Ad Position 24
No active advertisement