16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪਿੰਡ ਫਰਵਾਹੀ ਦੇ ਵੇਅਰ ਹਾਊਸ ਗੋਦਾਮਾਂ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਜ਼ਿਆਦਾ ਬਦਤਰ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026

ਬਰਨਾਲਾ, 4 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਪਿੰਡ ਫਰਵਾਹੀ ਦੇ ਡੇਰਾ ਬਾਬਾ ਥੰਮਣ ਸਿੰਘ ਚੌਂਕ ਤੋਂ ਵੇਅਰਹਾਊਸ ਦੇ ਗੋਦਾਮਾਂ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਜ਼ਿਆਦਾ ਬਦਤਰ ਹੋ ਗਈ ਹੈ, ਜਿਸ ਕਾਰਨ ਇਸ ਸੜਕ ਨਜ਼ਦੀਕ ਰਹਿਣ ਵਾਲੇ ਅਤੇ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਜਗਤਾਰ ਸਿੰਘ, ਹਾਕਮ ਸਿੰਘ, ਰਜਿੰਦਰ ਸਿੰਘ, ਭੋਲਾ ਸਿੰਘ ਤੇ ਰਾਮ ਸਿੰਘ ਨੇ ਦੱਸਿਆ ਕਿ ਕਰੀਬ ਦੋ ਸਾਲ ਤੋਂ ਇਸ ਸੜਕ ਦੀ ਹਾਲਤ ਦਿਨੋਂ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਬਰਸਾਤਾਂ ਦੇ ਮੌਸਮ ਵਿਚ ਸੜਕ ਉੱਪਰ ਪਾਣੀ ਜਮਾਂ ਹੋ ਜਾਂਦਾ ਹੈ ਅਤੇ ਪਾਣੀ ਦਾ ਨਿਕਾਸ ਨਾਲ ਹੋਣ ਕਾਰਨ ਵਾਹਨਾਂ ਨੂੰ ਪਾਣੀ ਵਿਚੋਂ ਹੀ ਨਿਕਲਣਾ ਪੈਂਦਾ ਹੈ ਅਤੇ ਜਿਸ ਕਾਰਨ ਇਹ ਸੜਕ ਜਿੱਥੇ ਖਸਤਾ ਹੋ ਚੁੱਕੀ ਹੈ ਉੱਥੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਇਸ ਸੜਕ ਉੱਪਰ ਵੇਅਰ ਹਾਊਸ ਦੇ ਗੋਦਾਮ ਹੋਣ ਕਾਰਨ ਵੱਡੀ ਗਿਣਤੀ ਵਿਚ ਲੋਡ ਕੀਤੇ ਹੋਏ ਟਰੱਕ ਲੰਘਦੇ ਹਨ ਅਤੇ ਭਾਰੀ ਵਾਹਨਾਂ ਦੇ ਲੰਘਣ ਕਰ ਕੇ ਸੜਕ ਵਿਚ ਵੱਡੇ-ਵੱਡੇ ਖੱਡੇ ਪੈ ਗਏ ਸਨ, ਜਿਸ ਤੋਂ ਬਾਅਦ ਪਿੰਡ ਦੇ ਵਸਨੀਕਾਂ ਨੇ ਸੜਕ ਨੂੰ ਪੱਧਰਾ ਕਰਨ ਲਈ ਇਸ ਉੱਪਰ ਮਿੱਟੀ ਪਾ ਦਿੱਤੀ ਸੀ ਪਰ ਬਰਸਾਤਾਂ ਵਿਚ ਮੁੜ ਪਾਣੀ ਖੜ੍ਹਾ ਹੋਰ ਕਾਰਨ ਇੱਥੇ ਚਿੱਕੜ ਫੈਲ ਜਾਂਦਾ ਹੈ। ਜਿਸ ਵਿਚ ਕਈ ਵਾਹਨ ਵੀ ਤਿਲਕ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸੜਕ ਉੱਪਰ ਚਿੱਕੜ ਹੋਣ ਕਾਰਨ ਸਕੂਲੀ ਬੱਚਿਆ ਨੂੰ ਵੀ ਆਉਣ ਜਾਣ ਵਿਚ ਭਾਰੀ ਪ੍ਰੇਸ਼ਾਨੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀ ਦੇ ਆਗੂ ਵੋਟਾਂ ਸਮੇਂ ਪਿੰਡ ਵਿਚ ਜ਼ਰੂਰ ਗੇੜਾ ਮਾਰਦੇ ਹਨ ਅਤੇ ਬਹੁਤ ਵਾਰ ਉਨ੍ਹਾਂ ਨੂੰ ਸੜਕ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ ਹੈ ਪਰ ਇਸ ਸੜਕ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਨਵੇਂ ਸਿਰੇ ਤੂੰ ਦੁਬਾਰਾ ਬਣਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਉਂਦੀ ਪੇ੍ਸ਼ਾਨੀ ਦਾ ਹੱਲ ਹੋ ਸਕੇ।

Ad Position 22
No active advertisement
ਪਿਛਲੀ ਖ਼ਬਰ ਜੇ.ਈ. ਪਿੰਜੌਰ ਸਿੰਘ ਦੇ ਅਕਾਲ ਚਲਾਣੇ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ-ਭਾਈ ਗੋਬਿੰਦ ਸਿੰਘ ਲੌਂਗੋਵਾਲ ਅਗਲੀ ਖ਼ਬਰ ਪਿੰਡ ਵਿਚ ਛੱਪੜਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਛੱਪੜਾਂ ਦਾ ਘੇਰਾ ਸੁੰਗੜਿਆ
Ad Position 24