ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਤਹਿਸੀਲ ਕੰਪਲੈਕਸ ਦੀ ਲਿਫਟ ਕਰੀਬ 2 ਮਹੀਨੇ ਤੋਂ ਖਰਾਬ ਹੋਣ ਕਾਰਨ ਆਮ ਲੋਕ ਪ੍ਰੇਸ਼ਾਨ
ਅਮਰਗੜ੍ਹ, 14 ਜੁਲਾਈ (ਜਤਿੰਦਰ ਮੰਨਵੀਂ) - ਭਾਵੇਂ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸੁੱਖ ਸਹੂਲਤਾਂ ਦੇ ਲਈ ਕਰੋੜਾਂ ਰੁਪਏ ਖਰਚ ਕੇ ਇਮਾਰਤਾਂ ਦਾ ਨਿਰਮਾਣ ਤਾਂ ਕਰ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਸਾਂਭਣ ਦੇ ਲਈ ਸਬੰਧਿਤ ਵਿਭਾਗ ਵੱਲੋਂ ਕੋਈ ਵੀ ਚਾਰਾਜੋਈ ਨਹੀਂ ਕੀਤੀ ਜਾਂਦੀ । ਜਿਸ ਦੇ ਚਲਦਿਆਂ ਬਹੁਤ ਵਾਰ ਇਸ ਦਾ ਸੰਤਾਪ ਆਮ ਜਨਤਾ ਨੂੰ ਹੰਢਾਉਣਾ ਪੈਂਦਾ ਹੈ ।
ਖ
ਖ਼ਰਾਬ ਪਈ ਲਿਫਟ ਨੂੰ ਮੁੜ ਸੁਚਾਰੂ ਰੂਪ ‘ਚ ਚਾਲੂ ਕਰਨ ਦੀ ਮੰਗ ਕਰਦੇ ਹੋਏ ਨੰਬਰਦਾਰ। ਤਸਵੀਰ: ਜਤਿੰਦਰ ਮੰਨਵੀ
15-07-2026
ਅਮਰਗੜ੍ਹ, 14 ਜੁਲਾਈ (ਜਤਿੰਦਰ ਮੰਨਵੀਂ) - ਭਾਵੇਂ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸੁੱਖ ਸਹੂਲਤਾਂ ਦੇ ਲਈ ਕਰੋੜਾਂ ਰੁਪਏ ਖਰਚ ਕੇ ਇਮਾਰਤਾਂ ਦਾ ਨਿਰਮਾਣ ਤਾਂ ਕਰ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਸਾਂਭਣ ਦੇ ਲਈ ਸਬੰਧਿਤ ਵਿਭਾਗ ਵੱਲੋਂ ਕੋਈ ਵੀ ਚਾਰਾਜੋਈ ਨਹੀਂ ਕੀਤੀ ਜਾਂਦੀ । ਜਿਸ ਦੇ ਚਲਦਿਆਂ ਬਹੁਤ ਵਾਰ ਇਸ ਦਾ ਸੰਤਾਪ ਆਮ ਜਨਤਾ ਨੂੰ ਹੰਢਾਉਣਾ ਪੈਂਦਾ ਹੈ । ਹਲਕਾ ਅਮਰਗੜ੍ਹ ਦੇ ਲੋਕਾਂ ਦੀ ਸਹੂਲਤ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 18 ਜੁਲਾਈ 2025 ਨੂੰ ਕਰੀਬ 6.36 ਕਰੋੜ ਦੀ ਭਾਰੀ-ਭਰਕਮ ਲਾਗਤ ਨਾਲ ਤਿਆਰ ਕੀਤੇ ਗਏ ਅਮਰਗੜ੍ਹ ਸਬ-ਡਵੀਜ਼ਨ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਸੀ । ਪਰ ਅਫ਼ਸੋਸ ਦੀ ਗੱਲ ਹੈ ਕਿ ਅਜੇ ਇਸ ਸੁਪਨਮਈ ਪ੍ਰੋਜੈਕਟ ਨੂੰ ਪੂਰਾ ਇੱਕ ਸਾਲ ਵੀ ਨਸੀਬ ਨਹੀਂ ਹੋਇਆ ਕਿ ਪਿਛਲੇ ਕਰੀਬ 2 ਮਹੀਨੇਆ ਤੋਂ ਵੱਧ ਸਮੇਂ ਤੋਂ ਬੰਦ ਪਈ ਲਿਫਟ ਦੇ ਕਾਰਨ ਆਮ ਜਨਤਾ ਦੀਆਂ ਪ੍ਰੇਸ਼ਾਨੀਆਂ ਵਧ ਰਹੀਆਂ ਹਨ । ਲਿਫਟ ਬੰਦ ਹੋਣ ਕਾਰਨ ਇੱਥੇ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪ੍ਰਸ਼ਾਸਨਿਕ ਤਾਲਮੇਲ ਦੀ ਕਮੀ ਕਰਨ ਬਜ਼ੁਰਗ ਅਤੇ ਅੰਗਹੀਣ ਵਿਅਕਤੀਆਂ ਦੇ ਲਈ ਇਹ ਲਿਫਟ ਸੰਤਾਪ ਬਣਦੀ ਜਾ ਰਹੀ । ਅਮਰਗੜ੍ਹ ਦੇ ਤਹਿਸੀਲ ਦਫ਼ਤਰ ਵਿਖੇ ਇਕੱਠੇ ਹੋਏ ਨੰਬਰਦਾਰ ਮਲਕੀਤ ਸਿੰਘ ਤਹਿਸੀਲ ਪ੍ਰਧਾਨ ਅਮਰਗੜ੍ਹ, ਭਰਪੂਰ ਸਿੰਘ ਅਲੀਪੁਰ, ਪਰਮਜੀਤ ਸਿੰਘ ਅਮਰਗੜ੍ਹ, ਹਰਜਿੰਦਰ ਸਿੰਘ ਚੌਦਾਂ,ਬਲਜਿੰਦਰ ਸਿੰਘ ਹੁਸੈਨਪੁਰਾ, ਜਸਵੰਤ ਸਿੰਘ ਜੱਸੀ ਮੰਨਵੀ ਤੇ ਸਤਨਾਮ ਸਿੰਘ ਸਮੇਤ ਹੋਰਨਾਂ ਲੋਕਾਂ ਨੇ ਦੱਸਿਆ ਕਿ ਉੱਚ ਪ੍ਰਸ਼ਾਸਨ ਇੱਕ ਅਧਿਕਾਰੀ ਪਹਿਲੀ ਮੰਜ਼ਿਲ ਤੇ ਬੈਠਦੇ ਹਨ, ਜਦਕਿ ਪਟਵਾਰੀ ਅਤੇ ਕੰਨਗੋ ਦਫ਼ਤਰ ਦੂਜੀ ਮੰਜ਼ਿਲ ਤੇ ਹਨ ਜਿਸ ਕਾਰਨ ਮੁਸ਼ਕਿਲ ਆ ਰਹੀ ਹੈ। ਇੱਥੇ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਜੇਕਰ ਲਿਫਟ ਖਰਾਬ ਹੈ ਤਾਂ ਅੰਗਹੀਣ ਜਾਂ ਬਜ਼ੁਰਗ ਵਿਅਕਤੀ ਉੱਪਰਲੀ ਮੰਜ਼ਿਲ ਦੇ ਵਿਚ ਕਿਵੇਂ ਪਹੁੰਚਣਗੇ ਕਹਿਣ ਦੀ ਲੋੜ ਨਹੀਂ ਹੈ । ਸਵਾਲ ਤਾਂ ਇਹ ਵੀ ਹੈ ਕਿ ਜੇਕਰ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰ ਦਿੱਤਾ ਗਿਆ ਤਾਂ ਉਸ ਦੇ ਵਿਚ ਲੱਗਿਆ ਸਮਾਨ ਇੰਨੀ ਜਲਦੀ ਖਰਾਬ ਕਿਵੇਂ ਹੋ ਗਿਆ ਜਿਸ ਨੂੰ ਲੈ ਕੇ ਆਮ ਲੋਕਾਂ ਦੇ ਵਿਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਜਨਮ ਲੈ ਰਹੀਆਂ ਹਨ।