ਸੰਤ ਦਰਸ਼ਨ ਦਾਸ ਢਿੱਲਵਾਂ ਨੇ ਸਮਾਗਮ ਦਾ ਕਾਰਡ ਕੀਤਾ ਰਿਲੀਜ਼
ਤਪਾ ਮੰਡੀ, 14 ਜੁਲਾਈ (ਵਿਜੇ ਸ਼ਰਮਾ)-ਸਥਾਨਕ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਵਲੋਂ ਸਾਲਾਨਾ ਸਮਾਗਮ 25 ਜੁਲਾਈ ਨੂੰ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦਾ ਕਾਰਡ ਸੰਤ ਦਰਸ਼ਨ ਦਾਸ ਢਿਲਵਾਂ ਵਲੋਂ ਰੀਲੀਜ਼ ਕੀਤਾ ਗਿਆ। ਇਸ ਮੌਕੇ ਦਲ ਦੇ ਆਗੂ ਪੰਡਿਤ ਰਾਜਾ ਢਿੱਲਵਾਂ ਨੇ ਦੱਸਿਆ ਕਿ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਵਲੋਂ 37ਵਾਂ ਭੰਡਾਰਾ ਸ੍ਰੀ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਜਾ ਰਿਹਾ ਹੈ।
ਤਪਾ ਵਿਖੇ ਸਮਾਗਮ ਦਾ ਕਾਰਡ ਰਿਲੀਜ਼ ਕਰਦੇ ਹੋਏ ਸੰਤ ਦਰਸ਼ਨ ਦਾਸ ਢਿੱਲਵਾਂ ਤੇ ਹੋਰ। ਅਜੀਤ ਤਸਵੀਰ
15-07-2026