ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪੁਲਿਸ ਲਾਈਨ ਸੰਗਰੂਰ ਵਿਚਲੇ ਸਰਕਾਰੀ ਮਿਡਲ ਸਕੂਲ ਦੇ ਚੌਗਿਰਦੇ ਅੰਦਰ ਸਕੂਲੀ ਬੱਚਿਆਂ ਨਾਲ ਬੂਟਾ ਲਗਾ ਕੇ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਕਰਦੇ ਹੋਏ ਐੱਸ.ਪੀ. ਰਜੇਸ਼ ਛਿੱਬਰ। ਤਸਵੀਰ: ਮੁਕੇਸ਼ ਕੁਮਾਰ

ਧੂਰੀ, 14 ਜੁਲਾਈ (ਲਖਵੀਰ ਸਿੰਘ ਧਾਂਦਰਾ) – ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਇੱਕ ਮਾਤਰ ਮੰਗ ਨੂੰ ਪੂਰਾ ਕਰਵਾਉਣ ਲਈ ਕਾਕਰੋਚ ਪਾਰਟੀ ਵੱਲੋਂ ਜੰਤਰ ਮੰਤਰ ‘ਤੇ ਕੀਤਾ ਜਾ ਰਹੇ ਸੰਘਰਸ਼ ਨੇ ਪੂਰੇ ਦੇਸ਼ ਵਿੱਚ ਚੇਤਨਾ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਅੰਦੋਲਨ ਨੂੰ ਮਿਲ ਰਿਹਾ ਦੇਸ਼ ਵਿਆਪੀ ਸਮਰਥਨ ਇਸ ਦੀ ਵਾਜਬੀਅਤ ਅਤੇ ਸਾਰਥਿਕਤਾ ਨੂੰ ਤਸਦੀਕ ਕਰ ਰਿਹਾ ਹੈ।

Ad Position 21
No active advertisement
ਪੁਲਿਸ ਲਾਈਨ ਸੰਗਰੂਰ ਵਿਚਲੇ ਸਰਕਾਰੀ ਮਿਡਲ ਸਕੂਲ ਦੇ ਚੌਗਿਰਦੇ ਅੰਦਰ ਸਕੂਲੀ ਬੱਚਿਆਂ ਨਾਲ ਬੂਟਾ ਲਗਾ ਕੇ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਕਰਦੇ ਹੋਏ ਐੱਸ.ਪੀ. ਰਜੇਸ਼ ਛਿੱਬਰ। ਤਸਵੀਰ: ਮੁਕੇਸ਼ ਕੁਮਾਰ 15-07-2026
ਧੂਰੀ, 14 ਜੁਲਾਈ (ਲਖਵੀਰ ਸਿੰਘ ਧਾਂਦਰਾ) – ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਇੱਕ ਮਾਤਰ ਮੰਗ ਨੂੰ ਪੂਰਾ ਕਰਵਾਉਣ ਲਈ ਕਾਕਰੋਚ ਪਾਰਟੀ ਵੱਲੋਂ ਜੰਤਰ ਮੰਤਰ ‘ਤੇ ਕੀਤਾ ਜਾ ਰਹੇ ਸੰਘਰਸ਼ ਨੇ ਪੂਰੇ ਦੇਸ਼ ਵਿੱਚ ਚੇਤਨਾ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਅੰਦੋਲਨ ਨੂੰ ਮਿਲ ਰਿਹਾ ਦੇਸ਼ ਵਿਆਪੀ ਸਮਰਥਨ ਇਸ ਦੀ ਵਾਜਬੀਅਤ ਅਤੇ ਸਾਰਥਿਕਤਾ ਨੂੰ ਤਸਦੀਕ ਕਰ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਸੁਖਦੇਵ ਸ਼ਰਮਾ ਨੇ ਇੱਕ ਮੀਟਿੰਗ ਦੌਰਾਨ ਕੀਤਾ। ਉਹਨਾਂ ਅੱਗੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਨੇ ਕੇਂਦਰ ਦੀ ਸੱਤਾ ਸੰਭਾਲੀ ਹੈ, ਹਰ ਵੱਡੀ ਛੋਟੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦਾ ਬਦਨੁਮਾ ਧੱਬਾ ਇਸ ਦੀ ਛਵੀ ਨੂੰ ਦਾਗ਼ਦਾਰ ਕਰ ਰਿਹਾ ਹੈ ਅਤੇ ਸਿਖਿਆ ਪ੍ਰਤੀ ਇਸਦੀ ਪਹੁੰਚ ਦਾ ਪਰਦਾਫਾਸ਼ ਕਰ ਰਿਹਾ ਹੈ। ਮੌਜੂਦਾ ਸਰਕਾਰ ਦੇ ਸਮੇਂ ਹੀ ਲੱਖਾਂ ਸਕੂਲਾਂ ਦਾ ਬੰਦ ਹੋਣਾ ਅਤੇ ਉਚੇਰੀ ਸਿੱਖਿਆ ਦਾ ਨਿਮਨਤਮ ਪੱਧਰ ‘ਤੇ ਪਹੁੰਚਣਾ ਸਰਕਾਰ ਦੀ ਸਿਖਿਆ ਪ੍ਰਤੀ ਬੇਰੁਖੀ ਦਾ ਜਿਉਂਦਾ ਜਾਗਦਾ ਪ੍ਰਮਾਣ ਹੈ। ਇਸ ਦੇ ਨਾਲ ਪੇਪਰ ਲੀਕ ਦੀ ਘਟਨਾ ਤੋਂ ਬਾਅਦ ਦਰਜਨਾਂ ਵਿਦਿਆਰਥੀਆਂ ਦੀ ਖੁਦਕੁਸ਼ੀ ਵੀ ਸਰਕਾਰ ਦੀ ਸੰਵੇਦਨਾ ਨੂੰ ਝੰਜੋੜਨ ਵਿੱਚ ਕਾਮਯਾਬ ਨਹੀਂ ਹੋਈ ਹੈ। ਇਸ ਲਈ ਜਨਤਾ ਦੀਆਂ ਦੇਸ਼ ਵਿਆਪੀ ਭਾਵਨਾਵਾਂ ਨੂੰ ਸਮਝਦੇ ਹੋਏ ਮੋਦੀ ਸਰਕਾਰ ਨੂੰ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਤੁਰੰਤ ਪ੍ਰਭਾਵ ਤੋਂ ਲੈ ਕੇ ਸੋਨਮ ਵਾਂਗਚੁਕ ਅਤੇ ਸਾਥੀਆਂ ਦੀ ਭੁੱਖ ਹੜਤਾਲ ਨੂੰ ਖੁਲਵਾਉਣਾ ਚਾਹੀਦਾ ਹੈ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ, ਜਨਰਲ ਸਕੱਤਰ ਡਾ ਅਮਰਜੀਤ ਸਿੰਘ, ਵਿੱਤ ਸਕੱਤਰ ਰਤਨ ਸਿੰਘ ਭੰਡਾਰੀ, ਸੀਨੀਅਰ ਆਗੂ ਚਰਨਜੀਤ ਸਿੰਘ ਕੈਂਥ, ਇੰਦਰਜੀਤ ਸ਼ਰਮਾ, ਬਹਾਦਰ ਸਿੰਘ, ਕਰਮਜੀਤ ਸਿੰਘ, ਰਾਮ ਲਾਲ, ਦਰਸ਼ਨ ਸਿੰਘ ਧਾਂਦਰਾ, ਗੁਲਜ਼ਾਰ ਸਿੰਘ, ਗੁਰਮੇਲ ਸਿੰਘ ਹਸਨਪੁਰ,ਪ੍ਰਿੰਸੀਪਲ ਸੀਤਾ ਸਿੰਘ, ਮੱਘਰ ਸਿੰਘ, ਮਾਸਟਰ ਰਾਮ ਸਰੂਪ, ਜਾਗਰ ਸਿੰਘ, ਨਿਰਮਲ ਸਿੰਘ ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਦਰਸ਼ਨ ਦਾਸ ਢਿੱਲਵਾਂ ਨੇ ਸਮਾਗਮ ਦਾ ਕਾਰਡ ਕੀਤਾ ਰਿਲੀਜ਼ ਅਗਲੀ ਖ਼ਬਰ ਖਨੌਰੀ ਨਗਰ ਪੰਚਾਇਤ ਦਫ਼ਤਰ ਮੂਹਰੇ ਕੰਮ ਛੋੜ ਹੜਤਾਲ ਕਰਕੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਫ਼ਾਈ ਕਰਮਚਾਰੀ।...
Ad Position 24
No active advertisement