09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਮੋਟਰਸਾਈਕਲ ਮਾਰਚ ਕੱਢਿਆ

Ad Position 21
No active advertisement
ਅਜੀਤ ਡੈਸਕ 16-07-2026
ਸ਼ਹਿਣਾ, 15 ਜੁਲਾਈ (ਸੁਰੇਸ਼ ਗੋਗੀ)-ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਸਾਂਝੇ ਤੌਰ ’ਤੇ ਖੇਤੀਬਾੜੀ ਸਮਝੌਤੇ ਦੇ ਵਿਰੋਧ ਵਿਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੇਅੰਤ ਸਿੰਘ ਸਰਾਂ ਅਤੇ ਬੀਕੇਯੂ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਅਮਰੀਕਾ ਨਾਲ ਖੇਤੀਬਾੜੀ ਸਮਝੌਤਾ ਜੋ ਕੀਤਾ ਗਿਆ ਹੈ, ਉਸ ਨਾਲ ਦੇਸ਼ ਦੇ ਕਿਸਾਨਾਂ ਤੇ ਆਰਥਿਕ ਬੋਝ ਵਧੇਗਾ, ਕਿਉਂਕਿ ਅਮਰੀਕਾ ਤੋਂ ਅਨਾਜ ਅਤੇ ਹੋਰ ਖੇਤੀ ਦੀ ਪੈਦਾਵਾਰ ਫ਼ਸਲਾਂ ਭਾਰਤ ਵਿਚ ਲਿਆਂਦੀਆਂ ਜਾਣਗੀਆਂ। ਜਿਸ ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਖੇਤੀ ਕਰਦੇ ਅਤੇ ਖੇਤੀ ਤੋਂ ਅਨਾਜ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਵੇਗਾ, ਕਿਉਂਕਿ ਵਿਦੇਸ਼ਾਂ ਦੇ ਮੁਕਾਬਲੇ ਦੇਸ਼ੀ ਅਨਾਜ ਦੀ ਕੀਮਤ ਬੇਹੱਦ ਘਟ ਜਾਵੇਗੀ। ਉਕਤ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਨਿਆਂ ਅਤੇ ਬਹੁਕੌਮੀ ਕੰਪਨੀਆਂ ਨੇ ਦੇਸ਼ ਦੇ ਕਿਸਾਨਾਂ ਦੇ ਪੁਰਾਤਨ ਬੀਜ ਖ਼ਤਮ ਕਰ ਦਿੱਤੇ ਅਤੇ ਹਾਈਬ੍ਰਿਡ ਬੀਜ ਕਿਸਾਨਾਂ ਨੂੰ ਜਬਰੀ ਦਿੱਤੇ ਗਏ। ਹਾਈਬ੍ਰਿਡ ਬੀਜ ਕਾਰਨ ਕਿਸਾਨਾਂ ਦੀ ਫ਼ਸਲ ਦੀ ਪੈਦਾਵਾਰ ਘਟ ਰਹੀ ਹੈ, ਕਿਉਂਕਿ ਹਾਈਬ੍ਰਿਡ ਬੀਜਾਂ ਨੂੰ ਇਸ ਤਰ੍ਹਾਂ ਬਹੁਕੌਮੀ ਕੰਪਨੀਆਂ ਵਲੋਂ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਵੱਖ ਵੱਖ ਬਿਮਾਰੀਆਂ ਪੈਂਦੀਆਂ ਹਨ। ਜਿਨ੍ਹਾਂ ਲਈ ਕੀਟਨਾਸ਼ਕ ਵੀ ਬਹੁਕੌਮੀ ਕੰਪਨੀਆਂ ਹੀ ਤਿਆਰ ਕਰਦਿਆਂ ਹਨ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰ ਕੇ ਭਾਰਤ ਅਮਰੀਕਾ ਸਮਝੌਤੇ ਦਾ ਅਸਰ ਸਭ ਤੋਂ ਵੱਧ ਪੰਜਾਬ ਤੇ ਪਵੇਗਾ। ਕਿਸਾਨ ਆਗੂਆਂ ਨੇ ਇਹ ਸਮਝੌਤੇ ਦੇ ਵਿਰੋਧ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਸੁੱਖਾ ਸਿੰਘ ਭਲਵਾਨ, ਸ਼ਨੀ ਸਿੱਧੂ, ਸੁੱਖਾ ਸਿੰਘ ਬਾਠ, ਸੀਰਾ ਸਿੰਘ ਗਿੱਲ, ਪਰਮਜੀਤ ਸਿੰਘ ਸਰਾਂ, ਸੁਖਦੇਵ ਸਿੰਘ ਗਿੱਲ, ਹਰਜਿੰਦਰ ਸਿੰਘ ਸਿੱਧੂ, ਸੰਦੀਪ ਸਿੰਘ ਸਰਾਂ, ਹਰਜਿੰਦਰ ਸਿੰਘ ਸਿੱਧੂ, ਗਿੰਦਰ ਸਿੰਘ, ਗੁਰਦੀਪ ਸਿੰਘ ਖੱਟੜਾ ਆਦਿ ਤੋਂ ਇਲਾਵਾ ਹੋਰ ਵਿਅਕਤੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਮਿਊਂਸਪਲ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ 26 ਨੂੰ ਜ਼ਿਲ੍ਹੇ ’ਚ ਹੋਣ ਵਾਲੀ ਨਸ਼ਿਆਂ ਵਿਰੁੱਧ ਦੌੜ ਸੰਬੰਧੀ ਸਮੀਖਿਆ ਮੀਟਿੰਗ
Ad Position 24