10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

1 ਕਿੱਲੋ 120 ਗ੍ਰਾਮ ਗਾਂਜੇ ਸਣੇ ਦੋ ਨਸ਼ਾ ਤਸਕਰ ਕਾਬੂ

Ad Position 21
No active advertisement
ਅਜੀਤ ਡੈਸਕ 26-07-2026

ਤਪਾ ਮੰਡੀ, 25 ਜੁਲਾਈ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਗਾਂਜੇ ਸਣੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਜਗਪਾਲ ਸਿੰਘ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਤਾਜੋ ਕੈਂਚੀਆਂ ਤਪਾ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਆ ਕੇ ਅਲਹਿਦਗੀ ਵਿਚ ਇਤਲਾਹ ਦਿੱਤੀ ਕਿ ਰਾਜੂ ਸਿੰਘ ਉਰਫ਼ ਰਾਜੂ ਪੁੱਤਰ ਨੈਬ ਸਿੰਘ ਉਰਫ਼ ਨੇਬੀ ਵਾਸੀ ਗੀਤਾ ਭਵਨ ਰੋਡ ਤਪਾ ਅਤੇ ਰਾਹੁਲ ਸਿੰਘ ਉਰਫ਼ ਮੀਨਾ ਪੁੱਤਰ ਮੇਲਾ ਸਿੰਘ ਵਾਸੀ ਬਾਜ਼ੀਗਰ ਬਸਤੀ ਤਪਾ ਜੋ ਬਾਹਰੋਂ ਗਾਂਜਾ ਲਿਆ ਕੇ ਤਪਾ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਵਿਚ ਵੇਚਣ ਦੇ ਆਦੀ ਹਨ, ਜੋ ਅੱਜ ਵੀ ਗਾਂਜਾ ਵੇਚਣ ਦੀ ਤਾਕ ਵਿਚ ਅਨਾਜ ਮੰਡੀ, ਤਾਜੋਕੇ ਰੋਡ ਆਸਪਾਸ ਪੈਦਲ ਦੇਖੇ ਗਏ ਹਨ। ਅਗਰ ਰੇਡ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ। ਪੁਲਿਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਰੇਡ ਕਰ ਕੇ ਦੋਸ਼ੀਆਂਨ ਨੂੰ 1 ਕਿੱਲੋ 120 ਗ੍ਰਾਮ ਗਾਂਜੇ ਸਣੇ ਕਾਬੂ ਕੀਤਾ। ਪੁਲਿਸ ਨੇ ਉਕਤ ਦੋਸ਼ੀਆਂਨ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਹੌਲਦਾਰ ਸੁਪਿੰਦਰਜੀਤ ਸਿੰਘ, ਮੁੱਖ ਮੁਨਸ਼ੀ ਕਮਲ ਕਿਸ਼ੋਰ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਸਕੂਲ ਦੇ ਸਾਬਕਾ ਵਿਦਿਆਰਥੀ ਤੋਸ਼ਿਤ ਕਪਿਲਾ ਨੇ ਕਲੈਟ-2026 ਦੀ ਪ੍ਰੀਖਿਆ ’ਚ ਆਲ ਇੰਡੀਆ 599ਵਾਂ ਰੈਂਕ ਕੀਤਾ ਹਾ... ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਨਾਲ ਦੁਰਵਿਵਹਾਰ ਬਰਦਾਸ਼ਤ ਨਹੀਂ-ਚੇਅਰਮੈਨ ਚੰਦਨ ਗਰੇਵਾਲ
Ad Position 24