05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਪੰਜਾਬ ਨੰਬਰਦਾਰ ਯੂਨੀਅਨ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 27-07-2026
ਬਰਨਾਲਾ, 26 ਜੁਲਾਈ (ਅਸ਼ੋਕ ਭਾਰਤੀ)-ਪੰਜਾਬ ਨੰਬਰਦਾਰ ਯੂਨੀਅਨ-643 ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਦਰਸ਼ਨ ਸਿੰਘ ਕੋਟਦੁੱਨਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਹੋਈ। ਇਸ ਮੌਕੇ ਸਟੇਟ ਐਗਜ਼ੈਕਟਿਵ ਮੈਂਬਰ ਸਰਦਾਰ ਨੰਦ ਸਿੰਘ ਕਾਹਨੇਕੇ, ਹਰਦਰਸ਼ਨ ਸਿੰਘ ਕੋਟਦੁੱਨਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨੰਬਰਦਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਚੋਣਾਂ ਵਿਚ ਸਮੂਹ ਨੰਬਰਦਾਰ ਆਮ ਆਦਮੀ ਪਾਰਟੀ ਦੇ ਵਿਰੁੱਧ ਫ਼ੈਸਲਾ ਲੈਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਨੰਬਰਦਾਰ ਧੜਿਆਂ ਵਿਚ ਵੰਡੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਵਿਚਾਰ ਵੱਖਰੇ ਹੋ ਸਕਦੇ ਹਨ, ਪਰ ਨੰਬਰਦਾਰਾਂ ਦੀਆਂ ਮੰਗਾਂ ਇੱਕੋ ਹਨ ਅਤੇ ਪੂਰੇ ਪੰਜਾਬ ਦੇ ਨੰਬਰਦਾਰ ਇਨ੍ਹਾਂ ਮੰਗਾਂ ਲਈ ਇਕਜੁੱਟ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਨੰਬਰਦਾਰਾਂ ਨਾਲ ਦੋ ਮੁੱਖ ਵਾਅਦੇ ਕੀਤੇ ਸਨ ਜਿਸ ਵਿਚ ਨੰਬਰਦਾਰਾਂ ਨੂੰ 3000 ਪ੍ਰਤੀ ਮਹੀਨਾ ਮਾਣ-ਭੱਤਾ ਦਿੱਤਾ ਜਾਵੇਗਾ, ਜੱਦੀ-ਪੁਸ਼ਤੀ ਨੰਬਰਦਾਰੀ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇਗਾ। ਪਰ ਸਰਕਾਰ ਨੂੰ ਅਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਮੌਕੇ ਕਲਟਰ ਸਿੰਘ ਪੰਡੋਰੀ ਤਹਿਸੀਲ ਪ੍ਰਧਾਨ ਮਹਿਲ ਕਲਾਂ, ਜਸਵੰਤ ਸਿੰਘ ਕਲਾਲ ਮਾਜਰਾ ਮੀਤ ਪ੍ਰਧਾਨ ਮਹਿਲ ਕਲਾਂ, ਗੁਰਤੇਜ ਸਿੰਘ ਕਾਲੇਕੇ ਖ਼ਜ਼ਾਨਚੀ, ਇੰਦਰਜੀਤ ਸਿੰਘ ਖੁੱਡੀ ਤਹਿਸੀਲ ਪ੍ਰਧਾਨ ਬਰਨਾਲਾ, ਬੂਟਾ ਸਿੰਘ ਸੱਦੋਵਾਲੇ ਮੀਤ ਪ੍ਰਧਾਨ ਤਹਿਸੀਲ ਭਦੌੜ, ਜਸਪ੍ਰੀਤ ਸਿੰਘ ਚੁੰਘਾਂ (ਮੀਤ ਪ੍ਰਧਾਨ ਤਹਿਸੀਲ ਭਦੌੜ, ਜਗਰਾਜ ਸਿੰਘ ਹਰੀਗੜ੍ਹ, ਹਰਿੰਦਰ ਸਿੰਘ ਹਰੀਗੜ੍ਹ, ਭੋਲਾ ਸਿੰਘ ਕਾਲਕੇ, ਗੁਰਮੇਲ ਸਿੰਘ ਕਾਹਨੇਕੇ, ਜਗਜੀਤ ਸਿੰਘ ਖੁੱਡੀ, ਮਨਦੀਪ ਸਿੰਘ, ਜਸਵੰਤ ਸਿੰਘ ਮੂੰਮ, ਯਾਦਵਿੰਦਰ ਸਿੰਘ ਮੌੜ ਨਾਭਾ, ਬਹਾਦਰ ਸਿੰਘ ਭਦੌੜ, ਜਗਰਾਜ ਸਿੰਘ ਬਖ਼ਤਗੜ੍ਹ, ਕੁਲਵੰਤ ਸਿੰਘ ਪੰਡੋਰੀ, ਤਰਲੋਚਨ ਸਿੰਘ ਧਨੇਰ, ਜਗਤਾਰ ਸਿੰਘ ਬਿਲਾਸਪੁਰ ਪਿੰਡੀ, ਜਗਰੂਪ ਸਿੰਘ ਧੌਲਾ, ਕੁਲਵਿੰਦਰ ਸਿੰਘ ਕਲਾਲ ਮਾਜਰਾ, ਚੰਦ ਸਿੰਘ ਕਲਾਲ ਮਾਜਰਾ, ਬੋਘਾ ਸਿੰਘ, ਚਮਕੌਰ ਸਿੰਘ, ਅੰਤਰ ਸਿੰਘ ਭੈਣੀ ਜੱਸਾ, ਹਰਜੀਤ ਸਿੰਘ ਅਸਪਾਲ ਖ਼ੁਰਦ ਅਤੇ ਕੋਮਲਜੀਤ ਸਿੰਘ ਚੁਹਾਨਕੇ ਖ਼ੁਰਦ ਸਮੇਤ ਵੱਡੀ ਗਿਣਤੀ ਵਿਚ ਨੰਬਰਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਕਾਰਪੋਰੇਟਾਂ ਦੀ ਕਠਪੁਤਲੀ ਬਣ ਕੇ ਦੇਸ਼ ਦੀ ਅਰਥਵਿਵਸਥਾ ਨੂੰ ਲਾ ਰਹੀ ਹੈ ਖੋਰਾ - ਕਾ. ਸੇਖੋਂ ਅਗਲੀ ਖ਼ਬਰ ਸ਼ਹਿਣਾ ਵਿਖੇ 27ਵਾਂ ਕਾਰਗਿਲ ਵਿਜੇ ਦਿਵਸ ਮਨਾਇਆ
Ad Position 24
No active advertisement