06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਭਾਰਤੀਆ ਸਨਾਤਨ ਧਰਮ ਮਹਾਂਵੀਰ ਦਲ ਵਲੋਂ 33ਵਾਂ ਵਿਸ਼ਾਲ ਭਗਵਤੀ ਜਾਗਰਣ

Ad Position 21
No active advertisement
ਅਜੀਤ ਡੈਸਕ 27-07-2026
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਭਾਰਤੀਆ ਸਨਾਤਨ ਧਰਮ ਮਹਾਂਵੀਰ ਦਲ ਤਪਾ ਵਲੋਂ ਮਾਤਾ ਨੈਣਾ ਦੇਵੀ ਵਿਖੇ 37ਵੇਂ ਵਿਸ਼ਾਲ ਭੰਡਾਰੇ ਦੇ ਸਬੰਧ ਵਿਚ 33ਵਾਂ ਵਿਸ਼ਾਲ ਭਗਵਤੀ ਜਾਗਰਣ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਇਆ ਗਿਆ। ਜਾਗਰਣ ਮੌਕੇ ਰੀਬਨ ਦੀ ਰਸਮ ਕੌਂਸਲਰ ਦੀਪਿਕਾ ਮਿੱਤਲ ਪਤਨੀ ਦੀਪਕ ਕੁਮਾਰ (ਗੱਗ), ਝੰਡੇ ਦੀ ਰਸਮ ਸਤਪਾਲ ਮੌੜ ਵਾਇਸ ਪ੍ਰਧਾਨ ਐਸ.ਐਨ. ਆਰੀਆ ਹਾਈ ਸਕੂਲ, ਤਪਾ, ਪੂਜਣ ਦੀ ਰਸਮ ਸੀਤਾ ਰਾਮ (ਆਈਸ ਕਰੀਮ ਵਾਲੇ) ਅਤੇ ਜਯੋਤੀ ਪ੍ਰਚੰਡ ਦੀ ਰਸਮ ਆਸ਼ੂ ਕੁਮਾਰ ਬਠਿੰਡਾ ਵਲੋਂ ਅਦਾ ਕੀਤੀ ਗਈ। ਉਪਰੰਤ ਪ੍ਰਸਿੱਧ ਭਜਨ ਗਾਇਕਾ ਆਸ਼ਾ ਕਿਰਨ ਐਂਡ ਪਾਰਟੀ ਸੁਨਾਮ ਵਾਲੇ ਨੇ ਮਾਂ ਭਗਵਤੀ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਧਾਰਮਿਕ ਸਮਾਗਮ ਮੌਕੇ ਸਮੂਹ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰ ਕੇ ਮਾਂ ਭਗਵਤੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਮੰਗਲ ਕਾਮਨਾ ਕੀਤੀ। ਜਾਗਰਣ ਨੂੰ ਮੁੱਖ ਰੱਖਦਿਆਂ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਲੁਧਿਆਣੇ ਵਾਲਿਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਪ੍ਰਬੰਧਕ ਕਮੇਟੀ ਨੇ ਆਏ ਪਤਵੰਤਿਆਂ ਨੂੰ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੀਤਾ ਰਾਮ, ਸ਼ਾਮਾ ਹਲਵਾਈ, ਬੁੱਧ ਰਾਮ ਹਲਵਾਈ, ਪੰਡਿਤ ਭੂਸ਼ਨ ਸ਼ਰਮਾ, ਰਾਜਾ ਸ਼ਰਮਾ ਤੋਂ ਇਲਾਵਾ ਮੱਖਣ ਲਾਲ, ਦੀਪਕ ਬਾਂਸਲ, ਮੁਨੀਸ਼ ਮਿੱਤਲ, ਸੁਰਿੰਦਰ ਰੂੜੇਕੇ, ਟੈਣੀ ਮੌੜ, ਪ੍ਰਵੀਨ ਸ਼ਾਂਤ, ਦੀਪਕ ਕੁਮਾਰ, ਭੁਪਿੰਦਰ ਸਿੰਘ ਆਦਿ ਵੱਡੀ ਗਿਣਤੀ ’ਚ ਸ਼ਰਧਾਲੂ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਹੋਈ ਮੀਟਿੰਗ ਅਗਲੀ ਖ਼ਬਰ ਸਾਬਕਾ ਸੈਨਿਕਾਂ ਵਲੋਂ 27ਵੇਂ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦ ਪਰਿਵਾਰਾਂ ਦਾ ਸਨਮਾਨ
Ad Position 24
No active advertisement