06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸਾਬਕਾ ਸੈਨਿਕਾਂ ਵਲੋਂ 27ਵੇਂ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦ ਪਰਿਵਾਰਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 27-07-2026
ਬਰਨਾਲਾ, 26 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੇ ਸਾਬਕਾ ਸੈਨਿਕਾਂ ਵਲੋਂ 27ਵਾਂ ਕਾਰਗਿਲ ਵਿਜੈ ਦਿਵਸ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ਦੌਰਾਨ ਜ਼ਿਲ੍ਹਾ ਬਰਨਾਲਾ ਦੇ 20 ਜੰਗੀ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਅੱਖਾਂ ਦਾ ਮੁਫ਼ਤ ਆਪਰੇਸ਼ਨ ਕੈਂਪ ਲਗਾਇਆ ਗਿਆ। ਸਾਬਕਾ ਸੈਨਿਕ ਵਿੰਗ ਦੇ ਆਗੂ ਸੂਬੇਦਾਰ ਮੇਜਰ ਰਾਜ ਸਿੰਘ ਨੇ ਦੱਸਿਆ ਕਿ ਸਮਾਗਮ ਵਿਚ ਵੱਖ-ਵੱਖ ਬੁਲਾਰਿਆਂ ਵਲੋਂ ਅੱਜ ਦੇ ਦਿਨ ਦੀ ਮਹੱਤਤਾ ਬਾਬਤ ਜਾਣਕਾਰੀ ਦਿੱਤੀ ਗਈ ਅਤੇ ਦਰਾਸ ਦੀ ਕਾਰਗਿਲ ਪਹਾੜੀ ’ਤੇ ਹੋਈ ਲੜਾਈ ਵਿਚ ਫ਼ੌਜੀ ਵੀਰ ਜਿਨ੍ਹਾਂ ਨੇ ਪਾਕਿਸਤਾਨੀ ਫ਼ੌਜਾਂ ਨੂੰ ਭਜਾ ਕੇ ਜਿੱਤ ਦਾ ਤਿਰੰਗਾ ਲਹਿਰਾਇਆ ਅਤੇ 527 ਫ਼ੌਜੀ ਵੀਰਾਂ ਨੇ ਸ਼ਹਾਦਤ ਦਾ ਜਾਮ ਪੀਤਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸ਼ਹੀਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ। ਡਾਕਟਰ ਗੁਰਪਾਲ ਸਿੰਘ ਪੰਜਾਬ ਆਈ ਕਲੀਨਿਕ ਅਤੇ ਹੋਰ ਡਾਕਟਰਾਂ ਦੀ ਟੀਮ ਵਲੋਂ 250 ਮਰੀਜ਼ਾਂ ਨੂੰ ਚੈੱਕ ਕਰ ਕੇ ਦਵਾਈਆਂ ਦਿੱਤੀਆਂ ਗਈਆਂ ਅਤੇ 45 ਮਰੀਜ਼ਾਂ ਦੇ ਆਪਰੇਸ਼ਨ ਕਰ ਕੇ ਅੱਖਾਂ ਵਿਚ ਲੈਂਜ ਪਾਏ ਗਏ। ਸੂਬੇਦਾਰ ਕਮਲਜੀਤ ਸ਼ਰਮਾ ਵਲੋਂ ਚਲਾਈ ਗਈ ਸਟੇਜ ਦੌਰਾਨ ਸਾਬਕਾ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ, ਸ੍ਰੀਮਤੀ ਰਾਜਪ੍ਰੀਤ ਕੌਰ ਢਿੱਲੋਂ ਪਤਨੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ, ਸੂਬੇਦਾਰ ਪਰਮਜੀਤ ਸਿੰਘ ਢੀਂਡਸਾ, ਸੂਬੇਦਾਰ ਸੁਖਦੇਵ ਸਿੰਘ ਕਿਲ੍ਹਾ ਹਕੀਮਾਂ ਨੇ ਸੰਬੋਧਨ ਕੀਤਾ ਅਤੇ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਧੰਨਵਾਦ ਕੀਤਾ। ਇਸ ਮੌਕੇ ਗੁ: ਬਾਬਾ ਗਾਂਧਾ ਸਿੰਘ ਜੀ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਸਮਾਜ ਸੇਵੀ ਕੇਵਲ ਸਿੰਘ ਵੀਨਸ, ਪਿਆਰਾ ਲਾਲ ਰਾਏਸਰ, ਸੁਖਪਾਲ ਸਿੰਘ ਰੁਪਾਣਾ, ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ, ਸੂਬੇਦਾਰ ਧੰਨਾ ਸਿੰਘ, ਕੈਪਟਨ ਬਿੱਕਰ ਸਿੰਘ, ਕੈਪਟਨ ਵਿਕਰਮ ਸਿੰਘ, ਸੂਬੇਦਾਰ ਜਗਸੀਰ ਸਿੰਘ, ਸੂਬੇਦਾਰ ਜਗਮੇਲ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਹਰਜਿੰਦਰ ਸਿੰਘ, ਸੂਬੇਦਾਰ ਸੌਦਾਗਰ ਸਿੰਘ, ਸੂਬੇਦਾਰ ਮੇਜਰ ਅਮਰਜੀਤ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਬਸੰਤ ਸਿੰਘ ਉੱਗੋਕੇ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਬਲਦੇਵ ਸਿੰਘ, ਹੌਲਦਾਰ ਜਰਨੈਲ ਸਿੰਘ, ਕੁਲਵਿੰਦਰ ਸਿੰਘ ਕਾਲਾ ਸਰਪੰਚ ਗੁਰਮੀਤ ਸਿੰਘ ਧੌਲਾ, ਜਥੇਦਾਰ ਸੁਖਦਰਸ਼ਨ ਸਿੰਘ, ਗੁਰਦੇਵ ਸਿੰਘ ਮੱਕੜਾ ਅਤੇ ਸੈਂਕੜੇ ਸਾਬਕਾ ਸੈਨਿਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀਆ ਸਨਾਤਨ ਧਰਮ ਮਹਾਂਵੀਰ ਦਲ ਵਲੋਂ 33ਵਾਂ ਵਿਸ਼ਾਲ ਭਗਵਤੀ ਜਾਗਰਣ ਅਗਲੀ ਖ਼ਬਰ ਗੁਰਮੀਤ ਸਿੰਘ ਮੀਤਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ
Ad Position 24
No active advertisement