08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਿੰਡ ਸਹਿਜੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਹੋਈ ਮੀਟਿੰਗ

ਮਹਿਲ ਕਲਾਂ, 7 ਅਗਸਤ (ਤਰਸੇਮ ਸਿੰਘ ਗਹਿਲ)-ਪਿੰਡ ਮਹਿਲ ਕਲਾਂ ਸੋਢੇ ਵਿਖੇ ਚਾਰ ਰੋਜ਼ਾ ਤੀਆਂ ਦਾ ਤਿਉਹਾਰ 11 ਅਗਸਤ ਤੋਂ 14 ਅਗਸਤ ਤੱਕ ਮਨਾਇਆ ਜਾਵੇਗਾ ਤੇ ਇਸ ਦੌਰਾਨ ਪਿੰਡ ਦੀਆਂ ਵਿਆਹੁਤਾ ਅਤੇ ਕੁਆਰੀਆਂ ਧੀਆਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਕੁਲਦੀਪ ਕੌਰ ਖੜਕੇ ਕੇ ਪਤਨੀ ਸਰਪੰਚ ਸਰਬਜੀਤ ਸਿੰਘ ਸ਼ੰਭੂ ਮਹਿਲ ਕਲਾਂ ਸੋਢੇ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੀਤਾ।

Ad Position 21
No active advertisement
ਕੁਲਦੀਪ ਕੌਰ, ਮੈਂਬਰ ਜ਼ਿਲ੍ਹਾ ਪ੍ਰੀਸਦ। ਪਿੰਡ ਸਹਿਜੜਾ ਵਿਖੇ ਮੀਟਿੰਗ ਕਰਦੇ ਹੋਏ ਅਕਾਲੀ ਦਲ ਦੇ ਆਗੂ ਤੇ ਵਰਕਰ। ਤਸਵੀਰ : ਤਰਸੇਮ ਸਿੰਘ ਗਹਿਲ 08-08-2026
ਮਹਿਲ ਕਲਾਂ, 7 ਅਗਸਤ (ਤਰਸੇਮ ਸਿੰਘ ਗਹਿਲ)-ਪਿੰਡ ਮਹਿਲ ਕਲਾਂ ਸੋਢੇ ਵਿਖੇ ਚਾਰ ਰੋਜ਼ਾ ਤੀਆਂ ਦਾ ਤਿਉਹਾਰ 11 ਅਗਸਤ ਤੋਂ 14 ਅਗਸਤ ਤੱਕ ਮਨਾਇਆ ਜਾਵੇਗਾ ਤੇ ਇਸ ਦੌਰਾਨ ਪਿੰਡ ਦੀਆਂ ਵਿਆਹੁਤਾ ਅਤੇ ਕੁਆਰੀਆਂ ਧੀਆਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਕੁਲਦੀਪ ਕੌਰ ਖੜਕੇ ਕੇ ਪਤਨੀ ਸਰਪੰਚ ਸਰਬਜੀਤ ਸਿੰਘ ਸ਼ੰਭੂ ਮਹਿਲ ਕਲਾਂ ਸੋਢੇ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੀਤਾ। ਇਸ ਸਮੇਂ ਬੀਬੀ ਕੁਲਦੀਪ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਕਿਹਾ ਕਿ ਸਾਉਣ ਮਹੀਨੇ ਦਾ ਪ੍ਰਸਿੱਧ ਤਿਉਹਾਰ ਤੀਆਂ ਤੀਜ ਦੀਆਂ ਪੰਜਾਬ ਦਾ ਉਹ ਵਿਰਾਸਤੀ ਤਿਉਹਾਰ ਹੈ ਜਿਸ ਵਿਚ ਵਿਆਹੁਤਾ ਅਤੇ ਕੁਆਰੀਆਂ ਧੀਆਂ ਰਲ ਮਿਲ ਇਕੱਠੀਆਂ ਹੋ ਕੇ ਲੋਕ ਬੋਲੀਆਂ ਅਤੇ ਸੱਭਿਆਚਾਰਕ ਗੀਤ ਗਾਉਂਦੀਆਂ ਹਨ। ਇਸ ਤਿਉਹਾਰ ਦੀ ਸ਼ੁਰੂਆਤ 11 ਅਗਸਤ ਨੂੰ ਦੁਪਹਿਰ 1 ਵਜੇ ਹੋਵੇਗੀ ਬੱਲੋ 14 ਅਗਸਤ ਸ਼ਾਮ ਨੂੰ ਪਵੇਗੀ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਧਰਮ ਪਤਨੀ ਬੀਬੀ ਜਸਵਿੰਦਰ ਕੌਰ ਪੰਡੋਰੀ ਅਤੇ ਜਸਵਿੰਦਰ ਕੌਰ ਡੀ.ਐਸ.ਪੀ. ਕ੍ਰਾਈਮ ਬਰਾਂਚ ਅਤੇ ਉੱਘੇ ਸਮਾਜ ਸੇਵਕ ਕਿਰਨ ਮਹੰਤ ਹਠੂਰ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ। ਸਮਾਗਮ ਵਿਚ ਸ਼ਮੂਲੀਅਤ ਕਰਨ ਵਾਲੀ ਹਰ ਵਿਆਹੁਤਾ ਧੀ ਦਾ ਸਨਮਾਨ ਸਤਿਕਾਰ ਗ੍ਰਾਮ ਪੰਚਾਇਤ ਪਿੰਡ ਮਹਿਲ ਕਲਾਂ ਸੋਢੇ ਵਲੋਂ ਕੀਤਾ ਜਾਵੇਗਾ। ਇਸ ਮੌਕੇ ਪੰਚ ਕੁਲਵਿੰਦਰ ਕੌਰ, ਪੰਚ ਸਤਵੰਤ ਸਿੰਘ, ਪੰਚ ਸੁੱਖਾ ਸਿੰਘ, ਪੰਚ ਬ੍ਰਹਮ ਕਿਸ਼ੋਰ, ਪੰਚ ਕੁਲਦੀਪ ਸਿੰਘ ਅਤੇ ਸ਼ਿੰਦਰਪਾਲ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਹਿਤਕ ਸਮਾਗਮ 9 ਨੂੰ ਅਗਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਵਫ਼ਦ ਐੱਸ.ਪੀ. (ਡੀ.) ਨੂੰ ਮਿਲਿਆ
Ad Position 24