12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਐੱਸ.ਆਰ.ਆਰ. ਦੀ ਡਿਊਟੀ ਨੂੰ ਲੈ ਕੇ ਬੀ.ਐੱਲ.ਓ. ਯੂਨੀਅਨ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 11 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਐੱਸ. ਆਈ.

Ad Position 21
No active advertisement
ਅਜੀਤ ਡੈਸਕ 12-08-2026
ਬਰਨਾਲਾ, 11 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਐੱਸ.ਆਈ.ਆਰ. ਦੀ ਡਿਊਟੀ ਨੂੰ ਲੈ ਕੇ ਬੀ.ਐਲ.ਓਜ਼ ਵਿਚ ਵਧ ਰਹੇ ਰੋਸ ਦਰਮਿਆਨ ਅੱਜ ਬੀ.ਐਲ.ਓ. ਯੂਨੀਅਨ ਬਰਨਾਲਾ ਵਲੋਂ ਭਾਰੀ ਇਕੱਠ ਕਰ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਤਿੱਖਾ ਰੁਖ ਅਖ਼ਤਿਆਰ ਕੀਤਾ ਗਿਆ। ਯੂਨੀਅਨ ਦੇ ਪ੍ਰਧਾਨ ਹਰਵਿੰਦਰ ਬਰਨਾਲਾ ਦੀ ਅਗਵਾਈ ਹੇਠ ਬੀ.ਐਲ . ਓਜ਼ ਨੇ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਸੌਂਪਿਆ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਯੂਨੀਅਨ ਵਲੋਂ ਮੰਗ ਕੀਤੀ ਗਈ ਹੈ ਕਿ ਐਸ.ਆਈ.ਆਰ. ਦੇ ਅਗਲੇ ਪੜਾਅ ਦੌਰਾਨ ਐਤਵਾਰ ਨੂੰ ਕੈਂਪ ਨਾ ਲਗਾਏ ਜਾਣ ਅਤੇ ਹਰੇਕ ਬੀ.ਐਲ.ਓ. ਨੂੰ ਘੱਟੋ-ਘੱਟ 50,000 ਰੁਪਏ ਮਾਣ-ਭੇਟਾ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੀ.ਐਲ.ਓ. ਵਲੋਂ ਐਸ.ਆਈ.ਆਰ. ਦੀ ਡਿਊਟੀ ਦੌਰਾਨ ਵਾਧੂ ਸਮਾਂ, ਮਿਹਨਤ ਅਤੇ ਆਪਣੇ ਪੱਧਰ ’ਤੇ ਖ਼ਰਚ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬੀ.ਐਲ.ਓ. ਦੀ ਜ਼ਿਲ੍ਹੇ ਅੰਦਰ ਬਦਲੀ ਅਤੇ ਬਣਦੀ ਥਾਂ ’ਤੇ ਰਿਲੀਵ ਕਰਨ ਦੀ ਮੰਗ ਵੀ ਰੱਖੀ ਗਈ। ਇਸ ਤੋਂ ਇਲਾਵਾ ਐਸ.ਆਈ. ਨਾਲ ਸਬੰਧਿਤ ਸਾਰੀਆਂ ਟਰੇਨਿੰਗਾਂ ਡਿਊਟੀ ਸਮੇਂ ਦੌਰਾਨ ਲਗਾਉਣ, ਡਿਊਟੀ ਦੌਰਾਨ ਕਿਸੇ ਬੀ.ਐਲ.ਓ. ਨਾਲ ਹਾਦਸਾ ਵਾਪਰਨ ਦੀ ਸਥਿਤੀ ਵਿਚ ਉਸ ਨੂੰ ਚੋਣ ਡਿਊਟੀ ਦੌਰਾਨ ਵਾਪਰਿਆ ਹਾਦਸਾ ਮੰਨਦਿਆਂ ਮੁਆਵਜ਼ਾ ਦੇਣ, ਐਤਵਾਰ ਨੂੰ ਬੀ.ਐਲ.ਓ. ਡਿਊਟੀ ਲੈਣੀ ਬੰਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਇਹ ਐਤਵਾਰ ਡਿਊਟੀ ਲੈਣੀ ਬੰਦ ਨਾ ਕੀਤੀ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਇਵਜ ਛੁੱਟੀਆਂ ਦਾ ਪੱਤਰ ਜਾਰੀ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬੀ.ਐਲ.ਓ. ਡਿਊਟੀ ਤੋਂ ਬਿਨਾਂ ਹੋਰ ਕੋਈ ਵੀ ਡਿਊਟੀ ਨਾ ਲਗਾਈ ਜਾਵੇ। ਫ਼ੀਲਡ ਵਰਕ ਲਈ ਬੀ.ਐਲ.ਓ. ਆਨ ਡਿਊਟੀ ਕੀਤਾ ਜਾਵੇ। ਸਰਦੀਆਂ ਅਤੇ ਗਰਮੀਆਂ ਵਿਚ ਲੱਗਣ ਵਾਲੇ ਬੂਥ ਲੈਵਲ ਕੈਂਪ ਦਾ ਸਮਾਂ 9 ਤੋਂ 3 ਤੱਕ ਹੀ ਰੱਖਿਆ ਜਾਵੇ। ਯੂਨੀਅਨ ਦੇ ਆਗੂਆਂ ਨੇ ਸਪਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੰਗਾਂ ਸਬੰਧੀ ਜਲਦ ਪੱਤਰ ਜਾਰੀ ਕਰ ਕੇ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਪੱਧਰ ’ਤੇ ਵੱਡਾ ਐਕਸ਼ਨ ਉਲੀਕਿਆ ਜਾਵੇਗਾ ਅਤੇ ਇਸ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਦਰਸ਼ਨ ਚੀਮਾ, ਹਰਜਿੰਦਰ ਭੱਟੀ, ਬੂਟਾ ਸਿੰਘ, ਮਾਲਵਿੰਦਰ ਸਿੰਘ, ਪਲਵਿੰਦਰ ਠੀਕਰੀਵਾਲਾ, ਸੋਹਣਦੀਪ ਸਿੰਘ, ਸੁਖਦੀਪ ਸਿੰਘ, ਜਸਵੀਰ ਦੀਵਾਨਾ, ਸਿਕੰਦਰ ਸਿੰਘ, ਸੁਲਤਾਨ, ਪੁਨੀਤ ਗੋਇਲ, ਸਤਨਾਮ ਭੋਤਨਾ, ਮਨਜੀਤ ਬਖਤਗੜ੍ਹ, ਗੁਰਚਰਨ ਸਿੰਘ, ਰਾਜੇਸ਼ ਕੁਮਾਰ, ਚਮਕੌਰ ਸਿੰਘ, ਜਸਦੀਪ ਸਿੰਘ, ਅਸ਼ੋਕ ਕੁਮਾਰ, ਲਵਪ੍ਰੀਤ ਸਿੰਘ, ਸੰਦੀਪ ਕੁਮਾਰ, ਪ੍ਰਭਜੋਤ ਚੀਮਾ, ਅੰਮ੍ਰਿਤਪਾਲ, ਪਰਮ ਭਾਟੀਆ ਸਮੇਤ ਵੱਡੀ ਗਿਣਤੀ ਵਿਚ ਬੀ.ਐਲ.ਓਜ਼ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਇਲਾਕੇ ਦੇ ਮੰਦਰਾਂ ’ਚ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਵਿੱਤ ਮੰਤਰੀ ਦੇ ‘ਐਂਟੀ ਸਟੇਟ’ ਬਿਆਨ ਵਿਰੁੱਧ ਮਹਿਲ ਕਲਾਂ ਦੇ ਮੁਲਾਜ਼ਮਾਂ ਨੇ ਰਾਸ਼ਟਰੀ ਝੰਡੇ ਫੜ ਕੇ ਕੀਤਾ ਰੋਸ ਪ੍ਰਗਟ 17...
Ad Position 24