12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਇਲਾਕੇ ਦੇ ਮੰਦਰਾਂ ’ਚ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ

ਤਪਾ ਮੰਡੀ, 11 ਅਗਸਤ (ਪ੍ਰਵੀਨ ਗਰਗ)-ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਇਲਾਕੇ ਦੇ ਮੰਦਰਾਂ ’ਚ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਮੰਦਰਾਂ ’ਚ ਪੂਰਾ ਦਿਨ ਭਗਵਾਨ ਸ਼ਿਵ ਭੋਲੇ ਦਾ ਗੁਣਗਾਨ ਕੀਤਾ ਗਿਆ ਤੇ ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਮੰਦਰ ਗੂੰਜਦੇ ਰਹੇ।

Ad Position 21
No active advertisement
ਇਲਾਕੇ ਦੇ ਮੰਦਰਾਂ ’ਚ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ 12-08-2026
ਤਪਾ ਮੰਡੀ, 11 ਅਗਸਤ (ਪ੍ਰਵੀਨ ਗਰਗ)-ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਇਲਾਕੇ ਦੇ ਮੰਦਰਾਂ ’ਚ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਮੰਦਰਾਂ ’ਚ ਪੂਰਾ ਦਿਨ ਭਗਵਾਨ ਸ਼ਿਵ ਭੋਲੇ ਦਾ ਗੁਣਗਾਨ ਕੀਤਾ ਗਿਆ ਤੇ ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਮੰਦਰ ਗੂੰਜਦੇ ਰਹੇ। ਇਸ ਦੌਰਾਨ ਸ਼ਰਧਾਲੂਆਂ ਨੇ ਵਰਤ ਰੱਖੇ ਅਤੇ ਮੰਦਰਾਂ ਵਿਚ ਬਣੇ ਸ਼ਿਵਲਿੰਗ ਉੱਪਰ ਦੁੱਧ, ਫਲ, ਗੰਗਾਜਲ, ਅੰਕ, ਧਤੂਰਾ ਆਦਿ ਚੜ੍ਹਾਏ ਅਤੇ ਪੂਜਾ ਕੀਤੀ। ਸ਼ਹਿਰ ਵਾਸੀਆਂ ਵਲੋਂ ਹਰਿਦੁਆਰ ਤੋਂ ਪੈਦਲ ਨੂੰ ਯਾਤਰਾ ਰਾਹੀਂ ਗੰਗਾ ਜਲ ਲੈ ਕੇ ਪੁੱਜੇ ਕਾਂਵੜੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਬਾਜ਼ਾਰਾਂ ਵਿਚੋਂ ਦੀ ਹੁੰਦੇ ਹੋਏ ਕਾਂਵੜੀਏ ਮੰਦਰਾਂ ’ਚ ਪੁੱਜੇ। ਪ੍ਰਾਚੀਨ ਗ੍ਰੰਥਾਂ ਅਨੁਸਾਰ ਜੇ ਵੀ ਵਿਅਕਤੀ ਸੱਚੇ ਮਨ ਨਾਲ ਸ਼ਿਵਰਾਤਰੀ ਵਾਲੇ ਦਿਨ ਕੋਈ ਵੀ ਮਨੋਕਾਮਨਾ ਕਰਦਾ ਹੈ, ਭਗਵਾਨ ਸ਼ਿਵ ਉਸ ਦੀ ਮਨੋਕਾਮਨਾ ਜ਼ਰੂਰ ਪੂਰੀ ਕਰਦੇ ਹਨ। ਸ਼ਿਵਰਾਤਰੀ ਤਿਉਹਾਰ ਮੌਕੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਨੇ ਸਮੂਹ ਸ਼ਹਿਰ ਵਾਸੀਆਂ ਦਿੱਤੀ ਤੇ ਇਲਾਕੇ ਦੀ ਸੁੱਖ ਸ਼ਾਂਤੀ ਦੀ ਮੰਗਲ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਭਦੌੜ ਵਲੋਂ ਕਸਬੇ ਦੀ ਸਫ਼ਾਈ ਨੂੰ ਲੈ ਕੇ ਵਿਸ਼ੇਸ਼ ਸਫ਼ਾਈ ਮੁਹਿੰਮ ਕੈਂਪ ਲਗਾਇਆ ਜਾਵੇਗਾ-ਪ੍ਰਧਾਨ ਜੱਗੀ ਅਗਲੀ ਖ਼ਬਰ ਐੱਸ.ਆਰ.ਆਰ. ਦੀ ਡਿਊਟੀ ਨੂੰ ਲੈ ਕੇ ਬੀ.ਐੱਲ.ਓ. ਯੂਨੀਅਨ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ
Ad Position 24