ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ
ਬਰਨਾਲਾ, 12 ਅਗਸਤ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਕਾਲਜ ਸੰਘੇੜਾ ਵਿਖੇ ਸੰਸਥਾ ਦੇ ਪ੍ਰਧਾਨ ਸ: ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਡਾ: ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਐੱਨ. ਐੱਸ.
ਬਰਨਾਲਾ, 12 ਅਗਸਤ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਕਾਲਜ ਸੰਘੇੜਾ ਵਿਖੇ ਸੰਸਥਾ ਦੇ ਪ੍ਰਧਾਨ ਸ: ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਡਾ: ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਮੈਡਮ ਮਨਦੀਪ ਕੌਰ, ਪ੍ਰੋ: ਮਿੱਠੂ ਪਾਠਕ, ਡਾ: ਨਿਰਪਾਲ ਸਿੰਘ, ਮੈਡਮ ਮਨਪ੍ਰੀਤ ਕੌਰ ਦੀ ਦੇਖਰੇਖ ਹੇਠ ਕਾਲਜ ਕੈਂਪਸ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਇਨਕਲਾਬੀ ਕੇਂਦਰ ਪੰਜਾਬ ਦੇ ਸਾਥੀ ਨਰੈਣ ਦੱਤ ਨੇ ਵਲੰਟੀਅਰਜ਼ ਨੂੰ ਨਸ਼ਿਆਂ ਦੇ ਨੁਕਸਾਨ ਅਤੇ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ, ਇਨ੍ਹਾਂ ਗੱਲਾਂ ਬਾਰੇ ਸੁਚੱਜੇ ਢੰਗ ਨਾਲ ਜਾਣੂ ਕਰਵਾਇਆ। ਇਸ ਮੌਕੇ ਕਾਲਜ ਸਟਾਫ਼ ਤੇ ਐਨ.ਐਸ.ਐਸ. ਵਲੰਟੀਅਰਜ਼ ਹਾਜ਼ਰ ਸਨ।