13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਦੀ ਹੰਡਿਆਇਆ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਦੇ 3 ਮੈਂਬਰਾਂ ਦੀ ਚੋਣ

ਹੰਡਿਆਇਆ, 12 ਅਗਸਤ (ਗੁਰਜੀਤ ਸਿੰਘ ਖੁੱਡੀ)-ਦੀ ਹੰਡਿਆਇਆ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਿ: ਹੰਡਿਆਇਆ ਦੀ ਚੋਣ ਸਬੰਧੀ ਰਿਟਰਨਿੰਗ ਅਫ਼ਸਰ ਗੁਰਪ੍ਰੀਤ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਨਿਸ਼ਾ ਰਾਣੀ ਦੀ ਅਗਵਾਈ ਵਿਚ ਤਿੰਨ ਜ਼ੋਨਾਂ ਤੋਂ ਉਮੀਦਵਾਰਾਂ ਦੀ ਚੋਣ ਸਬੰਧੀ 9 ਤੋਂ 4 ਵਜੇ ਤੱਕ ਵੋਟਾਂ ਪਈਆਂ। ਉਨ੍ਹਾਂ ਕਿਹਾ ਕਿ 3 ਜ਼ੋਨਾਂ ਵਿਚੋਂ ਜ਼ੋਨ ਨੰ: 1 ਤੋ ਰਾਮ ਸਿੰਘ ਭੰਗਾਲ ਨੂੰ 40 ਤੇ ਜਸਵੀਰ ਸਿੰਘ ਸੀਰਾ ਡੁਲੱਟ ਨੂੰ 37 ਵੋਟਾਂ ਪਈਆਂ।

Ad Position 21
No active advertisement
ਅਜੀਤ ਡੈਸਕ 13-08-2026
ਹੰਡਿਆਇਆ, 12 ਅਗਸਤ (ਗੁਰਜੀਤ ਸਿੰਘ ਖੁੱਡੀ)-ਦੀ ਹੰਡਿਆਇਆ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਿ: ਹੰਡਿਆਇਆ ਦੀ ਚੋਣ ਸਬੰਧੀ ਰਿਟਰਨਿੰਗ ਅਫ਼ਸਰ ਗੁਰਪ੍ਰੀਤ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਨਿਸ਼ਾ ਰਾਣੀ ਦੀ ਅਗਵਾਈ ਵਿਚ ਤਿੰਨ ਜ਼ੋਨਾਂ ਤੋਂ ਉਮੀਦਵਾਰਾਂ ਦੀ ਚੋਣ ਸਬੰਧੀ 9 ਤੋਂ 4 ਵਜੇ ਤੱਕ ਵੋਟਾਂ ਪਈਆਂ। ਉਨ੍ਹਾਂ ਕਿਹਾ ਕਿ 3 ਜ਼ੋਨਾਂ ਵਿਚੋਂ ਜ਼ੋਨ ਨੰ: 1 ਤੋ ਰਾਮ ਸਿੰਘ ਭੰਗਾਲ ਨੂੰ 40 ਤੇ ਜਸਵੀਰ ਸਿੰਘ ਸੀਰਾ ਡੁਲੱਟ ਨੂੰ 37 ਵੋਟਾਂ ਪਈਆਂ। ਜ਼ੋਨ ਨੰ: 2 ਸੈਦੋ ਪੱਤੀ ਤੋਂ ਜਸਵੀਰ ਸਿੰਘ ਸਿੱਧੂ ਨੂੰ 36 ਤੇ ਹਰਦੀਪ ਸਿੱਧੂ ਨੂੰ 19 ਵੋਟਾਂ ਅਤੇ ਜ਼ੋਨ ਨੰ: 7 ਹੰਡਿਆਇਆ ਲੁੱਧੜ ਤੋਂ ਪਿਛੋਰਾ ਸਿੰਘ ਨੂੰ 47 ਤੇ ਗੁਰਦੀਪ ਸਿੰਘ ਮੱਖਣ ਮਹਿਰਮੀਆ ਨੂੰ 15 ਵੋਟਾਂ ਪਈਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਦੀ ਚੋਣ ਸਮੂਹ ਮੈਂਬਰਾਂ ਵਲੋਂ 15 ਦਿਨਾਂ ਬਾਅਦ ਕੀਤੀ ਜਾਵੇਗੀ। ਜੇਤੂ ਉਮੀਦਵਾਰਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ’ਤੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਦਰਸ਼ਨ ਸਿੰਘ ਡੁਲੱਟ, ਹਰਦੇਵ ਕਾਲਾ, ਬਲਕਰਨ ਸਿੰਘ ਸਿੱਧੂ, ਜਸਕਰਨ ਸਿੰਘ ਚੂੰਘ, ਸੋਨੀ ਸਿੱਧੂ, ਬਸਾਵਾ ਸਿੰਘ ਭਰੀ, ਸਕੱਤਰ ਜਗਤਾਰ ਸਿੰਘ, ਚਾਨਣ ਸਿੰਘ, ਜਸ਼ਨਦੀਪ ਸਿੰਘ, ਗੁਰਮੇਲ ਸਿੰਘ ਸਿੱਧੂ, ਬਲਵੀਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਭੋਲਾ ਸਿੰਘ ਖੱਬਲਪੱਟ, ਅਮਰਜੀਤ ਸਿੰਘ ਕੋਠੇ ਗੁਰੂ, ਸੇਵਕ ਸਿੰਘ ਵੜੈਚ, ਲਖਵੀਰ ਸਿੰਘ ਕੋਠੇ ਗੁਰੂ, ਕਰਮ ਸਿੰਘ ਆਦਿ ਸਮੇਤ ਪਰਿਵਾਰਕ ਮੈਂਬਰ ਤੇ ਸਮਰਥਕ ਹਾਜ਼ਰ ਸਨ। ਚੋਣ ਕਰਵਾਉਣ ਸਮੇਂ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀ ਦੀ ਗਹਿਰੀ ਸੁਧਾਈ ਪ੍ਰਕਿਰਿਆ ਦਾ ਦੂਜਾ ਪੜਾਅ ਅੱਜ ਤੋਂ-ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਵਿਕਸਿਤ ਭਾਰਤ ‘ਜੀ ਰਾਮ ਜੀ ਐਕਟ’ ਸਕੀਮ ਅਧੀਨ ਮਜ਼ਦੂਰਾਂ ਨੂੰ ਸਹੀ ਕੰਮ ਨਾ ਮਿਲਣ ਦੇ ਰੋਸ ਵਜੋਂ ਨਾਅਰੇਬਾਜ਼ੀ
Ad Position 24