ਪਿੰਡ ਠੀਕਰੀਵਾਲਾ ਵਿਖੇ ਘਰ ’ਚੋਂ ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ
ਬਰਨਾਲਾ, 12 ਅਗਸਤ (ਰਾਜ ਪਨੇਸਰ)-ਪਿੰਡ ਠੀਕਰੀਵਾਲਾ ਵਿਖੇ ਇਕ ਘਰ ’ਚੋਂ ਸੋਨੇ, ਚਾਂਦੀ ਦੇ ਗਹਿਣੇ ਅਤੇ 65 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਲੋਂ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ.
ਬਰਨਾਲਾ, 12 ਅਗਸਤ (ਰਾਜ ਪਨੇਸਰ)-ਪਿੰਡ ਠੀਕਰੀਵਾਲਾ ਵਿਖੇ ਇਕ ਘਰ ’ਚੋਂ ਸੋਨੇ, ਚਾਂਦੀ ਦੇ ਗਹਿਣੇ ਅਤੇ 65 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਲੋਂ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ.ਐਚ.ਓ ਜਗਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਜਗਸੀਰ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਔਲਖ ਪੱਤੀ ਠੀਕਰੀਵਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਹਨ ਕਿ ਬੀਤੇ ਦਿਨੀਂ ਉਹ ਘਰ ਨੂੰ ਜਿੰਦਰਾ ਲਗਾ ਕੇ ਕਿਧਰੇ ਗਏ ਸੀ। ਵਾਪਸੀ ’ਤੇ ਆ ਕੇ ਦੇਖਿਆ ਤਾਂ ਘਰ ਦਾ ਜਿੰਦਰਾ ਟੁੱਟਿਆ ਪਿਆ ਸੀ ਅਤੇ ਘਰ ਵਿਚਲੀਆਂ ਅਲਮਾਰੀਆਂ ’ਚ ਪਿਆ ਸਾਰਾ ਸਮਾਨ ਬਾਹਰ ਖਿਲਰਿਆ ਪਿਆ ਸੀ। ਚੈੱਕ ਕਰਨ ਉਪਰੰਤ ਪਤਾ ਲੱਗਿਆ ਕਿ ਅਲਮਾਰੀਆਂ ’ਚੋਂ ਇਕ ਜੋੜਾ ਸੋਨੇ ਦੀਆਂ ਬਾਲੀਆਂ, ਇਕ ਜੋੜੀ ਕਾਂਟੇ ਸੋਨੇ, ਇਕ ਛਾਂਪ ਮਰਦਾਨਾ, ਇਕ ਚੈਨੀ ਸੋਨੇ ਦੀ, ਚੂੜੀਆਂ ਚਾਂਦੀ ਦੀਆਂ ਅਤੇ 65 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।