ਸ਼ਹਿਣਾ ਤੋਂ ਸੰਮਤੀ ਮੈਂਬਰ ਗਗਨਦੀਪ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਦਾ ਸਰਕਲ ਪ੍ਰਧਾਨ ਬਣਾਇਆ
ਸ਼ਹਿਣਾ, 26 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਦੇ ਸਾਬਕਾ ਸਰਪੰਚ ਅਤੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅੰਮ੍ਰਿਤਪਾਲ ਸਿੰਘ ਦੀ ਪਤਨੀ ਮੌਜੂਦਾ ਸੰਮਤੀ ਮੈਂਬਰ ਗਗਨਦੀਪ ਕੌਰ ਨੂੰ ਸ਼੍ਰੋਮਣੀ ਇਸਤਰੀ ਅਕਾਲੀ ਦਲ ਨੇ ਸਰਕਲ ਪ੍ਰਧਾਨ ਐਲਾਨਿਆ ਹੈ। ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਵਲੋਂ ਜਾਰੀ ਸੂਚੀ ਅਨੁਸਾਰ ਗਗਨਦੀਪ ਕੌਰ ਖ਼ਾਲਸਾ ਨੂੰ ਸਰਕਲ ਪ੍ਰਧਾਨ ਬਣਾਏ ਜਾਣ ’ਤੇ ਦਰਸ਼ਨ ਸਿੰਘ ਗਿੱਲ, ਹਰਪਾਲ ਸਿੰਘ ਪ੍ਰਧਾਨ, ਅਮਰੀਕ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਨਾਮਧਾਰੀ, ਜਗਤਾਰ ਸਿੰਘ ਝੱਜ, ਸੰਜੀਵ ਕੁਮਾਰ ਸਦਿਊੜਾ, ਜਗਰਾਜ ਸਿੰਘ ਸੇਖੋਂ, ਗੁਰਚਰਨ ਸਿੰਘ ਟੋਨੀ, ਸਵਰਨ ਸਿੰਘ ਬਿੱਲੂ, ਗੋਪੀ ਨੰਬਰਦਾਰ, ਮਨੇਹਰ ਦਾਸ ਬਾਵਾ, ਨਿਰਮਲ ਸਿੰਘ ਸੈਕਟਰੀ, ਰਾਜਿੰਦਰ ਸਿੰਘ ਭੋਲਾ ਪੰਚ, ਮੋਹਣਾ ਸਿੰਘ, ਚਰਨਜੀਤ ਸਿੰਘ ਪੰਧੇਰ, ਨਛੱਤਰ ਸਿੰਘ ਗਿੱਲ, ਗੁਰਮੇਲ ਸਿੰਘ ਗੋਸਲ, ਗਗਨਦੀਪ ਸਿੰਗਲਾ, ਹਰਜਿੰਦਰ ਸਿੰਘ ਬਿੱਲੂ ਆਦਿ ਤੋਂ ਇਲਾਵਾ ਇਲਾਕੇ ਦੇ ਅਕਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ, ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ ਅਤੇ ਹੋਰ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।