27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਫ਼ਤਿਹ ਗਰੁੱਪ ਦੀਆਂ ਧੀਆਂ ਨੇ ਜ਼ਿਲ੍ਹਾ ਪੱਧਰੀ ਸਰਕਲ ਕਬੱਡੀ ’ਚ ਮਾਰੀ ਬਾਜ਼ੀ

ਤਪਾ ਮੰਡੀ, 26 ਅਗਸਤ (ਵਿਜੇ ਸ਼ਰਮਾ)-ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਦੇ ਅੰਡਰ-19 ਲੜਕੀਆਂ ਦੇ ਸਰਕਲ ਸਟਾਈਲ ਕਬੱਡੀ ਮੁਕਾਬਲਿਆਂ ਵਿਚ ਮੰਡੀ ਕਲਾਂ ਜ਼ੋਨ ਵਲੋਂ ਖੇਡਦਿਆਂ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਖਿਡਾਰਨਾਂ ਨੇ ਮੁਕਾਬਲੇ ਦੌਰਾਨ ਬਿਹਤਰੀਨ ਟੀਮ ਵਰਕ, ਅਨੁਸ਼ਾਸਨ ਅਤੇ ਖੇਡ ਜਜ਼ਬੇ ਦਾ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 27-08-2026
ਤਪਾ ਮੰਡੀ, 26 ਅਗਸਤ (ਵਿਜੇ ਸ਼ਰਮਾ)-ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਦੇ ਅੰਡਰ-19 ਲੜਕੀਆਂ ਦੇ ਸਰਕਲ ਸਟਾਈਲ ਕਬੱਡੀ ਮੁਕਾਬਲਿਆਂ ਵਿਚ ਮੰਡੀ ਕਲਾਂ ਜ਼ੋਨ ਵਲੋਂ ਖੇਡਦਿਆਂ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਖਿਡਾਰਨਾਂ ਨੇ ਮੁਕਾਬਲੇ ਦੌਰਾਨ ਬਿਹਤਰੀਨ ਟੀਮ ਵਰਕ, ਅਨੁਸ਼ਾਸਨ ਅਤੇ ਖੇਡ ਜਜ਼ਬੇ ਦਾ ਪ੍ਰਦਰਸ਼ਨ ਕੀਤਾ। ਸੈਮੀਫਾਈਨਲ ਵਿਚ ਮੰਡੀ ਕਲਾਂ ਜ਼ੋਨ ਨੇ ਤਲਵੰਡੀ ਸਾਬੋ ਨੂੰ 20-5 ਨਾਲ ਹਰਾਇਆ, ਜਦਕਿ ਭੁੱਚੋ ਕਲਾਂ ਖ਼ਿਲਾਫ਼ ਮੁਕਾਬਲੇ ਵਿਚ 20-8 ਦਾ ਸਕੋਰ ਰਿਹਾ। ਇਸ ਪ੍ਰਾਪਤੀ ਉਪਰੰਤ ਟੀਮ ਦੀਆਂ ਚਾਰ ਖਿਡਾਰਨਾਂ ਦੀ ਸਟੇਟ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ, ਜਦਕਿ ਦੋ ਖਿਡਾਰਨਾਂ ਨੂੰ ਸਟੈਂਡਬਾਈ ਰੱਖਿਆ ਗਿਆ ਹੈ। ਜੇਤੂ ਟੀਮ ਵਿਚ ਜਸਵਿੰਦਰ ਕੌਰ, ਤਰਮਨ ਕੌਰ, ਮਨਪ੍ਰੀਤ ਕੌਰ, ਚਰਨਜੀਤ ਕੌਰ, ਸੰਦੀਪ ਕੌਰ, ਅਸ਼ਦੀਪ ਕੌਰ, ਸਿਮਰਨਜੀਤ ਕੌਰ, ਜੈਸਮੀਨ ਕੌਰ, ਹਰਪ੍ਰੀਤ ਕੌਰ, ਸੁਮਨਦੀਪ ਕੌਰ, ਸਤਵਿੰਦਰ ਕੌਰ ਅਤੇ ਸਿਮਰਨਜੀਤ ਕੌਰ ਸ਼ਾਮਲ ਸਨ। ਫ਼ਤਿਹ ਗਰੁੱਪ ਦੇ ਚੇਅਰਮੈਨ ਐਸ.ਐਸ. ਚੱਠਾ, ਐਮ.ਡੀ. ਮਨਜੀਤ ਕੌਰ ਚੱਠਾ, ਪ੍ਰਿੰਸੀਪਲ ਬਘੇਲ ਸਿੰਘ, ਡੀਨ ਅਕਾਦਮਿਕ ਡਾ: ਜਗਵਿੰਦਰ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ, ਖੇਡ ਵਿਭਾਗ ਦੇ ਪ੍ਰੋ: ਕੁਲਦੀਪ ਸਿੰਘ ਅਤੇ ਪ੍ਰੋ: ਵਰਿੰਦਰ ਕੌਰ ਨੇ ਟੀਮ ਦੀ ਇਸ ਪ੍ਰਾਪਤੀ ਲਈ ਖਿਡਾਰਨਾਂ, ਕੋਚਿੰਗ ਸਟਾਫ਼, ਖੇਡ ਵਿਭਾਗ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਦਾ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਵਰਿਆਮ ਸਿੰਘ ਦੀ ਪ੍ਰਬੰਧਕ ਕਮੇਟੀ ਵਲੋਂ ਦਾਨੀ ਸੱਜਣਾਂ ਨੂੰ ਸਿਰੋਪਾਓ ਸਾਹਿਬ ਕੀਤੇ ਭੇਟ ਅਗਲੀ ਖ਼ਬਰ ਸ਼ਹਿਣਾ ਤੋਂ ਸੰਮਤੀ ਮੈਂਬਰ ਗਗਨਦੀਪ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਦਾ ਸਰਕਲ ਪ੍ਰਧਾਨ ਬਣਾਇਆ
Ad Position 24