27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਡੇਰਾ ਬਾਬਾ ਵਰਿਆਮ ਸਿੰਘ ਦੀ ਪ੍ਰਬੰਧਕ ਕਮੇਟੀ ਵਲੋਂ ਦਾਨੀ ਸੱਜਣਾਂ ਨੂੰ ਸਿਰੋਪਾਓ ਸਾਹਿਬ ਕੀਤੇ ਭੇਟ

ਸ਼ਹਿਣਾ, 26 ਅਗਸਤ (ਸੁਰੇਸ਼ ਗੋਗੀ)-ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਡੇਰਾ ਸੰਤ ਬਾਬਾ ਵਰਿਆਮ ਸਿੰਘ ਜੀ ਨਿਰਮਲੇ ਸ਼ਹਿਣਾ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਰੰਗ ਰੋਗਨ, ਗੱਦੇ, ਮੈਟ ਅਤੇ ਦਰਸ਼ਨੀ ਡਿਊੜੀ ਸਾਹਿਬ ਦੀ ਚੱਲ ਰਹੀ ਉਸਾਰੀ ਵਿਚ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਸਿਰੋਪਾਉ ਸਾਹਿਬ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੂਬਾ ਸਿੰਘ ਅਤੇ ਹੈਡ ਗ੍ਰੰਥੀ ਭਾਈ ਨਿਰਮਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਾਬਕਾ ਪੰਚਾਇਤ ਮੈਂਬਰ ਹਰਜੀਤ ਸਿੰਘ ਜੀਤੀ ਮੋਟਰਾਂ ਵਾਲਾਂ ਵਲੋਂ 51 ਹਜ਼ਾਰ ਰੁਪਏ, ਰਮਨ ਕਲੇਰ ਪੁੱਤਰ ਸੁਰਜੀਤ ਸਿੰਘ ਕਲੇਰ ਸਾਬਕਾ ਸਰਪੰਚ ਵਲੋਂ 51 ਹਜ਼ਾਰ, ਸੁਰਜੀਤ ਸਿੰਘ ਜੰਡੂ ਨੋਰਥ ਅਮਰੀਕਾ ਵਲੋਂ 11 ਹਜ਼ਾਰ ਰੁਪਏ, ਮਨਪ੍ਰੀਤ ਸਿੰਘ ਨੰਬਰਦਾਰ, ਰੋਸ਼ਨ ਲਾਲ ਸ਼ਰਮਾ ਸਾਬਕਾ ਪੰਚ, ਸੁਰਜੀਤ ਸਿੰਘ ਦਰਜੀ, ਸ਼ਿੰਗਾਰਾ ਸਿੰਘ ਗਿੱਲ, ਸਵ: ਪੰਡਤ ਕਰਮ ਸਿੰਘ ਦੇ ਸਮੁੱਚੇ ਪਰਿਵਾਰ ਵਲੋਂ, ਸੁਖਦੇਵ ਸਿੰਘ ਪਟਵਾਰੀ, ਗ੍ਰਾਮ ਪੰਚਾਇਤ ਸ਼ਹਿਣਾ ਅਤੇ ਹੋਰ ਦਾਨੀ ਸੱਜਣਾਂ ਵਲੋਂ ਚੱਲ ਰਹੇ ਕੰਮ ਵਿਚ ਪੂਰਨ ਤੌਰ ’ਤੇ ਸਹਿਯੋਗ ਦਿੱਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 27-08-2026
ਸ਼ਹਿਣਾ, 26 ਅਗਸਤ (ਸੁਰੇਸ਼ ਗੋਗੀ)-ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਡੇਰਾ ਸੰਤ ਬਾਬਾ ਵਰਿਆਮ ਸਿੰਘ ਜੀ ਨਿਰਮਲੇ ਸ਼ਹਿਣਾ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਰੰਗ ਰੋਗਨ, ਗੱਦੇ, ਮੈਟ ਅਤੇ ਦਰਸ਼ਨੀ ਡਿਊੜੀ ਸਾਹਿਬ ਦੀ ਚੱਲ ਰਹੀ ਉਸਾਰੀ ਵਿਚ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਸਿਰੋਪਾਉ ਸਾਹਿਬ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੂਬਾ ਸਿੰਘ ਅਤੇ ਹੈਡ ਗ੍ਰੰਥੀ ਭਾਈ ਨਿਰਮਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਾਬਕਾ ਪੰਚਾਇਤ ਮੈਂਬਰ ਹਰਜੀਤ ਸਿੰਘ ਜੀਤੀ ਮੋਟਰਾਂ ਵਾਲਾਂ ਵਲੋਂ 51 ਹਜ਼ਾਰ ਰੁਪਏ, ਰਮਨ ਕਲੇਰ ਪੁੱਤਰ ਸੁਰਜੀਤ ਸਿੰਘ ਕਲੇਰ ਸਾਬਕਾ ਸਰਪੰਚ ਵਲੋਂ 51 ਹਜ਼ਾਰ, ਸੁਰਜੀਤ ਸਿੰਘ ਜੰਡੂ ਨੋਰਥ ਅਮਰੀਕਾ ਵਲੋਂ 11 ਹਜ਼ਾਰ ਰੁਪਏ, ਮਨਪ੍ਰੀਤ ਸਿੰਘ ਨੰਬਰਦਾਰ, ਰੋਸ਼ਨ ਲਾਲ ਸ਼ਰਮਾ ਸਾਬਕਾ ਪੰਚ, ਸੁਰਜੀਤ ਸਿੰਘ ਦਰਜੀ, ਸ਼ਿੰਗਾਰਾ ਸਿੰਘ ਗਿੱਲ, ਸਵ: ਪੰਡਤ ਕਰਮ ਸਿੰਘ ਦੇ ਸਮੁੱਚੇ ਪਰਿਵਾਰ ਵਲੋਂ, ਸੁਖਦੇਵ ਸਿੰਘ ਪਟਵਾਰੀ, ਗ੍ਰਾਮ ਪੰਚਾਇਤ ਸ਼ਹਿਣਾ ਅਤੇ ਹੋਰ ਦਾਨੀ ਸੱਜਣਾਂ ਵਲੋਂ ਚੱਲ ਰਹੇ ਕੰਮ ਵਿਚ ਪੂਰਨ ਤੌਰ ’ਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੇਰਾ ਸੰਤ ਬਾਬਾ ਵਰਿਆਮ ਸਿੰਘ ਜੀ ਨਿਰਮਲੇ ਸ਼ਹਿਣਾ ਦੀ ਪ੍ਰਬੰਧਕ ਕਮੇਟੀ ਸਾਰੇ ਹੀ ਦਾਨੀ ਸੱਜਣਾਂ ਦੀ ਹਮੇਸ਼ਾ ਰਿਣੀ ਰਹੇਗੀ। ਜਿਨ੍ਹਾਂ ਦੇ ਸਹਿਯੋਗ ਨਾਲ ਬਹੁਤ ਹੀ ਲੰਮੇ ਸਮੇਂ ਤੋਂ ਅਧੂਰੇ ਪਏ ਕੰਮ ਨੇਪਰੇ ਚਾੜ੍ਹ ਰਹੇ ਹਨ। ਇਸ ਮੌਕੇ ਬਾਬਾ ਨੇਕ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ ਸਾਬਕਾ ਪੰਚ, ਜੱਗਾ ਸਿੰਘ ਨੰਬਰਦਾਰ, ਡਾ: ਮੋਦਨ ਸਿੰਘ, ਸ਼ਨੀ ਰੰਧਾਵਾ, ਬਲਵਿੰਦਰ ਸਿੰਘ ਫ਼ੌਜੀ, ਗ੍ਰੰਥੀ ਸੁਰਿੰਦਰ ਸਿੰਘ, ਨਿਰੰਜਣ ਸਿੰਘ ਝੋਰੜ, ਨਵੀ ਪਟਵਾਰੀ, ਰਮੇਸ਼ ਕੁਮਾਰ ਸ਼ਰਮਾ, ਅਮਨ ਰੰਧਾਵਾ, ਜਥੇਦਾਰ ਬਾਬਾ ਬੰਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਾਨ ਜੋਖ਼ਮ ਵਿਚ ਪਾਉਣ ਬਰਾਬਰ ਹੈ ਦਾਨਗੜ੍ਹ ਦੇ ਡਰੇਨ ਦੇ ਪੁਲ ਉੱਪਰੋਂ ਦੀ ਗੁਜ਼ਰਨਾ ਅਗਲੀ ਖ਼ਬਰ ਫ਼ਤਿਹ ਗਰੁੱਪ ਦੀਆਂ ਧੀਆਂ ਨੇ ਜ਼ਿਲ੍ਹਾ ਪੱਧਰੀ ਸਰਕਲ ਕਬੱਡੀ ’ਚ ਮਾਰੀ ਬਾਜ਼ੀ
Ad Position 24