ਜਾਨ ਜੋਖ਼ਮ ਵਿਚ ਪਾਉਣ ਬਰਾਬਰ ਹੈ ਦਾਨਗੜ੍ਹ ਦੇ ਡਰੇਨ ਦੇ ਪੁਲ ਉੱਪਰੋਂ ਦੀ ਗੁਜ਼ਰਨਾ
ਧਨੌਲਾ, 26 ਅਗਸਤ (ਜਤਿੰਦਰ ਸਿੰਘ ਧਨੌਲਾ)-ਇਲਾਕੇ ਦੇ ਇਤਿਹਾਸਿਕ ਪਿੰਡ ਦਾਨਗੜ੍ਹ ਵਿਚੋਂ ਲੰਘਦੀ ਡਰੇਨ ਦਾ ਪੁਲ ਵਰਿ੍ਹਆਂ ਤੋਂ ਜੋਖ਼ਮ ਭਰਿਆ ਚੱਲਿਆ ਆ ਰਿਹਾ ਹੈ। ਕਈ ਪਿੰਡਾਂ ਕੱਟੂ, ਉੱਪਲੀ, ਬਾਲੀਆਂ ਧਨੌਲਾ ਨੂੰ ਆਪਸ ਵਿਚ ਜੋੜਨ ਵਾਲਾ ਇਹ ਪੁੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਦੇ ਬਿਲਕੁਲ ਨਜ਼ਦੀਕ ਹੈ।
ਧਨੌਲਾ, 26 ਅਗਸਤ (ਜਤਿੰਦਰ ਸਿੰਘ ਧਨੌਲਾ)-ਇਲਾਕੇ ਦੇ ਇਤਿਹਾਸਿਕ ਪਿੰਡ ਦਾਨਗੜ੍ਹ ਵਿਚੋਂ ਲੰਘਦੀ ਡਰੇਨ ਦਾ ਪੁਲ ਵਰਿ੍ਹਆਂ ਤੋਂ ਜੋਖ਼ਮ ਭਰਿਆ ਚੱਲਿਆ ਆ ਰਿਹਾ ਹੈ। ਕਈ ਪਿੰਡਾਂ ਕੱਟੂ, ਉੱਪਲੀ, ਬਾਲੀਆਂ ਧਨੌਲਾ ਨੂੰ ਆਪਸ ਵਿਚ ਜੋੜਨ ਵਾਲਾ ਇਹ ਪੁੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਦੇ ਬਿਲਕੁਲ ਨਜ਼ਦੀਕ ਹੈ। ਸੈਂਕੜੇ ਵਿਦਿਆਰਥੀ ਰੋਜ਼ਾਨਾ ਇਸ ਪੁਲੋਂ ਦੀ ਗੁਜ਼ਰਦੇ ਹਨ। ਹਜ਼ਾਰਾਂ ਹੀ ਰਾਹਗੀਰ ਉੱਪਰੋਂ ਦੀ ਲੰਘਦੇ ਹਨ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਮੌਕੇ ’ਤੇ ਪੁੱਜ ਕੇ ਇਸ ਨੂੰ ਜਲਦੀ ਬਣਾਏ ਜਾਣ ਦਾ ਵਾਅਦਾ ਵੀ ਕੀਤਾ ਸੀ। ਪ੍ਰੰਤੂ ਸਭ ਯਤਨਾਂ ਦੇ ਬਾਵਜੂਦ ਕੋਈ ਵਾਅਦਾ ਵਫ਼ਾ ਨਹੀਂ ਹੋਇਆ। ਆਖ਼ਿਰਕਾਰ ਸੱਤਾਧਾਰੀ ਧਿਰ ਦੇ ਨੁਮਾਇੰਦੇ ਅਤੇ ਜ਼ਿਲ੍ਹਾ ਅਧਿਕਾਰੀ ਇਸ ਮਸਲੇ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈ ਰਹੇ, ਇਹ ਰਹੱਸ ਬਣਿਆ ਹੋਇਆ ਹੈ। ਇਸ ਡਰੇਨ ਦੇ ਪੁਲ ਉੱਪਰੋਂ ਦੀ ਸੈਂਕੜੇ ਸਕੂਲ ਵਾਹਨ ਵੀ ਲੰਘਦੀਆਂ ਹਨ। ਪ੍ਰੰਤੂ ਇਸ ਨੂੰ ਨਾ ਤਾਂ ਹੁਣ ਤੱਕ ਚੌੜਾ ਕੀਤਾ ਗਿਆ ਤੇ ਨਾ ਹੀ ਇਸ ਦੀਆਂ ਕਿਨਾਰੀਆਂ ਬਣਾਈਆਂ ਗਈਆਂ। ਪਿੰਡ ਦਾਨਗੜ੍ਹ ਦੇ ਸਿਰਕੱਢ ਆਗੂ ਜਗਤਾਰ ਸਿੰਘ ਅਤੇ ਸੀਨੀਅਰ ਹੋਮਿਉਪੈਥੀ ਮਾਹਿਰ ਡਾ: ਦਰਸ਼ਨ ਸਿੰਘ ਨੇ ਮੰਗ ਕਰਦਿਆਂ ਆਖਿਆ ਕਿ ਇਸ ਪੁਲ ਨੂੰ ਚੌੜਾ ਕਰ ਕੇ ਤੁਰੰਤ ਬਣਾਇਆ ਜਾਵੇ ਤਾਂ ਕਿ ਇੱਥੇ ਕੋਈ ਅਣਸੁਖਾਂਵੀ ਘਟਨਾ ਵਾਪਰਨ ਤੋਂ ਬਚਾਅ ਕੀਤਾ ਜਾ ਸਕੇ।