27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਵ: ਵਰਿੰਦਰ ਸਿੰਗਲਾ ਦੀ ਯਾਦ ’ਚ 23ਵਾਂ ਵਿਸ਼ਾਲ ਭੰਡਾਰਾ ਸ੍ਰੀ ਮਨੀ ਮਹੇਸ਼ ਲਈ ਕੀਤਾ ਰਵਾਨਾ

ਬਰਨਾਲਾ, 26 ਅਗਸਤ (ਨਰਿੰਦਰ ਅਰੋੜਾ)-ਸ਼ਿਵ ਸ਼ਕਤੀ ਮਹਾਂ ਸੰਘ ਬਰਨਾਲਾ ਵਲੋਂ ਕੈਲਾਸ਼ ਦਰਸ਼ਨ ਮਨੀ ਮਹੇਸ਼ ਯਾਤਰਾ-2026 ਲਈ ਸਵ: ਵਰਿੰਦਰ ਸਿੰਗਲਾ ਦੀ ਯਾਦ ’ਚ 23ਵਾਂ ਵਿਸ਼ਾਲ ਭੰਡਾਰਾ ਪ੍ਰਧਾਨ ਸੁਨੀਲ ਕਾਲਾ ਦੀ ਅਗਵਾਈ ਹੇਠ ਬੰਮ-ਬੰਮ ਭੋਲੇ ਦੇ ਜੈਕਾਰਿਆਂ ਨਾਲ ਰਵਾਨਾ ਕੀਤਾ ਗਿਆ। ਗੱਲਬਾਤ ਕਰਦਿਆਂ ਸੰਘ ਦੇ ਆਗੂ ਰਾਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਭੰਡਾਰੇ ਨੂੰ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ ਅਤੇ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਵਲੋੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 27-08-2026
ਬਰਨਾਲਾ, 26 ਅਗਸਤ (ਨਰਿੰਦਰ ਅਰੋੜਾ)-ਸ਼ਿਵ ਸ਼ਕਤੀ ਮਹਾਂ ਸੰਘ ਬਰਨਾਲਾ ਵਲੋਂ ਕੈਲਾਸ਼ ਦਰਸ਼ਨ ਮਨੀ ਮਹੇਸ਼ ਯਾਤਰਾ-2026 ਲਈ ਸਵ: ਵਰਿੰਦਰ ਸਿੰਗਲਾ ਦੀ ਯਾਦ ’ਚ 23ਵਾਂ ਵਿਸ਼ਾਲ ਭੰਡਾਰਾ ਪ੍ਰਧਾਨ ਸੁਨੀਲ ਕਾਲਾ ਦੀ ਅਗਵਾਈ ਹੇਠ ਬੰਮ-ਬੰਮ ਭੋਲੇ ਦੇ ਜੈਕਾਰਿਆਂ ਨਾਲ ਰਵਾਨਾ ਕੀਤਾ ਗਿਆ। ਗੱਲਬਾਤ ਕਰਦਿਆਂ ਸੰਘ ਦੇ ਆਗੂ ਰਾਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਭੰਡਾਰੇ ਨੂੰ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ ਅਤੇ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਵਲੋੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਭੰਡਾਰਾ ਸਵ: ਵਰਿੰਦਰ ਸਿੰਗਲਾ ਵਲੋਂ ਸ਼ੁਰੂ ਕੀਤਾ ਸੀ ਜੋ ਕਿ ਅੱਜ ਭੋਲੇ ਬਾਬਾ ਦੇ ਆਸੀਰਵਾਦ ਅਤੇ ਸ਼ਰਧਾਲੂਆਂ ਦੇ ਸਹਿਯੋਗ ਸਦਕਾ ਬੂਟੇ ਤੋਂ ਇਕ ਵੱਡਾ ਦਰਖ਼ਤ ਬਣ ਚੁੱਕਿਆ ਹੈ। ਇਹ ਭੰਡਾਰਾ ਧਾਨਸੋ ਹਿਮਾਚਲ ਪ੍ਰਦੇਸ ਵਿਖੇ 28 ਅਗਸਤ ਤੋਂ ਸ਼ੁਰੂ ਹੋ ਕੇ 20 ਸਤੰਬਰ ਰਾਧਾ ਅਸ਼ਟਮੀ ਤੱਕ ਚੱਲੇਗਾ। ਇਸ ਭੰਡਾਰੇ ਵਿਚ ਯਾਤਰੀਆਂ ਦੇ ਰਹਿਣ ਸਹਿਣ, ਖਾਣ-ਪਾਣ ਅਤੇ ਦਵਾਈਆਂ ਆਦਿ ਦੀ ਪੂਰੀ ਵਿਵਸਥਾ ਕੀਤੀ ਜਾਂਦੀ ਹੈ। ਇਸ ਮੌਕੇ ਖ਼ਜ਼ਾਨਚੀ ਮਦਨ ਗੋਪਾਲ ਸ਼ਰਮਾ, ਮੰਗੂ ਬਾਬਾ ਜੀ ਸੇਖੇ ਵਾਲੇ, ਹਰਦੇਵ ਸਿੰਘ ਟੋਹੜਾ, ਅਮਰਜੀਤ ਕਾਲੇਕੇ, ਸ਼ਿਵ ਕੁਮਾਰ, ਡਾ: ਰਿਸੂ, ਵਿੱਕੀ, ਕੁਲਦੀਪ, ਮਨੀ, ਸੋਮਨਾਥ ਹਲਵਾਈ, ਰਾਜੂ ਤਪਾ, ਮਨਦੀਪ ਸ਼ਰਮਾ, ਜਿੰਮੀ ਮਿੱਤਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਰੱਖੜੀ ਬਣਾਉਣ ਅਤੇ ਥਾਲੀ ਸਜਾਉਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਜਾਨ ਜੋਖ਼ਮ ਵਿਚ ਪਾਉਣ ਬਰਾਬਰ ਹੈ ਦਾਨਗੜ੍ਹ ਦੇ ਡਰੇਨ ਦੇ ਪੁਲ ਉੱਪਰੋਂ ਦੀ ਗੁਜ਼ਰਨਾ
Ad Position 24