29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਵਲੋਂ ਕਰਵਾਈ ਜਾ ਰਹੀ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਨੂੰ ਲੈ ਕੇ ਕਲਸ਼ ਯਾਤਰਾ ਕੱਢੀ

ਭਦੌੜ, 29 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਨੂੰ ਲੈ ਕੇ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ 29 ਅਗਸਤ ਤੋਂ 4 ਸਤੰਬਰ ਤੱਕ ਰਾਤ 8 ਤੋਂ 10. 30 ਵਜੇ ਤੱਕ ਕਰਵਾਈ ਜਾ ਰਹੀ ਸੱਤ ਰੋਜ਼ਾ ਸ੍ਰੀ ਮਦ ਭਾਗਵਤ ਕਥਾ ਨੂੰ ਲੈ ਕੇ ਕਲਸ਼ ਯਾਤਰਾ ਕੱਢੀ ਗਈ।

Ad Position 21
No active advertisement
ਅਜੀਤ ਡੈਸਕ 30-08-2026
ਭਦੌੜ, 29 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਨੂੰ ਲੈ ਕੇ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ 29 ਅਗਸਤ ਤੋਂ 4 ਸਤੰਬਰ ਤੱਕ ਰਾਤ 8 ਤੋਂ 10.30 ਵਜੇ ਤੱਕ ਕਰਵਾਈ ਜਾ ਰਹੀ ਸੱਤ ਰੋਜ਼ਾ ਸ੍ਰੀ ਮਦ ਭਾਗਵਤ ਕਥਾ ਨੂੰ ਲੈ ਕੇ ਕਲਸ਼ ਯਾਤਰਾ ਕੱਢੀ ਗਈ। ਇਹ ਕਲਸ਼ ਯਾਤਰਾ ਕੱਢਣ ਤੋਂ ਪਹਿਲਾਂ ਅਗਰਵਾਲ ਸਭਾ ਦੇ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਅਰੁਣ ਕੁਮਾਰ ਸਿੰਗਲਾ, ਰਵੀਨਾ ਸਿੰਗਲਾ ਵਲੋਂ ਪਰਿਵਾਰ ਸਮੇਤ ਕਲਸ਼ ਪੂਜਨ ਕੀਤਾ ਗਿਆ ਅਤੇ ਕਲਸ਼ ਯਾਤਰਾ ਨੂੰ ਤੋਰਨ ਦੀ ਸ਼ੁਰੂਆਤ ਕੌਂਸਲਰ ਸ਼ਿਰਾਜ ਗਰਗ ਪਤਨੀ ਮਨੀਸ਼ ਕੁਮਾਰ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌੜ ਨੇ ਰੀਬਨ ਕੱਟ ਕੇ ਕੀਤੀ। ਸਮਾਗਮ ਦੇ ਮੁੱਖ ਕਥਾ ਵਿਆਸ ਸਵਾਮੀ ਡਾ: ਰਾਮ ਤੀਰਥ ਮਹਾਰਾਜ ਚੀਮਿਆਂ ਵਾਲਿਆਂ ਨੇ ਕਲਸ਼ ਯਾਤਰਾ ਤੋਂ ਪਹਿਲਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਮਨੁੱਖ ਨੂੰ ਪ੍ਰਭੂ ਦੀ ਭਗਤੀ, ਸਚਾਈ ਅਤੇ ਨੇਕ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਭਾਗਵਤ ਕਥਾ ਦਾ ਸਰਵਣ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਮਨੁੱਖ ਦੇ ਅੰਦਰੋਂ ਹੰਕਾਰ, ਲੋਭ ਤੇ ਮਾਇਆ ਮੋਹ ਦੂਰ ਹੋ ਕੇ ਪ੍ਰਭੂ ਪ੍ਰਤੀ ਪ੍ਰੇਮ ਅਤੇ ਵਿਸ਼ਵਾਸ ਪੈਦਾ ਹੁੰਦਾ ਹੈ। ਸਾਨੂੰ ਆਪਣਾ ਜੀਵਨ ਸਤਿਕਰਮਾਂ, ਸੇਵਾ ਅਤੇ ਸਿਮਰਨ ਨੂੰ ਸਮਰਪਿਤ ਕਰਨਾ ਚਾਹੀਦਾ ਹੈ, ਕਿਉਂਕਿ ਪ੍ਰਭੂ ਦਾ ਨਾਮ ਹੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਦੌਲਤ ਹੈ। ਇਸ ਮੌਕੇ ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਦੇ ਅਹੁਦੇਦਾਰਾਂ ਵਲੋਂ ਪ੍ਰਧਾਨ ਅਰੁਣ ਕੁਮਾਰ ਸਿੰਗਲਾ, ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ, ਕੌਂਸਲਰ ਸ਼ਿਰਾਜ਼ ਗਰਗ, ਕੌਂਸਲਰ ਕੁਲਵਿੰਦਰ ਸਿੰਘ, ਗੀਤਾ ਭਵਨ ਕਮੇਟੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਹ ਕਲਸ਼ ਯਾਤਰਾ ਵੱਖ-ਵੱਖ ਬਾਜ਼ਾਰਾਂ ਵਿਚ ਦੀ ਹੁੰਦੀ ਹੋਈ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਪਹੁੰਚ ਕੇ ਸਮਾਪਤ ਹੋਈ ਅਤੇ ਰਸਤੇ ਵਿਚ ਔਰਤਾਂ ਵਲੋਂ ਰਾਧਾ ਕ੍ਰਿਸ਼ਨ ਜੀ ਦੇ ਭਜਨਾਂ ਤੇ ਖ਼ੂਬ ਨੱਚ-ਟੱਪ ਕੇ ਖ਼ੁਸ਼ੀ ਮਨਾਈ ਗਈ ਤੇ ਕਸਬੇ ਦੀ ਸੰਗਤਾਂ ਵਲੋਂ ਕਲਸ਼ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਸਮੇਂ ਅਗਰਵਾਲ ਸਭਾ ਦੇ ਪ੍ਰਧਾਨ ਹਰੀਸ਼ ਗਰਗ, ਚੇਅਰਮੈਨ ਪ੍ਰਵੀਨ ਕੁਮਾਰ ਗੌਤਮ, ਪ੍ਰਧਾਨ ਨੀਤਨ ਸਿੰਗਲਾ, ਨਰੇਸ਼ ਕੁਮਾਰ ਨੀਟਾ, ਗਗਨ ਸ਼ਰਮਾ, ਪਿ੍ਰੰਸ ਸੇਠੀ, ਮਨਦੀਪ ਬਾਂਸਲ, ਗੁਰਦੀਪ ਕੁਮਾਰ, ਸੁਰਿੰਦਰ ਕੁਮਾਰ ਸ਼ਰਮਾ, ਆਤਮਾ ਸਿੰਗਲਾ, ਪਾਰਸ ਗਰਗ, ਧਰੁਵ ਸਿੰਗਲਾ, ਹਿਮਾਂਸ਼ੂ ਸਿੰਗਲਾ, ਮਨੋਜ ਕੁਮਾਰ ਮੌਜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਰੱਖੜੀ ਬੰਨ੍ਹ ਕੇ ਪਰਤ ਰਹੀ ਔਰਤ ਦੀ ਮੌਤ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਖੋ-ਖੋ ਵਿਚੋਂ ਗੋਲਡ ਮੈਡਲ ਜਿੱਤਿਆ
Ad Position 24