10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮੇਨ ਗੇਟ ਬੰਦ ਕਰ ਕੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਦਿੱਤਾ ਧਰਨਾ ਮਹਿਲ ਕਲਾਂ ਵਿਖੇ ਬਲਾਕ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਸਫਲਤਾਪੂਰਵਕ ਸੰਪੰਨ 735 ਖਿਡਾਰੀਆਂ ਨੇ ਦਿਖਾਇਆ ਜੌਹਰ

ਬਰਨਾਲਾ, 9 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 18 ਅਗਸਤ ਤੋਂ ਲਗਾਤਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੂ. ਜੀ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਬਰਨਾਲਾ, 9 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 18 ਅਗਸਤ ਤੋਂ ਲਗਾਤਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੂ.ਜੀ.ਸੀ. ਸਕੇਲ ਅਤੇ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਬਣਦੀ ਤਨਖ਼ਾਹ ਨੂੰ ਲਾਗੂ ਕਰਵਾਉਣ ਲਈ ਧਰਨਾ ਦਿੱਤਾ ਜਾ ਰਿਹਾ ਹੈ, ਪ੍ਰੰਤੂ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਇਸ ਬਾਰੇ ਕੋਈ ਸੰਜੀਦਗੀ ਨਹੀਂ ਵਿਖਾਈ ਦੇ ਰਹੀ। ਜਿਸ ਦੇ ਚਲਦੇ ਯੂਨੀਅਨ ਵਲੋਂ ਅੱਜ ਸਾਰੇ ਕਾਂਸੀਚੂਐਂਟ ਕਾਲਜ, ਨੇਬਰਹੁਡ ਕੈਂਪਸ, ਰੀਜ਼ਨਲ ਸੈਂਟਰ ਨੂੰ ਬੰਦ ਕਰਨ ਦੇ ਸੱਦੇ ਅਨੁਸਾਰ ਯੂਨੀਵਰਸਿਟੀ ਕਾਲਜ ਬਰਨਾਲਾ ਦਾ ਮੇਨ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਾਲਜ ਦੇ ਵਿਦਿਆਰਥੀਆਂ ਵਲੋਂ ਅਧਿਆਪਕਾਂ ਨੂੰ ਪੂਰਨ ਸਮਰਥਨ ਦਿੱਤਾ ਗਿਆ। ਕਾਲਜ ਅਧਿਆਪਕ ਲਵਪ੍ਰੀਤ ਸਿੰਘ ਨੇ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਕਾਲਜਾਂ ਨਾਲ ਮਤਰੇਆ ਸਲੂਕ ਕੀਤੇ ਜਾਣ ਦੀ ਸਖ਼ਤ ਨਿੰਦਿਆਂ ਕਰਦੇ ਦੱਸਿਆ ਕਿ ਕਾਂਸੀਚੂਐਂਟ ਕਾਲਜ ਮਾਲਵੇ ਦੇ ਪੇਂਡੂ ਖੇਤਰਾਂ ਵਿਚ ਮਿਆਰੀ ਉਚੇਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ, ਪ੍ਰੰਤੂ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਕਾਲਜਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵੀ ਸੱਖਣਾ ਰੱਖਿਆ ਜਾਂਦਾ ਹੈ ਅਤੇ ਫ਼ੀਸਾਂ ਵਿਚ ਕਾਲਜ ਦਾ ਹਿੱਸਾ ਜੋ ਵਿਦਿਆਰਥੀਆਂ ਅਤੇ ਕਾਲਜ ਦੀਆਂ ਸਹੂਲਤਾਂ ਉੱਪਰ ਖ਼ਰਚਿਆ ਜਾਣਾ ਚਾਹੀਦਾ ਹੈ, ਉਸ ਨੂੰ ਵੀ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਹੜੱਪਿਆ ਜਾਂਦਾ ਹੈ। ਅਧਿਆਪਕ ਡਾ : ਸੁਖਰਾਜ ਸਿੰਘ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਵਲੋਂ ਦਿੱਤੇ ਆਦੇਸ਼ਾਂ ਨੂੰ ਜਦੋਂ ਪੰਜਾਬੀ ਯੂਨੀਵਰਸਿਟੀ ਵਰਗੀ ਸਰਕਾਰੀ ਸੰਸਥਾ ਵਲੋਂ ਲਾਗੂ ਨਾ ਕੀਤਾ ਜਾਵੇ ਤਾਂ ਕੋਰਟਾਂ ਅਤੇ ਨਿਆਂਪ੍ਰਣਾਲੀ ਦੀ ਭਰੋਸੇਯੋਗਤਾ ’ਤੇ ਵੀ ਇਕ ਸਵਾਲੀਆ ਨਿਸ਼ਾਨ ਹੈ। ਅਧਿਆਪਕ ਡਾ: ਹਰਪ੍ਰੀਤ ਕੌਰ ਨੇ ਕਿਹਾ ਕਿ ਇਕ ਅਧਿਆਪਕ ਬਣਨ ਦਾ ਲੰਮਾ ਸਫ਼ਰ ਤੈਅ ਕਰਦਿਆਂ ਅਤੇ 15-20 ਸਾਲ ਤੱਕ ਠੇਕਾ ਅਧਾਰਿਤ ਨੌਕਰੀ ਦਾ ਸੰਤਾਪ ਝਲਦਿਆਂ ਉਮਰਾਂ ਲੰਘ ਜਾਂਦੀਆਂ ਹਨ, ਪ੍ਰੰਤੂ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਯੂ.ਜੀ.ਸੀ. ਨਿਯਮਾਂ ਨੂੰ ਛਿੱਕੇ ਟੰਗ ਕੇ ਘਟ ਤਨਖ਼ਾਹਾਂ ਉੱਪਰ ਬੰਧੂਆਂ ਮਜ਼ਦੂਰੀ ਕਰਵਾ ਕੇ ਮਨੁੱਖੀ ਅਧਿਕਾਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰੋ: ਹਰਕੰਵਲਜੀਤ ਸਿੰਘ, ਡਾ: ਗਗਨਦੀਪ ਕੌਰ, ਡਾ: ਜਸਵਿੰਦਰ ਕੌਰ, ਡਾ: ਪੂਜਾ ਗਰਗ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੜਕ ’ਤੇ ਜ਼ਿਆਦਾ ਟਰੈਫ਼ਿਕ ਹੋਣ ਕਾਰਨ ਰੋਜ਼ਾਨਾ ਵਾਪਰ ਰਹੇ ਹਾਦਸੇ-ਕੈਪਟਨ ਸਿੱਧੂ ਅਗਲੀ ਖ਼ਬਰ ਵਿਧਾਇਕ ਲਾਭ ਸਿੰਘ ਉੱਗੋਕੇ ਡੇਰਾ ਬਾਬਾ ਇੰਦਰ ਦਾਸ ਵਿਖੇ ਹੋਏ ਨਤਮਸਤਕ
Ad Position 24