10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸੜਕ ’ਤੇ ਜ਼ਿਆਦਾ ਟਰੈਫ਼ਿਕ ਹੋਣ ਕਾਰਨ ਰੋਜ਼ਾਨਾ ਵਾਪਰ ਰਹੇ ਹਾਦਸੇ-ਕੈਪਟਨ ਸਿੱਧੂ

ਬਰਨਾਲਾ, 9 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਦੇ ਹੰਡਿਆਇਆ ਰੋਡ ਨੂੰ ਵਨ-ਵੇ ਕਰਨ ਅਤੇ ਵਿਚਾਲੇ ਡਿਵਾਈਡਰ ਲਾਉਣ ਸਬੰਧੀ ਸਾਬਕਾ ਸੈਨਿਕ ਵਿੰਗ ਵਲੋਂ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਨੂੰ ਮੰਗ-ਪੱਤਰ ਦਿੱਤਾ ਗਿਆ। ਉਪਰੰਤ ਗੱਲਬਾਤ ਕਰਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ ਹੰਡਿਆਇਆ ਰੋਡ ਸ਼ਹਿਰ ਬਰਨਾਲਾ ਦੀ ਸਭ ਤੋਂ ਜ਼ਿਆਦਾ ਭੀੜ ਵਾਲੀ ਸੜਕ ਹੈ ਕਿਉਂਕਿ ਇਸ ਸੜਕ ਉੱਪਰ ਜਿੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੇ ਕੋਰਟ ਕੰਪਲੈਕਸ ਹੈ ਉੱਥੇ ਇਸ ਸੜਕ ’ਤੇ ਬਹੁਤ ਸਾਰੀਆਂ ਕਾਲੋਨੀਆਂ, ਮਾਰਕੀਟਾਂ ਅਤੇ ਆਉਟਲੈਟ ਬਣੇ ਹੋਏ ਹਨ।

Ad Position 21
repet_subhas-goyals [Copy P29]
ਏ.ਡੀ.ਸੀ. (ਜ) ਨੂੰ ਮੰਗ-ਪੱਤਰ ਦਿੰਦੇ ਹੋਏ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ। ਅਜੀਤ ਤਸਵੀਰ 10-09-2026
ਬਰਨਾਲਾ, 9 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਦੇ ਹੰਡਿਆਇਆ ਰੋਡ ਨੂੰ ਵਨ-ਵੇ ਕਰਨ ਅਤੇ ਵਿਚਾਲੇ ਡਿਵਾਈਡਰ ਲਾਉਣ ਸਬੰਧੀ ਸਾਬਕਾ ਸੈਨਿਕ ਵਿੰਗ ਵਲੋਂ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਨੂੰ ਮੰਗ-ਪੱਤਰ ਦਿੱਤਾ ਗਿਆ। ਉਪਰੰਤ ਗੱਲਬਾਤ ਕਰਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ ਹੰਡਿਆਇਆ ਰੋਡ ਸ਼ਹਿਰ ਬਰਨਾਲਾ ਦੀ ਸਭ ਤੋਂ ਜ਼ਿਆਦਾ ਭੀੜ ਵਾਲੀ ਸੜਕ ਹੈ ਕਿਉਂਕਿ ਇਸ ਸੜਕ ਉੱਪਰ ਜਿੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੇ ਕੋਰਟ ਕੰਪਲੈਕਸ ਹੈ ਉੱਥੇ ਇਸ ਸੜਕ ’ਤੇ ਬਹੁਤ ਸਾਰੀਆਂ ਕਾਲੋਨੀਆਂ, ਮਾਰਕੀਟਾਂ ਅਤੇ ਆਉਟਲੈਟ ਬਣੇ ਹੋਏ ਹਨ। ਸੜਕ ਉੱਪਰ ਜ਼ਿਆਦਾ ਟਰੈਫ਼ਿਕ ਹੋਣ ਕਾਰਨ ਰੋਜ਼ਾਨਾ ਵਾਂਗ ਹੀ ਸੜਕ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਹੰਡਿਆਇਆ ਰੋਡ ਨੂੰ ਚੌੜਾ ਕੀਤਾ ਜਾਵੇ ਅਤੇ ਇਸ ਦੇ ਵਿਚਾਲੇ ਰੋਡ ਡਿਵਾਈਡਰ ਲਾਏ ਜਾਣ। ਉਨ੍ਹਾਂ ਦੱਸਿਆ ਕਿ ਇਸ ਸੜਕ ਉੱਪਰ ਕੁੱਝ ਦਿਨ ਪਹਿਲਾਂ ਇਕ ਪ੍ਰਾਈਵੇਟ ਸਕੂਲ ਦੇ ਟੀਚਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਰੱਖੜੀ ਵਾਲੇ ਦਿਨ ਇਕ 22 ਸਾਲ ਦਾ ਨੌਜਵਾਨ ਲੜਕਾ ਜੋ ਆਪਣੀ ਭੈਣ ਤੋਂ ਰੱਖੜੀ ਬਨ੍ਹਵਾਉਣ ਜਾ ਰਿਹਾ ਸੀ, ਉਸ ਦੀ ਡੀ-ਮਾਰਟ ਸਾਹਮਣੇ ਸੜਕ ਹਾਦਸੇ ਦੌਰਾਨ ਹਾਦਸਾਗ੍ਰਸਤ ਹੋਣ ਮੌਤ ਹੋ ਗਈ ਸੀ। ਕੈਪਟਨ ਸਿੱਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਸੜਕ ਨੂੰ ਤੁਰੰਤ ਪ੍ਰਭਾਵ ਨਾਲ ਵਨ-ਵੇ ਕੀਤਾ ਜਾਵੇ ਅਤੇ ਵਿਚਾਲੇ ਰੋਡ ਡਿਵਾਈਡਰ ਲਾਇਆ ਜਾਵੇ ਤਾਂ ਕਿ ਟਰੈਫ਼ਿਕ ਕਾਬੂ ਵਿਚ ਰਹੇ। ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਗਈ ਹੈ ਕਿ ਕਚਹਿਰੀ ਚੌਕ ਤੋਂ ਬਠਿੰਡਾ ਟੀ-ਪੁਆਇੰਟ ਤੱਕ ਵਾਇਆ ਗੁਰੂ ਰਵਿਦਾਸ ਚੌਂਕ ਸੜਕ ਨੂੰ ਡਬਲ ਕੀਤਾ ਜਾਵੇ। ਇਸ ਮੌਕੇ ਸੂਬੇਦਾਰ ਮੇਜਰ ਰਾਜ ਸਿੰਘ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਗੁਰਜੰਟ ਸਿੰਘ, ਸੂਬੇਦਾਰ ਜਗਮੇਲ ਸਿੰਘ, ਸੂਬੇਦਾਰ ਸ਼ੇਰ ਸਿੰਘ, ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ, ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ, ਕੈਪਟਨ ਬਿੱਕਰ ਸਿੰਘ, ਕੈਪਟਨ ਵਿਕਰਮ ਸਿੰਘ, ਸੂਬੇਦਾਰ ਸੁਦਾਗਰ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਹੌਲਦਾਰ ਬਸੰਤ ਸਿੰਘ, ਹੌਲਦਾਰ ਰੂਪ ਸਿੰਘ, ਹੌਲਦਾਰ ਬਲਦੇਵ ਸਿੰਘ, ਹੌਲਦਾਰ ਸੱਤਪਾਲ ਸਿੰਘ ਆਦਿ ਸਾਬਕਾ ਸੈਨਿਕ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਬੋਲਣ ਵਾਲਿਆਂ ਵਿਰੁੱਧ ਕਾਰਵਾਈ ਕਰਨਾ ਮੰਦਭਾਗਾ- ਬਾਠ ਅਗਲੀ ਖ਼ਬਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮੇਨ ਗੇਟ ਬੰਦ ਕਰ ਕੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਦਿੱਤਾ ਧਰਨਾ ਮਹਿਲ ਕਲਾਂ ਵਿਖੇ ਬਲਾ...
Ad Position 24